ਮਲੋਟ (ਜੁਨੇਜਾ, ਸ਼ਾਂਤ, ਗੋਇਲ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਪੁਲਸ ਵੱਲੋਂ ਅੰਤਰਰਾਜੀ ਨਾਕਿਆਂ ਉਪਰ ਕੀਤੀ ਚੌਕਸੀ ਤਹਿਤ ਲੰਬੀ ਪੁਲਸ ਨੇ ਇਕ ਵਿਅਕਤੀ ਨੂੰ 5 ਕਿਲੋ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਜਦਕਿ ਉਸ ਕੋਲ ਸੋਨੇ ਦੇ 2 ਕਿਲੋ ਤੋਂ ਘੱਟ ਵਜ਼ਨ ਦੇ ਬਿੱਲ ਸਨ।
ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ
ਇਹ ਵਿਅਕਤੀ ਰਾਜਸਥਾਨ ਦੇ ਇਕ ਜਵੈਲਰਜ਼ ਤੋਂ ਸੋਨਾ ਲਿਆ ਕੇ ਜਾਅਲੀ ਤੇ ਫ਼ਰਜ਼ੀ ਬਿੱਲਾਂ ਨਾਲ ਪੰਜਾਬ ਦੀਆਂ ਮੰਡੀਆਂ ਵਿਚ ਵੇਚਦਾ ਸੀ। ਥਾਣਾ ਲੰਬੀ ਦੇ ਮੁੱਖ ਅਫ਼ਸਰ ਐੱਸ. ਆਈ. ਮਨਿੰਦਰ ਸਿੰਘ ਦੀ ਅਗਵਾਈ ਹੇਠ ਇਕ ਪੁਲਸ ਟੀਮ ਗਸ਼ਤ ’ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਮੁਹਿੰਮ ਤਹਿਤ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਹੱਦ ’ਤੇ ਲੱਗਦੇ ਪਿੰਡ ਵੜਿੰਗ ਖੇੜਾ ਵਿਖੇ ਮਜੂਦ ਸੀ ਕਿ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਮਹਿੰਦਰ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਬ੍ਰਾਹਮਣ ਬਸਤੀ ਕੜਵਾਸਰ ਜ਼ਿਲ੍ਹਾ ਚੂਰੂ, ਮੰਡਲ ਜਵੈਲਰਜ਼ ਰਾਜਸਥਾਨ ਨਾਲ ਮਿਲ ਕੇ ਫਰਜ਼ੀ ਅਤੇ ਜਾਅਲੀ ਬਿੱਲਾਂ ’ਤੇ ਸੋਨਾ ਲਿਆ ਕੇ ਪੰਜਾਬ ਵਿਖੇ ਵੇਚਦਾ ਹੈ। ਪੁਲਸ ਕਾਰਵਾਈ ਕਰੇ ਤਾਂ ਇਹ ਵਿਅਕਤੀ ਕਾਬੂ ਆ ਸਕਦਾ ਹੈ।
ਇਹ ਵੀ ਪੜ੍ਹੋ- ਗੈਂਗਸਟਰ ਮੋਹਨੇ ਦੀ ਮਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਵੱਡੇ ਸਵਾਲ, CM ਮਾਨ ਤੋਂ ਕੀਤੀ ਉੱਚ-ਪੱਧਰੀ ਜਾਂਚ ਦੀ ਮੰਗ
ਪੁਲਸ ਟੀਮ ਨੇ ਇਸ ਠੋਸ ਇਤਲਾਹ ’ਤੇ ਕਾਰਵਾਈ ਕਰਕੇ ਮਹਿੰਦਰ ਕੁਮਾਰ ਪੁੱਤਰ ਰਾਮ ਨਿਵਾਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਪਲਾਸਟਿਕ ਦੇ ਡੱਬੇ ਵਿਚ ਪਾਏ 5 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ। ਪੁਲਸ ਨੇ ਉਕਤ ਵਿਅਕਤੀ ਕੋਲੋਂ ਬਿੱਲ ਆਦਿ ਮੰਗੇ ਤਾਂ ਉਹ 1 ਕਿਲੋ 980 ਗ੍ਰਾਮ ਸੋਨੇ ਦੇ ਬਿੱਲ ਹੀ ਵਿਖਾ ਸਕਿਆ। ਪੁਲਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਉਸਦੇ ਅਤੇ ਸਬੰਧਤ ਜਵੈਲਰਜ਼ ਦੇ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ 'ਚ ਮੀਟਰ ਰੀਡਰ ਗ੍ਰਿਫ਼ਤਾਰ
NEXT STORY