ਨਵੀਂ ਦਿੱਲੀ— ਤਿਉਹਾਰ ਜਾਂ ਖੁਸ਼ੀ ਦੇ ਮੌਕੇ 'ਤੇ ਘਰ 'ਚ ਖੀਰ ਜ਼ਰੂਰ ਬਣਾਈ ਜਾਂਦੀ ਹੈ ਅਕਸਰ ਲੋਕ ਚੋਲਾਂ ਦੀ ਖੀਰ ਬਣਾਉਂਦੇ ਹਨ। ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਤੁਸੀਂ ਘਰ 'ਚ ਮਟਰ ਦੇ ਪਰੌਂਠੇ, ਪੁਲਾਅ ਅਤੇ ਸਬਜ਼ੀ ਬਣਾ ਕੇ ਖਾਦੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਮਟਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਬਣਾਉਣ ਲਈ ਸਮੱਗਰੀ
ਮਟਰ ਪਊਰੀ ਬਣਾਉਣ ਵਾਸਤੇ
- 1 ਕਪ ਮਟਰ
- 5-6 ਵੱਡੇ ਚਮਚ ਦੁੱਧ
- 1 ਚੁਟਕੀ ਨਮਕ
- 1 ਕਪ ਪਾਣੀ
ਖੀਰ ਬਣਾਉਣ ਦੇ ਲਈ
- 2 ਵੱਡੇ ਕੱਪ ਦੁੱਧ
- 1 ਵੱਡਾ ਚਮਚ ਘਿਓ
- ਅੱਧਾ ਛੋਟਾ ਚਮਚ ਅਲਾਇਚੀ ਪਾਊਡਰ
- 1 ਛੋਟਾ ਕੱਪ ਚੀਨੀ
- 4-5 ਬਾਦਾਮ ਬਰੀਕ ਕੱਟੇ ਹੋਏ
- 8-10 ਪਿਸਤੇ ਬਰੀਕ ਕੱਟੇ ਹੋਏ
ਸਜਾਵਟ ਲਈ
- ਪੰਜ ਬਾਦਾਮ ਬਰੀਕ ਕੱਟੇ ਹੋਏ
ਬਣਾਉਣ ਦੀ ਵਿਧੀ
- ਮਟਰ ਪਊਰੀ ਬਣਾਉਣ ਲਈ ਪਹਿਲਾਂ ਮਟਰ ਨੂੰ ਚੰਗੀ ਤਰ੍ਹਾਂ ਧੋ ਲਓ।
- ਘੱਟ ਗੈਸ 'ਤੇ ਕੁੱਕਰ 'ਚ ਮਟਰ, ਪਾਣੀ ਅਤੇ ਨਮਕ ਪਾ ਕੇ 2 ਤੋਂ 3 ਸੀਟੀਆਂ ਨਾਲ ਪਕਾਓ ਅਤੇ ਗੈਸ ਬੰਦ ਕਰ ਦਿਓ।
- ਜਦੋਂ ਕੁੱਕਰ 'ਚੋਂ ਭਾਫ ਪੂਰੀ ਤਰ੍ਹਾਂ ਨਿਕਲ ਜਾਵੇ ਤਾਂ ਮਟਰ ਨੂੰ ਇਕ ਬਰਤਨ 'ਚ ਪਾ ਲਓ ਅਤੇ ਠੰਡਾ ਹੋਣ ਲਈ ਰੱਖ ਦਿਓ।
- ਮਟਰ ਦੇ ਠੰਡੇ ਹੁੰਦੇ ਹੀ ਇਸ ਨੂੰ ਬਲੈਂਡਰ 'ਚ ਪਾ ਕੇ ਪੇਸਟ ਬਣਾ ਲਓ।
- ਹੁਣ ਇਕ ਕੜਾਈ 'ਚ ਘਿਓ ਗਰਮ ਕਰਨ ਲਈ ਰੱਖੋ।
- ਘਿਓ ਦੇ ਗਰਮ ਹੁੰਦੇ ਹੀ ਇਸ 'ਚ ਮਟਰ ਪਊਰੀ ਪਾ ਦਿਓ।
- ਥੋੜ੍ਹੀ ਦੇਰ ਬਾਅਦ ਤੁਸੀਂ ਦੇਖੋਗੇ ਕਿ ਪਊਰੀ ਗਾੜੀ ਹੋ ਜਾਵੇਗੀ।
- ਪਊਰੀ 'ਚ ਦੁੱਧ ਮਿਲਾਓ ਅਤੇ ਹਿਲਾਦੇ ਰਹੋ।
- ਜਦੋਂ ਦੁੱਧ ਅਤੇ ਮਟਰ ਪਊਰੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਚੀਨੀ, ਬਾਦਾਮ ਅਤੇ ਪਿਸਤਾ ਮਿਲਾ ਕੇ ਚੰਗੀ ਤਰ੍ਹਾਂ ਪਕਾਓ।
- ਥੋੜ੍ਹੀ ਦੇਰ ਬਾਅਦ ਅਲਾਇਚੀ ਪਾਉੂਡਰ ਅਤੇ ਕੇਸਰ ਪਾ ਕੇ ਦੌਬਾਰਾ 5 ਮਿੰਟ ਲਈ ਪਕਾਓ।
- ਹਰੇ ਮਟਰ ਦੀ ਖੀਰ ਤਿਆਰ ਹੈ ਬਰੀਕ ਕੱਟੇ ਹੋਏ ਬਾਦਾਮ ਨਾਲ ਸਜਾਵਟ ਕਰ ਕੇ ਠੰਡਾ ਜਾਂ ਗਰਮ ਜਿਵੇਂ ਚਾਹੋ ਸਰਵ ਕਰ ਸਕਦੇ ਹੋ।
ਇਸ ਤਰ੍ਹਾਂ ਬਣਾਓ ਮੈਗੀ ਆਮਲੇਟ
NEXT STORY