YouTube ਦੇ ਇਸ ਫੀਚਰ ਨਾਲ ਵੀਡੀਓ ਦੇਖਣ ਦਾ ਮਜ਼ਾ ਹੋ ਜਾਵੇਗਾ ਦੁਗਣਾ

You Are HereGadgets
Friday, April 21, 2017-4:56 PM
ਜਲੰਧਰ- ਯੂ-ਟਿਊਬ ਇਕ ਅਜਿਹਾ ਫੀਚਰ ਲਿਆਉਣ ਜਾ ਰਿਹਾ ਹੈ ਜਿਸ ਨਾਲ ਤੁਹਾਡਾ ਯੂ-ਟਿਊਬ ਚਲਾਉਣ ਦਾ ਮਜ਼ਾ ਪਹਿਲਾਂ ਨਾਲੋਂ ਵਧ ਜਾਵੇਗਾ। ਯੂ-ਟਿਊਬ ਪਿੱਕਚਰ-ਇਨ-ਪਿੱਕਚਰ ਨਾਂ ਨਾਲ ਇਕ ਮੋਡ ਲਿਆਉਣ ਜਾ ਰਿਹਾ ਹੈ ਜਿਸ ਨਾਲ ਚੱਲਦੀ ਹੋਈ ਵੀਡੀਓ ਨੂੰ ਸਕਰੀਨ ਦੇ ਸਭ ਤੋਂ ਹੇਠਾਂ ਲਿਆ ਕੇ ਮਿਨੀਮਾਈਜ਼ ਕਰਕੇ ਦੇਖੀ ਜਾ ਸਕਦੀ ਹੈ ਨਾਲ ਹੀ ਦੂਜੇ ਵੀਡੀਓ ਲਈ ਸਰਚ ਵੀ ਕੀਤਾ ਜਾ ਸਕਦਾ ਹੈ।
ਗੂਗਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਰਿਪੋਰਟ ਮੁਤਾਬਕ ਕੁਝ ਯੂਜ਼ਰਸ ਨੇ ਇਸ ਫੀਚਰ ਦੀ ਵਰਤੋਂ ਕੀਤੀ ਹੈ। ਇਸ ਫੀਚਰ ਨਾਲ ਵੀਡੀਓ ਮਿਨੀਮਾਈਜ਼ ਹੋ ਕੇ ਸਕਰੀਨ ਦੇ ਸਭ ਤੋਂ ਹੇਠਾਂ ਆ ਜਾਵੇਗੀ, ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਅਸੀਂ ਮਿਊਜ਼ਿਕ ਪਲੇਅਰ 'ਚ ਗਾਣੇ ਬਦਲਦੇ ਸਮੇਂ ਦੇਖਦੇ ਹਾਂ। ਇਹ ਪਹਿਲਾਂ ਵਾਲੇ ਫੀਚਰ ਤੋਂ ਵੱਖ ਹੈ ਜਿਸ ਵਿਚ ਵੀਡੀਓ ਬਾਕਸ ਦੀ ਸ਼ਕਲ 'ਚ ਬਾਟਮ 'ਚ ਆਉਂਦਾ ਹੈ। ਇਸ ਨਵੇਂ ਬਾਰ 'ਚ ਪਲੇ ਅਤੇ ਪੌਜ਼ ਦਾ ਆਪਸਨ ਵੀ ਮਿਲੇਗਾ ਨਾਲ ਹੀ ਇਸ ਨੂੰ ਸਵਾਈਪ ਕਰਨ ਦੀ ਥਾਂ ਸਿਰਫ ਇਕ ਟੈਪ ਕਰਕੇ ਹੀ ਬੰਦ ਕੀਤਾ ਜਾ ਸਕੇਗਾ।
ਇਸ ਬਾਟਮ ਬਾਰ 'ਚ ਤੁਹਾਨੂੰ ਵੀਡੀਓ ਦੇ ਚੱਲਣ ਦੀ ਜਾਣਕਾਰੀ ਵੀ ਦਿਸਦੀ ਰਹੇਗੀ ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਕਿੰਨੀ ਚੱਲੀ ਹੈ। ਇਸ ਬਾਰ ਨੂੰ ਤੁਸੀਂ ਇਕ ਟੈਪ ਨਾਲ ਹੀ ਪੁਰਾਣੇ ਰੂਪ 'ਚ ਵੀ ਲਿਆ ਸਕਦੇ ਹੋ। ਹਾਲਾਂਕਿ ਇੰਨੇ ਛੋਟੇ ਬਾਰ 'ਚ ਵੀਡੀਓ ਦੇ ਚੱਲਣ ਨਾਲ ਉਸ ਨੂੰ ਦੇਖਣ 'ਚ ਥੋੜ੍ਹੀ ਪਰੇਸ਼ਾਨੀ ਜ਼ਰੂਰ ਆ ਸਕਦੀ ਹੈ।

Popular News

!-- -->