ਜਲੰਧਰ- ਮੰਗਲਵਾਰ ਨੂੰ ਮੁਕੇਸ਼ ਅੰਬਾਨੀ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਪ੍ਰਾਈਮ ਆਫਰ ਪੇਸ਼ ਕਰ ਕੇ ਜਿਓ ਗਾਹਕਾਂ ਨੂੰ ਤੋਹਫਾ ਦਿੱਤਾ। ਦੂਰ ਸੰਚਾਰ ਕੰਪਨੀਆਂ ਵੋਡਾਫੋਨ ਇੰਡੀਆ ਨੇ ਫਰੀ ਵਾਇਸ ਕਾਲ ਆਫਰ ਦੇ ਖਿਲਾਫ ਦਿੱਲੀ ਹਾਈ ਕੋਰਟ 'ਚ ਗੱਲ ਕਹੀ, ਵੋਡਾਫੋਨ ਨੇ ਕਿਹਾ ਹੈ ਕਿ ਉਹ ਰਿਲਾਇੰਸ ਜਿਓ ਵੱਲੋਂ ਉਪਲੱਬਧ ਕਰਾਈ ਜਾ ਰਹੀ ਫਰੀ ਵਾਇਸ ਸੇਵਾਵਾਂ ਤੋਂ ਨਾਰਾਜ਼ ਹੈ, ਕਿਉਂਕਿ ਇਹ ਟ੍ਰਾਈ ਦੇ ਟੈਰਿਫ ਦਰ ਆਦੇਸ਼ਾਂ ਦਾ ਉਲੰਘਣ ਹੈ।
ਵੋਡਾਫੋਨ ਨੇ ਰਿਲਾਇੰਸ ਜਿਓ ਵੱਲੋਂ ਆਪਣੇ ਗਾਹਕਾਂ ਨੂੰ ਸਾਰੀਆਂ ਸੇਵਾਵਾਂ ਫਰੀ ਦੇਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਨਿਯਮ ਵਿਰੁੱਧ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਫਰੀ ਵਾਇਸ ਕਾਲ ਉਪਲੱਬਧ ਕਰਵਾ ਕੇ ਅਤੇ 90 ਦਿਨ ਦੀ ਮਿਆਦ ਤੋਂ ਬਾਅਦ ਵੀ ਪ੍ਰਮੋਸ਼ਨਲ ਪੇਸ਼ਕਸ਼ ਦੇ ਰੂਪ 'ਚ ਜਾਰੀ ਰੱਖ ਕੇ ਰਿਲਾਇੰਸ ਜਿਓ ਆਈ. ਯੂ. ਸੀ. ਨਿਯਮਾਂ ਅਤੇ ਟ੍ਰਾਈ ਦੇ ਫਰੀ ਦਰ ਆਦੇਸ਼ਾਂ ਦਾ ਉਲੰਘਣ ਕਰ ਰਹੀ ਹੈ।
ਕੰਪਨੀ ਨੇ ਜੱਜ ਸੰਜੀਵ ਸਚਦੇਵਾ ਦੀ ਅਦਾਲਤ 'ਚ ਕਿਹਾ ਹੈ ਕਿ ਉਹ ਇਸ ਕਥਿਤ ਉਲੰਘਣ ਨੂੰ ਜਾਰੀ ਰੱਖਣ ਦੀ ਆਗਿਆ ਦੇਣ ਦੇ ਟ੍ਰਾਈ ਦੇ ਰੁਖ ਤੋਂ ਵੀ ਨਾਰਾਜ਼ ਹੈ। ਰਿਲਾਇੰਸ ਜਿਓ ਨੇ ਵੋਡਾਫੋਨ ਦੀ ਪਟੀਸ਼ਨ ਦੀ ਵੀਰਤਾ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਟ੍ਰਾਈ ਨੇ ਰਿਲਾਇੰਸ ਜਿਓ ਨੂੰ ਕਲੀਨ ਚਿੱਟ ਦਿੱਤੀ ਅਤੇ ਕਿਹਾ ਕਿ ਜੇਕਰ ਵੋਡਾਫੋਨ ਨੂੰ ਦਿੱਕਤ ਹੈ ਤਾਂ ਉਸ ਨੂੰ ਟੀ. ਡੀ. ਸੈੱਟ 'ਚ ਜਾਣਾ ਚਾਹੀਦਾ, ਹੋਰ ਦੂਰਸੰਚਾਰ ਕੰਪਨੀ ਭਾਰਤੀ ਅਤੇ ਏਅਰਟੈੱਲ ਅਜਿਹਾ ਪਹਿਲਾਂ ਹੀ ਕਰ ਚੁੱਕੀ ਹੈ। ਇਸ ਮਾਮਲੇ 'ਚ ਅੱਗੇ ਸੁਣਵਾਈ 27 ਫਰਵਰੀ ਨੂੰ ਹੋਵੇਗੀ।
ਨਵੇਂ ਅਤੇ ਐਡਵਾਂਸਡ ਵਰਜ਼ਨ 'ਚ ਲਾਂਚ ਹੋ ਸਕਦੀ ਹੈ ਟਾਟਾ ਦੀ ਇਹ ਕਾਰ
NEXT STORY