ਜਲੰਧਰ: ਤਾਈਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਨਿਰਮਾਤਾ ਕੰਪਨੀ Asus ਨੇ ਜ਼ੈਨਪੈਡ ਸੀਰੀਜ਼ 'ਚ ਆਪਣਾ ਨਵਾਂ ਟੈਬਲੇਟ ZenPad Z10 ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਦੀ ਕੀਮਤ 329.99 ਡਾਲਰ (ਕਰੀਬ 22,000 ਰੁਪਏ) ਹੈ। ਇਹ ਟੈਬਲੇਟ 13 ਅਕਤੂਬਰ ਤੋਂ ਅਮਰੀਕਾ 'ਚ ਵੇਰਿਜ਼ੋਨ ਰਿਟੇਲ ਸਟੋਰ ਦੇ ਜ਼ਰੀਏ ਉਪਲੱਬਧ ਹੋਵੇਗਾ। ਫਿਲਹਾਲ ਦੂਜੇ ਬਾਜ਼ਾਰਾਂ 'ਚ ਇਸ ਟੈਬਲੇਟ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜ਼ੈੱਨਪੈਡ Z10 ਟੈਬਲੇਟ ਫੀਚਰਸ
- 9.7 ਇੰਚ (2048x1536 ਪਿਕਸਲ) ਕਿਊ. ਐਕਸ. ਜੀ. ਐੱਸ ਆਈ. ਪੀ. ਐੱਸ ਡਿਸਪਲੇ
- ਸਕ੍ਰੀਨ ਦੀ ਡੇਨਸਿਟੀ 256 ਪੀ. ਪੀ. ਆਈ ਹੈ ।
- ਹੈਕਸਾ-ਕੋਰ ਸਨੈਪਡ੍ਰੈਗਨ 650 ਪ੍ਰੋਸੈਸਰ ਨਾਲ ਲੈਸ।
- ਗ੍ਰਾਫਿਕਸ ਲਈ ਐਡਰੇਨੋ 510 ਜੀ. ਪੀ. ਯੂ ।- 3GB ਰੈਮ
- ਇਨਬਿਲਟ ਸਟੋਰੇਜ 32GB
- 128 ਜੀ ਬੀ ਤੱਕ ਕਾਰਡ ਸਪੋਰਟ
- ਫੋਟੋਗਰਾਫੀ ਲਈ 8 MP ਰਿਅਰ ਕੈਮਰਾ ਹੈ।
- ਫ੍ਰੰਟ ਕੈਮਰਾ 5 MP ਹੈ ।
- ਐਂਡ੍ਰਾਇਡ 6.0.1 ਮਾਰਸ਼ਮੈਲੋ ਓ. ਐੱਸ- ਸਲੇਟ ਗ੍ਰੇ ਕਲਰ ਵੇਰਿਅੰਟ 'ਚ ਮਿਲੇਗਾ ।
- ਡਿਊਲ ਸਟੀਰੀਓ ਸਪੀਕਰ ਅਤੇ ਡੀ. ਟੀ. ਐੱਸ ਐੱਚ. ਡੀ ਆਡੀਓ
- ਟੈਬਲੇਟ 4G ਐੱਲ. ਟੀ. ਈ, ਵਾਈ-ਫਾਈ 802.11 ਏ. ਸੀ, ਬਲੂਟੁੱਥ 4.1, ਜੀ. ਪੀ. ਐੱਸ, ਗਲੋਨਾਸ ਅਤੇ ਯੂ. ਐੱਸ. ਬੀ ਟਾਈਪ-ਸੀ ।
- 7800 MAh ਦੀ ਬੈਟਰੀ ਮੌਜ਼ੂਦ।
- ਟੈਬਲੇਟ ਦੀ ਕੀਮਤ 329.99 ਡਾਲਰ (ਕਰੀਬ 22,000 ਰੁਪਏ)
intex ਨੇ ਲਾਂਚ ਕੀਤਾ Aqua Eco 3G ਸਮਾਰਟਫੋਨ
NEXT STORY