ਗੈਜੇਟ ਡੈਸਕ- ਭਾਰਤ 'ਚ 5ਜੀ ਸੇਵਾ ਦੀ ਸ਼ੁਰੂਆਤ ਦੇ ਛੇ ਮਹੀਨਿਆਂ ਬਾਅਦ ਇਸ ਮਹੀਨੇ 5ਜੀ ਉਪਭੋਗਤਾਵਾਂ ਦੀ ਗਿਣਤੀ 5 ਕਰੋੜ ਨੂੰ ਪਾਰ ਕਰ ਗਈ ਜੋ ਇਕ ਮਹੱਤਵਪੂਰਨ ਮੀਲ ਪੱਥਰ ਹੈ। ਦੂਰਸੰਚਾਰ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦੇ ਆਧਾਰ 'ਤੇ ਇਸ ਅੰਕੜੇ ਦੀ ਪੁਸ਼ਟੀ ਕੀਤੀ ਹੈ।
ਇਸ ਦਾ ਮਤਲਬ ਸਾਫ ਹੈ ਕਿ ਟਰਾਈ ਦੇ ਅੰਕੜਿਆਂ ਦੇ ਆਧਾਰ 'ਤੇ 31 ਦਸੰਬਰ 2022 ਤਕ ਦੇਸ਼ ਦੇ ਕੁੱਲ ਗਾਹਕਾਂ 'ਚ 5ਜੀ ਗਾਹਕਾਂ ਦੀ ਗਿਣਤੀ ਹੁਣ 4.37 ਫੀਸਦੀ ਹੋ ਗਈ ਹੈ। ਇਹ 77.3 ਕਰੋੜ 'ਤੇ ਕੁੱਲ 4ਜੀ ਗਾਹਕਾਂ ਦਾ ਲਗਭਗ 6.5 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ। ਜੇਕਰ ਵਿਸ਼ਵ ਪੱਧਰ 'ਤੇ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਅੰਤ ਤਕ ਦੁਨੀਆ ਦੇ 1 ਅਰਬ 5ਜੀ ਗਾਹਕਾਂ 'ਚ ਭਾਰਤ ਦੀ ਹਿੱਸੇਦਾਰੀ ਹੁਣ 5 ਫੀਸਦੀ ਹੋ ਚੁੱਕੀ ਹੈ।
ਭਾਰਤ 5ਜੀ ਗਾਹਕਾਂ ਦੀ ਗਿਣਤੀ ਦੇ ਲਿਹਾਜ ਨਾਲ ਪੱਛਮੀ ਯੂਰਪ ਦੇ ਨੇੜੇ ਪਹਿਲਾਂ ਹੀ ਪਹੁੰਚ ਚੁੱਕਾ ਹੈ। ਐਰਿਕਸਨ ਮੋਬਿਲਿਟੀ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੱਛਮੀ ਯੂਰਪ ਨੇ ਸਾਲ 2022 ਨੂੰ 6.3 ਕਰੋੜ 5ਜੀ ਗਾਹਕਾਂ (11.5 ਪ੍ਰਤੀਸ਼ਤ ਪ੍ਰਵੇਸ਼) ਦੇ ਨਾਲ ਅਲਵਿਦਾ ਕਿਹਾ। ਦੋ ਸਾਲ ਦੀ ਸ਼ੁਰੂਆਤੀ ਬੜ੍ਹਤ ਦੇ ਬਾਵਜੂਦ ਅਜਿਹਾ ਦਿਸ ਰਿਹਾ ਹੈ।
ਲੈਟਿਨ ਅਮਰੀਕਾ ਵਿਚ ਗਾਹਕਾਂ ਦੀ ਗਿਣਤੀ ਸਿਰਫ਼ 1.9 ਕਰੋੜ ਹੈ। ਇਹ ਅੰਕੜਾ ਦੱਖਣ-ਪੂਰਬੀ ਏਸ਼ੀਆ ਅਤੇ ਓਸ਼ੀਆਨੀਆ ਵਿਚ 3.1 ਕਰੋੜ, ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਵਿਚ 90 ਲੱਖ ਅਤੇ ਖਾੜੀ ਸਹਿਯੋਗ ਪਰਿਸ਼ਦ ਦੇ ਦੇਸ਼ਾਂ ਵਿਚ 1.5 ਕਰੋੜ ਹੈ। ਇਹ ਅੰਕੜੇ ਸਾਲ 2022 ਦੇ ਅੰਤ ਤਕ ਦੇ ਹਨ।
ਭਾਰਤ ਨੂੰ ਤਿੰਨ ਪ੍ਰਮੁੱਖ ਬਾਜ਼ਾਰਾਂ 'ਤੇ ਕਬਜ਼ਾ ਕਰਨ ਦੀ ਲੋੜ ਹੈ। ਪਹਿਲਾ ਬਾਜ਼ਾਰ ਚੀਨ ਹੈ, ਜਿੱਥੇ 5ਜੀ ਗਾਹਕਾਂ ਦੀ ਗਿਣਤੀ 64.4 ਕਰੜ ਹੈ, ਜੋ ਕੁੱਲ ਗਾਹਕਾਂ ਦਾ ਲਗਭਗ 38 ਫੀਸਦੀ ਹੈ। ਦੂਜਾ ਬਾਜ਼ਾਰ ਉੱਤਰੀ ਅਮਰੀਕਾ ਹੈ ਜਿੱਥੇ 2022 ਦੇ ਅੰਤ ਤਕ 5G ਗਾਹਕਾਂ ਦੀ ਗਿਣਤੀ 14.1 ਕਰੋੜ ਸੀ ਜੋ ਕਿ 2021 ਦੇ ਅੰਕੜੇ ਨਾਲੋਂ ਲਗਭਗ ਦੁੱਗਣੀ ਹੈ। ਇਸ ਤਰ੍ਹਾਂ ਇਸ ਦੀ ਪ੍ਰਵੇਸ਼ 35 ਫੀਸਦੀ ਤਕ ਪਹੁੰਚ ਗਈ ਹੈ।
ਭਾਰਤ ਵਿਚ 5ਜੀ ਦੇ ਵਾਧੇ ਨੂੰ ਲੈ ਕੇ ਮਾਹਿਰਾਂ ਨੇ ਵੱਖ-ਵੱਖ ਅਨੁਮਾਨ ਦਿੱਤੇ ਹਨ। ਓਮਡੀਆ ਦੇ ਅਨੁਮਾਨ ਦੇ ਅਨੁਸਾਰ, 2024 ਦੇ ਅੰਤ ਤਕ ਭਾਰਤ ਵਿਚ 15 ਕਰੜ ਤੋਂ ਵੱਧ 5ਜੀ ਗਾਹਕ ਹੋਣਗੇ। 2023 ਦੀ ਦੂਜੀ ਛਿਮਾਹੀ ਤੋਂ ਇਸ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਐਰਿਕਸਨ ਦਾ ਮੰਨਣਾ ਹੈ ਕਿ 5ਜੀ ਗਾਹਕਾਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ 2028 ਤਕ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੋਵੇਗਾ।
ਯਕੀਨੀ ਤੌਰ 'ਤੇ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਆਪਣੇ 5ਜੀ ਨੈੱਟਵਰਕ ਵਿਸਤਾਰ ਕੀਤਾ ਹੈ। ਉਨ੍ਹਾਂ ਦੇ 5ਜੀ ਟਾਵਰਾਂ ਦੀ ਗਿਣਤੀ 1,16,000 ਨੂੰ ਪਾਰ ਕਰ ਗਈ ਹੈ, ਜੋ ਕੁੱਲ ਟਾਵਰਾਂ ਦਾ 15 ਫੀਸਦੀ ਹੈ।
ਟੈਲੀਕਾਮ ਕੰਪਨੀ ਦੇ ਸੂਤਰਾਂ ਮੁਤਾਬਕ ਰਿਲਾਇੰਸ ਜੀਓ ਨੇ 50,000 ਟਾਵਰਾਂ ਨੂੰ ਕਵਰ ਕੀਤਾ ਹੈ। ਨਾਲ ਹੀ ਇਸ ਨੇ 3,00,000 ਤੋਂ ਵੱਧ ਰੇਡੀਓ ਸਥਾਪਿਤ ਕੀਤੇ ਹਨ ਜਿਨ੍ਹਾਂ ਵਿਚ 3.5 GHz ਅਤੇ 700 MHz ਲਈ 3 ਰੇਡੀਓ ਸ਼ਾਮਲ ਹਨ।
ਭਾਰਤੀ ਏਅਰਟੈੱਲ ਨੇ 1,00,000 ਤੋਂ ਵੱਧ ਰੇਡੀਓ ਸਥਾਪਿਤ ਕੀਤੇ ਹਨ। ਇਸ ਨੇ 700 MHz ਬੈਂਡ ਵਿਚ ਸਪੈਕਟ੍ਰਮ ਨਹੀਂ ਖਰੀਦਿਆ ਹੈ ਕਿਉਂਕਿ ਇਸ ਕੋਲ ਪਹਿਲਾਂ ਹੀ ਕਵਰੇਜ ਲਈ ਦੂਜੇ ਬੈਂਡਾਂ ਵਿਚ ਕਾਫ਼ੀ ਸਪੈਕਟਰਮ ਉਪਲਬਧ ਹੈ।
ਸੂਤਰਾਂ ਮੁਤਾਬਕ ਦੋਵਾਂ ਕੰਪਨੀਆਂ ਨੇ ਸਾਂਝੇ ਤੌਰ 'ਤੇ 500 ਤੋਂ ਵੱਧ ਸ਼ਹਿਰਾਂ ਨੂੰ ਘੱਟੋ-ਘੱਟ 20 ਫੀਸਦੀ ਕਵਰੇਜ ਨਾਲ ਕਵਰ ਕੀਤਾ ਹੈ। ਨਵੀਂ ਦਿੱਲੀ ਵਰਗੇ ਕੁਝ ਸ਼ਹਿਰਾਂ ਵਿਚ, ਕਵਰੇਜ 70 ਪ੍ਰਤੀਸ਼ਤ ਤਕ ਪਹੁੰਚ ਗਈ ਹੈ।
ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ
NEXT STORY