ਜਲੰਧਰ - ਭਾਰਤ ਦੀ ਦੋਪਹਿਆ ਅਤੇ ਤਿੰਨ ਪਹਿਆ ਵਾਹਨ ਨਿਰਮਾਤਾ ਕੰਪਨੀ ਬਜਾਜ਼ ਨਵਾਂ Maxima 3 3-ਵ੍ਹੀਲਰ ਲਾਂਚ ਕੀਤਾ ਹੈ ਜਿਸ ਦੀ ਕੀਮਤ 1,89,075 ਰੁਪਏ (ਐਕਸ-ਸ਼ੋਰੂਮ, ਨਿਊ ਦਿੱਲੀ) ਹੈ। ਇਹ 3-ਵ੍ਹੀਲਰ ਸਿਰਫ CNG ਵੇਰਿਅੰਟ 'ਚ ਹੀ ਮਿਲੇਗਾ।
ਇੰਜਣ - Maxima 3 'ਚ 199 cc 4-ਸਟਰੋਕ ਇੰਜਣ ਲਗਾ ਹੈ ਜੋ 5,500 rpm 'ਤੇ 7KW ਦੀ ਪਾਵਰ ਅਤੇ 3,750 rpm 'ਤੇ 14.6 Nm ਦਾ ਟਾਰਕ ਜਨਰੇਟ ਕਰਦਾ ਹੈ । ਕੰਪਨੀ ਦਾ ਦਾਅਵਾ ਹੈ ਕਿ 1 ਲੱਖ ਕਿਲੋਮੀਟਰ ਤੱਕ ਇਸ ਦੇ ਇੰਜਣ ਦੀ ਡਿਊਰੇਬੀਲਿਟੀ ਬਣੀ ਰਹੇਗੀ।
3 - ਵ੍ਹੀਲਰ ਦੀਆਂ ਖਾਸਿਅਤਾਂ - Maxima 3 ਨੂੰ ਖਾਸ ਤੌਰ 'ਤੇ ਸਿਲੈਂਡਰ, ਸੀਮੇਂਟ, ਪਾਣੀ ਪਦਾਰਥ, ਖਾਦ ਬਕਸੇ ਅਤੇ ਕਰਿਆਨੇ ਦਾ ਸਾਮਾਨ ਸਪਲਾਈ ਕਰਨ ਲਈ ਬਣਾਇਆ ਹੈ। ਹੋਰ ਫੀਚਰਸ 'ਚ ਦਰਵਾਜਿਆਂ ਦੇ ਨਾਲ ਕੈਬਨ, ਮਾਡਰਨ ਇੰਸਟਰੂਮੈਂਟ ਕੰਸੋਲ ਅਤੇ ਆਰਾਮਦਾਇਕ ਡਰਾਈਵਿੰਗ ਸੀਟਸ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਪਾਵਰ ਸਸਪੇਂਸ਼ਨ, ਕੰਪ੍ਰੇਸ਼ਨ ਸਪ੍ਰਿੰਗ ਅਤੇ ਹਾਇਡ੍ਰੋਲਿਕ ਸ਼ਾਕ ਅਬਸਾਰਬਰਸ ਨਾਲ ਖਰਾਬ ਰਸਤਿਆਂ ਨੂੰ ਵੀ ਆਸਾਨੀ ਨਾਲ ਪਾਰ ਕਰੇਗਾ।
ਲਾਂਚ ਤੋਂ ਪਹਿਲਾਂ ਲੀਕ ਹੋਈ Lenovo Vibe P2 ਦੀ ਜਾਣਕਾਰੀ
NEXT STORY