ਜਲੰਧਰ— ਕੈਸਿਓ ਨੇ ਭਾਰਤ 'ਚ ਆਪਣੀ ਜੀ-ਸ਼ਾਕ ਮਡਮਾਸਟਰ ਜੀ.ਡਬਲਯੂ.ਜੀ.-1000 ਵਾਚ ਲਾਂਚ ਕੀਤੀ ਹੈ। ਇਸ ਵਾਚ ਦੀ ਕੀਮਤ 35,995 ਰੁਪਏ ਹੈ। ਗੋਲ ਡਿਜ਼ਾਈਨ ਵਾਲੀ ਜੀ.ਡਬਲਯੂ.ਜੀ.-1000 ਵਾਚ ਦੀ ਬਿਲਡ ਕੁਆਲਿਟੀ ਅਜਿਹੀ ਹੈ ਕਿ ਕਠੋਰ ਵਾਤਾਵਰਣ 'ਚ ਵੀ ਕੰਮ ਕਰਦੀ ਹੈ।
ਜੀ.ਡਬਲਯੂ.ਜੀ.-1000 'ਚ ਟ੍ਰਿਪਲ ਸੈਂਸਰ ਸਮੱਰਥਾ ਹੈ ਜੋ ਡਾਇਰੈਕਸ਼ਨ, ਬੈਰੋਮੀਟਰ ਦਾ ਦਬਾਅ ਅਤੇ ਤਾਪਮਾਨ ਦੀ ਜਾਣਕਾਰੀ ਝਟ ਦੀ ਦੇ ਦਿੰਦੀ ਹੈ। ਇਸ ਵਾਚ 'ਚ ਸੋਲਰ ਬੈਟਰੀ ਅਤੇ ਫੰਕਸ਼ਨਲ ਬਟਨ ਲੱਗੇ ਹਨ ਜਿਨ੍ਹਾਂ ਨੂੰ ਦਸਤਾਨੇ ਪਾ ਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ 200 ਮੀਟਰ ਪਾਣੀ 'ਚ ਵੀ ਕੰਮ ਕਰਦੀ ਰਹੇਗੀ ਅਤੇ ਸ਼ਾਕ ਪਰੂਫ ਹੈ।
ਜੀ-ਸ਼ਾਕ ਮਾਡਮਾਸਟਰ ਜੀ.ਡਬਲਯੂ.ਜੀ. 'ਚ ਕੈਸਿਓ ਵੇਵ ਸੈਪਟਰ ਟੈਕਨਾਲੋਜੀ ਲੱਗੀ ਹੈ ਅਤੇ ਇਹ ਆਪਣੇ ਆਪ ਟਾਈਮ ਸੈੱਟ ਕਰ ਲੈਂਦੀ ਹੈ। ਇਸ ਤੋਂ ਇਲਾਵਾ ਡਬਲ ਐੱਲ.ਈ.ਡੀ. ਲਾਈਟਸ ਰਾਤ ਦੇ ਸਮੇਂ ਵੀ ਟਾਈਮ ਦੇਖਣ 'ਚ ਮਦਦ ਕਰਦੀ ਹੈ।
9 ਜੂਨ ਨੂੰ ਲਾਂਚ ਹੋਵੇਗਾ ਮੋਟਰੋਲਾ ਦਾ ਨਵਾਂ ਸਮਾਰਟਫੋਨ
NEXT STORY