ਗੈਜੇਟ ਡੈਸਕ—ਕੂਲਪੈਡ ਨੇ ਇਸ ਸਾਲ ਅਕਤੂਬਰ 'ਚ ਆਪਣਾ ਨਵਾਂ ਸਮਾਰਟਫੋਨ ਕੂਲਪੈਡ ਨੋਟ 8 ਲਾਂਚ ਕੀਤਾ ਸੀ। ਹੁਣ ਕੰਪਨੀ ਦੇਸ਼ 'ਚ 3 ਨਵੇਂ ਸਮਾਰਟਫੋਨਸ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ 20 ਦਸੰਬਰ ਵੀਰਵਾਰ ਨੂੰ ਕੰਪਨੀ ਮੇਗਾ ਸੀਰੀਜ਼ ਦੇ 3 ਨਵੇਂ ਸਮਾਰਟਫੋਨਸ ਲਾਂਚ ਕਰੇਗੀ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਦੇਸ਼ 'ਚ ਕੂਲਪੈਡ ਮੇਗਾ 5ਏ ਸਮਾਰਟਫੋਨ ਲਾਂਚ ਕੀਤਾ ਸੀ। ਉਮੀਦ ਹੈ ਕਿ ਆਉਣ ਵਾਲੇ ਡਿਵਾਈਸੇਸ ਮੇਗਾ 5ਏ ਦੇ ਅਪਗਰੇਡੇਡ ਵੇਰੀਐਂਟ ਹੋ ਸਕਦੇ ਹਨ।
ਕੰਪਨੀ ਨੇ ਇਕ ਪ੍ਰੈੱਸ ਰੀਲੀਜ਼ ਭੇਜ ਕੂਲਪੈਡ ਦੇ ਤਿੰਨ ਨਵੇਂ ਸਮਾਰਟਫੋਨਸ ਆਉਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਰੀਲੀਜ਼ ਨਾਲ ਭੇਜੀ ਗਈ ਟੀਜ਼ਰ ਈਮੇਜ 'ਚ ਤਿੰਨੋਂ ਨਵੇਂ ਡਿਵਾਈਸੇਜ਼ ਦਾ ਅਗਲਾ ਹਿੱਸਾ ਦੇਖਿਆ ਜਾ ਸਕਦਾ ਹੈ। ਤਿੰਨ੍ਹਾਂ ਹੈਂਡਸੈੱਟਸ 'ਚ ਟ੍ਰਡਿਸ਼ਨਲ ਡਿਸਪਲੇਅ ਦਿਖ ਰਹੀ ਹੈ ਜਿਸ 'ਚ ਕੋਈ ਨੌਚ ਨਹੀਂ ਹੈ। ਤਿੰਨ੍ਹਾਂ ਮਾਡਲਸ ਦੇ ਉੱਤੇ ਅਤੇ ਹੇਠਾਂ ਬੇਜ਼ਲ ਦੇਖੇ ਜਾ ਸਕਦੇ ਹਨ ਅਤੇ ਇਨ੍ਹਾਂ 'ਚ ਕੋਈ ਹੋਮ ਬਟਨ ਨਹੀਂ ਹੈ। ਇਕ ਫੋਨ 'ਚ ਕੈਪੇਸਿਟਿਵ ਬਟਨ ਦਿਖ ਰਹੇ ਹਨ ਜਦਕਿ ਬਾਕੀ ਦੋ 'ਚ ਨੈਵੀਗੇਸ਼ਨ ਲਈ ਸਕਰੀਨ ਬਟਨ ਦਿੱਤੇ ਜਾ ਸਕਦੇ ਹਨ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਤਿੰਨੋਂ ਫੋਨਸ ਨੂੰ ਐਕਸਕਲੂਸੀਵ ਤੌਰ 'ਤੇ ਆਨਲਾਈਨ ਮਾਰਕੀਟ ਰਾਹੀਂ ਵੇਚਿਆ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੂਲਪੈਡ ਨੇ ਮੰਗਲਵਾਰ ਨੂੰ ਚੀਨ 'ਚ ਨਵਾਂ ਕੂਲ ਪਲੇਅ 8 ਹੈਂਡਸੈੱਟ ਲਾਂਚ ਕੀਤਾ ਹੈ। ਨਵੇਂ ਕੂਲ ਪਲੇਅ 8 'ਚ 6.2 ਇੰਚ ਡਿਸਪਲੇਅ ਹੈ ਜੋ ਨੌਚ ਨਾਲ ਲੈਸ ਹੈ। ਇਸ 'ਚ ਐੱਲ.ਈ.ਡੀ. ਫਲੈਸ਼ ਨਾਲ ਡਿਊਲ ਰੀਅਰ ਕੈਮਰਾ ਮਾਡੀਊਲ ਦਿੱਤਾ ਗਿਆ ਹੈ। ਕੂਲ ਪਲੇਅ 8 'ਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼, 8 ਮੈਗਾਪਿਕਸਲ ਸੈਲਫੀ ਕੈਮਰਾ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਚੀਨ 'ਚ ਫੋਨ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਵੇਰੀਐਂਟ ਦੀ ਕੀਮਤ ਕਰੀਬ 10,300 ਰੁਪਏ ਹੋ ਸਕਦੀ ਹੈ।
iOS 12.1.2 ਅਪਡੇਟ ਜਾਰੀ, ਆਈਫੋਨਜ਼ ’ਚ ਈ-ਮਿਮ ਨਾਲ ਜੁੜਿਆ ਬਗ ਫਿਕਸ
NEXT STORY