ਜਲੰਧਰ : ਫੇਸਬੁਕ ਦੇ ਯੂਜ਼ਰਾਂ ਦੀ ਗਿਣਤੀ 1.6 ਬਿਲੀਅਨ ਹੋ ਗਈ ਹੈ, ਤੇ ਇਹ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਇਕ-ਦੂਜੇ ਦੀ ਭਾਸ਼ਾ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਪਰ ਇਸ ਨੂੰ ਲੈ ਕੇ ਫੇਸਬੁਕ ਦਾ ਲੈਂਗਵੇਜ ਲਰਨਿੰੰਗ ਐਲਗੋਰਿਧਮ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ। ਐਲਨ ਪੇਕਰ ਜੋ ਕਿ ਫੇਸਬੁਕ 'ਚ ਲੈਂਗਵੇਜ ਟੈਕਨਾਲੋਜੀ ਇੰਜੀਨੀਅਰਿੰਗ ਦੇ ਡਾਇਰੈਕਟਰ ਹਨ, ਨੇ ਦੱਸਿਆ ਕਿ ਲੈਂਗਵੇਜ ਟ੍ਰਾਂਸਲੇਸ਼ਨ ਫੇਸਬੁਕ 'ਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ।
ਸਾਫ੍ਰਾਂਸਿਸਕੋ 'ਚ ਐੱਮ. ਆਈ. ਟੀ. 'ਚ ਹੋ ਰਹੀ ਐੱਮਟੈੱਕ ਡਿਜੀਟਲ ਕਾਨਫ੍ਰੰਸ 'ਚ ਪੈਕਰ ਨੇ ਦੱਸਿਆ ਕਿ ਫੇਸਬੁਕ ਦੀ ਟ੍ਰਾਂਸਲੇਸ਼ਨ ਸਰਵਿਸ 400 ਭਾਸ਼ਾਵਾਂ ਨੂੰ ਸਮਝ ਸਕਦੀ ਹੈ ਤੇ ਇਕ ਅੰਦਾਜ਼ੇ ਦੇ ਮੁਤਾਬਿਕ ਫੇਸਬੁਕ ਦਾ ਆਟੋ-ਟ੍ਰਾਂਸਲੇਟਰ 200 ਮਿਲੀਅਨ ਲਾਈਨਾਂ ਹਰ ਰੋਜ਼ ਟ੍ਰਾਂਸਲੇਟ ਕਰਦਾ ਹੈ।
ਹੈੱਡਫੋਨ ਦੇ ਨਾਲ-ਨਾਲ ਸਪੀਕਰ ਦਾ ਵੀ ਮਜ਼ਾ ਦਵੇਗੀ ਇਹ ਵਾਇਰਲੈੱਸ ਡਿਵਾਈਸ
NEXT STORY