ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਸਸਤਾ 4ਜੀ ਸਮਾਰਟਫੋਨ ਕਲਾਊਡ ਸਟ੍ਰਿੰਗ ਐੱਚ.ਡੀ. ਪੇਸ਼ ਕੀਤਾ ਹੈ। ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਣ ਵਾਲੇ ਇਸ ਸਮਾਰਟਫੋਨ ਦੀ ਕੀਮਤ 5,559 ਰੁਪਏ ਹੈ। ਇਹ ਸਮਾਰਟਫੋਨ ਐਕਸਕੂਜ਼ਿਵ ਤੌਰ 'ਤੇ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਬਲੈਕ ਅਤੇ ਵਾਈਟ ਕਲਰ ਵੇਰੀਅੰਟ 'ਚ ਉਪਲੱਬਧ ਹੈ।
ਇਸ ਸਮਾਰਟਫੋਨ ਦੇ ਫੀਚਰਜ਼-
ਡਿਸਪਲੇ- ਇਟੈਕਸ ਸਟ੍ਰਿੰਗ ਐੱਚ.ਡੀ. 'ਚ (1280x720 ਪਿਕਸਲ) ਰੈਜ਼ੋਲਿਊਸ਼ਨ ਵਾਲੀ 5-ਇੰਚ ਦੀ ਐੱਚ.ਡੀ. ਆਨ-ਸੈੱਲ 2.5ਡੀ ਕਵਰਡ ਗਲਾਸ ਡਿਸਪਲੇ ਹੈ।
ਕੁਨੈੱਕਟੀਵਿਟੀ- 4ਜੀ VoLTE ਤੋਂ ਇਲਾਵਾ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0 ਅਤੇ ਜੀ.ਪੀ.ਐੱਸ.
ਪ੍ਰੋਸੈਸਰ- 1.3 ਗੀਗਾਹਰਟਜ਼ ਕਵਾਡ-ਕੋਰ ਸਪ੍ਰੇਡਟ੍ਰਮ ਐੱਸ.ਸੀ.9832ਏ ਪ੍ਰੋਸੈਸਰ
ਕੈਮਰਾ- 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ
ਬੈਟਰੀ- ਫੋਨ ਨੂੰ ਪਾਵਰ ਦੇਣ ਲਈ 2200ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਐਪਲ ਵੱਲੋਂ ਨਵੀਂ ਮੈਕਬੁੱਕ 'ਚ ਐਡ ਹੋਵੇਗੀ OLED ਟੱਚ ਬਾਰ
NEXT STORY