ਗੈਜੇਟ ਡੈਸਕ– ਸਮਾਰਟਫੋਨ ਦੇ ਆਉਣ ਨਾਲ ਸਾਡੀ ਜ਼ਿੰਦਗੀ ਆਸਾਨ ਹੋ ਗਈ ਹੈ ਪਰ ਫੋਨ ਜਿਵੇਂ ਹੀ ਪੁਰਾਣਾ ਹੋਣ ਲਗਦਾ ਹੈ ਤਾਂ ਉਸ ਵਿਚ ਬੈਟਰੀ ਦੀ ਸਮੱਸਿਆ ਆਉਣ ਲਗਦੀ ਹੈ। ਜੀ ਹਾਂ, ਸਮਾਰਟਫੋਨ ਦੀ ਬੈਟਰੀ ’ਚ ਸਮੱਸਿਆ ਆਉਣਾ ਆਮ ਗੱਲ ਹੈ। ਫੋਨ ’ਚ ਐਪਸ, ਜ਼ਿਆਦਾ ਐਕਟੀਵਿਟੀ ਕਾਰਨ ਬੈਟਰੀ ਦੀ ਕਾਰਨ ਬੈਟਰੀ ਦੀ ਖ਼ਪਤ ਜਲਦੀ ਹੁੰਦੀ ਹੈ ਪਰ ਕਈ ਵਾਰ ਤਾਂ ਅਸੀਂ ਫੋਨ ’ਚ ਕੁਝ ਵੀ ਨਹੀਂ ਕਰ ਰਹੇ ਹੁੰਦੇ ਤਾਂ ਵੀ ਫੋਨ ਦੀ ਬੈਟਰੀ ਤੇਜ਼ੀ ਨਾਲ ਖ਼ਤਮ ਹੋ ਜਾਂਦੀ ਹੈ। ਜੇਕਰ ਤੁਹਾਡੇ ਨਾਲ ਹੀ ਅਜਿਹਾ ਹੁੰਦਾ ਹੈ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਤਰੀਕੇ ਅਪਣਾਉਣ ਨਾਲ ਬੈਟਰੀ ਸੇਵ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ
ਬੈਕਗ੍ਰਾਊਂਡ ਐਪਸ ਨੂੰ ਤੁਰੰਤ ਕਰੋ ਬੰਦ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਨ ’ਚ ਇਕ ਐਪ ਦਾ ਇਸਤੇਮਾਲ ਕਰਨ ਦੇ ਬਾਵਜੂਦ ਕਈ ਵਾਰ ਬੈਕਗ੍ਰਾਊਂਡ ’ਚ ਕਈ ਐਪਸ ਐਕਟਿਵ ਰਹਿੰਦੇ ਹਨ ਅਤੇ ਬੈਟਰੀ ਖ਼ਰਚ ਕਰਦੇ ਰਹਿੰਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਐਪਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਬੰਦ ਵੀ ਕਰ ਦਿਓ।
- ਅਜਿਹਾ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ ’ਚ ਜਾਣਾ ਹੋਵੇਗਾ।
- ਫਿਰ ਬੈਟਰੀ ਯੂਸੇਜ਼ ਦੇ ਆਪਸ਼ਨ ’ਤੇ ਜਾਓ। ਇਥੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਐਪ ਬੈਟਰੀ ਦੀ ਕਿੰਨੀ ਵਰਤੋਂ ਕਰ ਰਿਹਾ ਹੈ।
- ਇਥੋਂ ਤੁਸੀਂ ਐਪ ਨੂੰ ਫੋਰਸ ਸਟੋਪ ਕਰ ਸਕਦੇ ਹੋ ਨਹੀਂ ਤਾਂ ਜੇਕਰ ਐਪ ਜ਼ਰੂਰੀ ਨਹੀਂ ਹੈ ਤਾਂ ਤੁਸੀਂ ਉਸ ਨੂੰ ਅਨਇੰਸਟਾਲ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਲੋੜ ਪੈਣ ’ਤੇ ਹੀ ਆਨ ਕਰੋ ਲੋਕੇਸ਼ਨ
ਫੋਨ ’ਚ ਮੌਜੂਦ ਲੋਕੇਸ਼ਨ ਸਰਵਿਸ ਆਨ ਰਹਿਣ ’ਤੇ ਜੀ.ਪੀ.ਐੱਸ. ਅਤੇ ਫੋਨ ਦੀ ਬੈਟਰੀ ਦਾ ਇਸਤੇਮਾਲ ਕਰਦੀ ਹੈ। ਕਈ ਵਾਰ ਅਸੀਂ ਮੈਪਸ ਦਾ ਇਸਤੇਮਾਲ ਕਰਨ ਲਈ ਲੋਕੇਸ਼ਨ ਦੀ ਸੈਟਿੰਗ ਆਨ ਕਰਦੇ ਹਾਂ ਅਤੇ ਬਾਅਦ ’ਚ ਇਸ ਨੂੰ ਬੰਦ ਕਰਨਾ ਭੁੱਲ ਜਾਂਦੇ ਹਾਂ। ਉਥੇ ਹੀ ਕੁਝ ਐਪਸ ਵੀ ਹਨ ਜੋ ਤੁਹਾਡੀ ਲੋਕੇਸ਼ਨ ਦਾ ਐਕਸੈੱਸ ਲੈ ਕੇ ਇਸ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਇਸ ਲਈ ਲੋੜ ਪੈਣ ’ਤੇ ਹੀ ਲੋਕੇਸ਼ਨ ਨੂੰ ਆਨ ਕਰੋ, ਬਾਕੀ ਸਮਾਂ ਇਸ ਨੂੰ ਬੰਦ ਰੱਖੋ।
ਇਹ ਵੀ ਪੜ੍ਹੋ– ਭਾਰਤ ’ਚ ਨਵੰਬਰ ਮਹੀਨੇ ਲਾਂਚ ਹੋਣਗੇ ਇਹ 5 ਸ਼ਾਨਦਾਰ ਸਮਾਰਟਫੋਨ
ਬ੍ਰਾਈਟਨੈੱਸ ਨੂੰ ਘੱਟ ਰੱਖੋ
ਫੋਨ ਦੀ ਬ੍ਰਾਈਟਨੈੱਸ ਘੱਟ ਰੱਖਣ ਦੇ ਕਈ ਫਾਇਦੇ ਹਨ, ਜਿਨ੍ਹਾਂ ਚੋਂ ਇਕ ਬੈਟਰੀ ਸੇਵਿੰਗ ਵੀ ਹੈ। ਜੀ ਹਾਂ, ਫੋਨ ਦੀ ਬ੍ਰਾਈਟਨੈੱਸ ਲੋੜ ਤੋਂ ਜ਼ਿਆਦਾ ਹੋਣ ’ਤੇ ਫੋਨ ਦੀ ਬੈਟਰੀ ਦੀ ਖ਼ਪਤ ਵਧ ਜਾਂਦੀ ਹੈ। ਨਾਲ ਹੀ ਇਸ ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਖ਼ਾਸ ਗੱਲ ਇਹ ਹੈ ਕਿ ਹੁਣ ਜ਼ਿਆਦਾਤਰ ਫੋਨਾਂ ’ਚ ਡਾਰਕ ਮੋਡ ਆ ਗਿਆ ਹੈ, ਜਿਸ ਨਾਲ ਬੈਟਰੀ ਬਚਾਉਣ ’ਚ ਕਾਫੀ ਮਦਦ ਮਿਲਦੀ ਹੈ।
ਸਕਰੀਨ ਟਾਈਮ ਸੈੱਟ ਕਰੋ
ਸਕਰੀਨ ਆਨ ਟਾਈਮ ਦਾ ਮਤਲਬ ਹੁੰਦਾ ਹੈ ਕਿ ਸਮਾਰਟਫੋਨ ਇਸਤੇਮਾਲ ਨਾ ਹੋਣ ’ਤੇ ਸਕਰੀਨ ਕਿੰਨੀ ਦੇਰ ਤਕ ਆਨ ਰਹੇ। ਫੋਨ ਦੀ ਬੈਟਰੀ ਦੀ ਬਚਤ ਕਰਨ ’ਚ ਸਮਾਰਟਫੋਨ ਦੇ ਸਕਰੀਨ ਆਨ ਟਾਈਮ ਦਾ ਅਹਿਮ ਰੋਲ ਹੈ। ਇਸ ਨੂੰ ਘੱਟ ਰੱਖ ਕੇ ਵੀ ਬੈਟਰੀ ਬੈਕਅਪ ਨੂੰ ਵਧਾਇਆ ਜਾ ਸਕਦਾ ਹੈ। ਅਜਿਹੇ ’ਚ ਬਿਹਤਰ ਹੋਵੇਗਾ ਕਿ ਤੁਸੀਂ 10 ਜਾਂ 15 ਸਕਿੰਟਾਂ ਦਾ ਸਕਰੀਨ ਆਨ ਟਾਈਮਆਊਟ ਲਗਾ ਕੇ ਰੱਖੋ ਜਿਸ ਨਾਲ ਜਿਵੇਂ ਹੀ ਤੁਸੀਂ ਫੋਨ ’ਤੇ 10 ਜਾਂ 15 ਸਕਿੰਟਾਂ ਤਕ ਕੋਈ ਐਕਟੀਵਿਟੀ ਨਹੀਂ ਕਰੋਗੇ, ਸਕਰੀਨ ਬੰਦ ਹੋ ਜਾਵੇਗੀ। ਇਸ ਨਾਲ ਵੀ ਤੁਹਾਡੇ ਫੋਨ ਦੀ ਬੈਟਰੀ ਸੇਵ ਹੋਵੇਗੀ।
ਇਹ ਵੀ ਪੜ੍ਹੋ– WhatsApp ’ਚ ਆਇਆ ਨਵਾਂ ਫੀਚਰ, ਹੁਣ ਆਈਫੋਨ ਤੋਂ ਸਿੱਧਾ ਐਂਡਰਾਇਡ ’ਤੇ ਟ੍ਰਾਂਸਫਰ ਕਰ ਸਕੋਗੇ ਚੈਟ
Amazon ਦਾ ਵੱਡਾ ਐਲਾਨ! 8 ਨਵੰਬਰ ਤੋਂ ਬੰਦ ਹੋ ਰਿਹੈ Alexa ਦਾ ਇਹ ਖਾਸ ਫੀਚਰ
NEXT STORY