ਜਲੰਧਰ- ਫੈਸਟਿਵਲ ਸੀਜ਼ਨ ਸ਼ੁਰੂ ਹੁੰਦੇ ਹੀ ਈ-ਕਾਮਰਸ ਵੈੱਬਸਾਈਟਾਂ 'ਤੇ ਸੇਲ ਦੀ ਜੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀਆਂ ਹਰ ਰੋਜ਼, ਹਰ ਘੰਟੇ ਸਮਾਰਟਫੋਨ ਅਤੇ ਗੈਜੇਟਸ 'ਤੇ ਖਾਸ ਕਰਕੇ ਜ਼ਿਆਦਾ ਡਿਸਕਾਊਂਟ ਦੇ ਰਹੀਆਂ ਹਨ। ਐਮੇਜ਼ਾਨ, ਫਲਿੱਪਕਾਰਟ ਅਤੇ ਸਨੈਪਡੀਲ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ਆਈਫੋਨ ਦੇ ਪੁਰਾਣੇ ਮਾਡਲਾਂ 'ਤੇ ਛੋਟ ਦੇ ਰਹੀਆਂ ਹਨ। ਇਨ੍ਹਾਂ 'ਚ ਆਈਫੋਨ 5ਐੱਸ, ਆਈਫੋਨ 6ਐੱਸ, ਆਈਫੋਨ 6 ਅਤੇ ਆਈਫੋਨ ਐੱਸ.ਈ. ਸ਼ਾਮਲ ਹਨ।
ਤੁਹਾਨੂੰ ਦੱਸ ਦਈਏ ਕਿ ਕੁਝ ਦਿਨਾਂ ਤੱਕ ਭਾਰਤ 'ਚ ਆਈਫੋਨ 7 ਅਤੇ ਆਈਫੋਨ 7 ਪਲੱਸ ਲਾਂਚ ਹੋ ਜਾਣਗੇ। ਅਜਿਹੇ 'ਚ ਪੁਰਾਣੇ ਆਈਫੋਨ 'ਤੇ ਈ-ਕਾਮਰਸ ਕੰਪਨੀਆਂ ਛੋਟ ਦੇ ਕੇ ਸਟਾਕ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਆਈਫੋਨ 6 ਜਾਂ ਆਈਫੋਨ 6 ਐੱਸ ਤੁਸੀਂ 30,000 ਰੁਪਏ ਤੋਂ ਵੀ ਘੱਟ ਕੀਮਤ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਆਈਫੋਨ 5ਐੱਸ ਤਾਂ 17,799 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਮਿਲ ਰਿਹਾ ਹੈ।
iPhone 5S-
4-ਇੰਚ ਵਾਲਾ ਇਹ ਆਈਫੋਨ ਜੋ ਜ਼ਿਆਦਾ ਪੁਰਾਣਾ ਨਹੀਂ ਹੈ, ਆਈਫੋਨ 7 ਤੋਂ ਪਹਿਲਾਂ ਇਹੀ ਲਾਂਚ ਹੋਇਆ ਸੀ। ਜੇਕਰ ਛੋਟੀ ਸਕ੍ਰੀਨ ਵਾਲੇ ਸਮਾਰਟਫੋਨ ਦੇ ਫੈਲ ਹੋ ਤਾਂ ਇਹ ਫਲਿੱਪਕਾਰਟ 'ਤੇ 30,999 ਰੁਪਏ 'ਚ ਮਿਲ ਰਿਹਾ ਹੈ। ਇਸ ਦੇ ਨਾਲ ਐਕਸਚੇਂਜ ਆਫਰ ਅਤੇ ਐੱਸ.ਬੀ.ਆਈ. ਕਾਰਡ ਰਾਹੀਂ ਖਰੀਦਣ 'ਤੇ ਵਾਧੂ ਛੋਟ ਵੀ ਹੈ।
iPhone 6-
ਫਲਿੱਪਕਾਰਟ 'ਤੇ iPhone 6 ਦਾ 16ਜੀ.ਬੀ. ਵੇਰੀਅੰਟ 29,990 ਰੁਪਏ 'ਚ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ ਪੁਰਾਣਾ ਸਮਾਰਟਫੋਨ ਹੈ ਤਾਂ ਇਸ ਤੋਂ ਇਲਾਵਾ ਵੀ ਤੁਹਾਨੂੰ 17,000 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਸਟੇਟ ਬੈਂਕ ਆਫ ਇੰਡੀਆ ਦਾ ਕਾਰਡ ਹੈ ਤਾਂ 10 ਫੀਸਦੀ ਕੈਸ਼ਬੈਕ ਵੀ ਮਿਲੇਗਾ। ਕੁਲ ਮਿਲਾ ਕੇ ਤੁਹਾਨੂੰ ਆਈਫੋਨ 6 'ਚ 18,050 ਰੁਪਏ ਦੀ ਛੋਟ ਮਿਲ ਸਕਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਇਸ ਲਈ ਸਿਰਫ 11,240 ਰੁਪਏ ਦੇਣੇ ਪੈਣਗੇ।
iPhone 6S
ਐਮੇਜ਼ਾਨ 'ਤੇ ਆਈਫੋਨ 6ਐੱਸ ਜਿਸ ਵਿਚ 3ਡੀ ਟਚ ਫੀਚਰ ਦਿੱਤਾ ਗਿਆ ਹੈ, ਇਸ ਦੀ ਕੀਮਤ ਇਥੇ 29,999 ਰੁਪਏ ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਇਹ ਆਫਰ ਸ਼ਾਮ ਨੂੰ 5 ਵਜੇ ਤੋਂ ਸ਼ੁਰੂ ਹੋਵੇਗੀ ਤਾਂ ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਵਿਚ ਕੋਈ ਲੁਕੀ ਹੋਈ ਸ਼ਰਦ ਹੈ ਜਾਂ ਨਹੀਂ। ਪਰ ਜੇਕਰ ਇੰਨੇ 'ਚ ਆਈਫੋਨ 6ਐੱਸ ਮਿਲ ਜਾਵੇ ਤਾਂ ਕਿਲਰ ਡੀਲ ਹੈ। ਇਸ ਤੋਂ ਇਲਾਵਾ ਇਥੇ ਐੱਚ.ਡੀ.ਐੱਪ.ਸੀ. ਦੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ 15 ਫੀਸਦੀ ਤੱਕ ਕੈਸ਼ਬੈਕ ਵੀ ਮਿਲੇਗਾ।
6 ਜੀ. ਬੀ ਰੈਮ ਨਾਲ ਲੈਸ ਇਸ ਸਮਾਰਟਫੋਨ ਦਾ ਸਾਫਟ ਗੋਲਡ ਵਰਜ਼ਨ ਲਾਂਚ
NEXT STORY