ਜਲੰਧਰ— Hero Electric (ਹੀਰੋ ਇਲੈਕਟ੍ਰਿਕ ) ਆਪਣੇ ਨਵੇਂ ਇਲੈਕਟ੍ਰੀਕ ਸਕੂਟਰ ਨੂੰ ਲਿਆਉਣ ਦੀ ਤਿਆਰੀ 'ਚ ਹੈ। ਇਸ ਸਕੂਟਰ ਦਾ ਨਾਮ ਹੈ ਆਪਟਿਮਾ DX (optima-dx)। ਇਸ ਦੀ ਖਾਸਿਅਤ ਇਹ ਹੈ ਕਿ ਇਹ ਦੇਸ਼ ਦਾ ਪਹਿਲਾ ਸਕੂਟਰ ਹੈ ਜਿਸ 'ਚ ਲਿਥੀਅਮ-ਆਈਆਨ ਬੈਟਰੀ ਲਗੀ ਹੈ। ਇਹ ਬੈਟਰੀ ਨਾਂ ਕੇਵਲ ਹੱਲਕੀ ਹੈ, ਬਲਕਿ ਹੋਰ ਚਾਰਜੇਬਲ ਬੈਟਰੀ ਤੋਂ ਕਿਤੇ ਜਲਦੀ ਚਾਰਜ ਹੁੰਦੀ ਹੈ, ਨਾਲ ਹੀ ਪਾਵਰ 'ਚ ਵੀ ਬਿਹਤਰ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕੰਪਨੀ ਦਾ ਦੂੱਜਾ ਇਲੈਕਟ੍ਰਿਕ ਸਕੂਟਰ ਹੈ। ਹੀਰੋ ਇਲੈਕਟ੍ਰਿਕ ਇਸ ਤੋਂ ਪਹਿਲਾਂ NYX ਯੂਟਿਲਿਟੀ ਈ-ਬਾਈਕ ਨੂੰ ਲਾਂਚ ਕਰ ਚੁੱਕੀ ਹੈ।
ਹੀਰੋ ਆਪਟਿਮਾ ਡੀ-ਐਕਸ 'ਚ 250ਵਾਟ ਦੀ BLDC ਇਲੈਕਟ੍ਰਿਕ ਮੋਟਰ ਲੱਗੀ ਹੈ ਜੋ 48W ਦਾ ਪਾਵਰ ਜਨਰੇਟ ਕਰੇਗੀ। ਫੁੱਲ ਚਾਰਜ ਹੋਣ 'ਤੇ ਇਹ ਸਕੂਟਰ 65 ਕਿ.ਮੀ ਦਾ ਸਫਰ ਤੈਅ ਕਰਨ 'ਚ ਸਮਰਥਾਵਾਨ ਹੈ। ਇਸ ਦੀ ਟਾਪ ਸਪੀਡ 25 ਕਿ. ਮੀ ਪ੍ਰਤੀ ਘੰਟਾ ਹੈ। ਇਥੋ ਤੱਕ ਹੈ, ਇਸ ਸਕੂਟਰ ਲਈ ਲਾਇਸੈਂਸ ਦੀ ਜ਼ਰੂਰਤ ਨਹੀਂ ਹੋਵੇਗੀ।
ਫੀਚਰਸ ਦੇ ਤੌਰ 'ਤੇ ਇਸ 'ਚ ਮੋਬਾਈਲ ਚਾਰਜਰ ਅਤੇ GPS ਕੰਪੈਟੀਬੀਲਿਟੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਫਰੰਟ 'ਚ ਟੈਲੀਸਕੋਪਿਕ ਅਤੇ ਰਿਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਾ ਇਸਤੇਮਾਲ ਹੋਇਆ ਹੈ। ਟਿਊਬਲੈਸ ਟਾਇਰਸ ਸਟੈਂਡਰਡ ਹਨ। ਆਪਟਿਮਾ DX ਨੂੰ ਰੇਡ ਅਤੇ ਬਿਊ ਕਲਰ ਪੇਂਟ 'ਚ ਉਤਾਰਾ ਜਾਵੇਗਾ। ਗਾਹਕਾਂ 'ਚ ਇਲੈਕਟ੍ਰਿਕ ਸਕੂਟਰ ਦਾ ਕ੍ਰੇਜ਼ ਵਧਾਉਣ ਲਈ 3 ਸਾਲ ਦੀ ਅਨਲਿਮੀਟਡ ਵਾਰੰਟੀ ਦਿੱਤੀ ਜਾਵੇਗੀ। ਇਸ ਸਕੂਟਰ ਲਈ ਕੁੱਝ ਹਫਤੀਆਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੀਮਤ 31, 000 (ਐਕਸ-ਸ਼ੋਰੂਮ) ਦੇ ਕਰੀਬ ਹੋ ਸਕਦੀ ਹੈ।
ਇਸ ਸਾਲ ਸਮਾਰਟਫੋਨਸ 'ਚ ਆਏਗੀ ਨਵੀਂ ਬਲੂਟੁਥ 5 ਟੈਕਨਾਲੋਜੀ
NEXT STORY