ਜਲੰਧਰ : ਇਕ ਸਮਾਰਟਫੋਨ ਦੇ ਟੀਜ਼ਰ ਦੇ ਲੀਕ ਹੋਣ ਤੋਂ ਬਾਅਦ ਲੱਗ ਰਿਹਾ ਹੈ ਕਿ ਡਿਜੀਟਲ ਕੈਮਰਾ ਦੀ ਖੋਜ ਕਰਨ ਵਾਲੀ ਕੰਪਨੀ ਕੋਡੈਕ ਬਹੁਤ ਜਲਦ ਆਪਣਾ ਸਮਾਰਟਫੋਨ ਲਾਂਚ ਕਰੇਗੀ। 6 ਅਕਤੂਬਰ ਨੂੰ ਕੰਪਨੀ ਨੇ ਗਲਤੀ ਨਾਲ ਇਕ ਨਵੇਂ ਸਮਾਰਟਫੋਨ ਦਾ ਟੀਜ਼ਰ ਲਾਂਚ ਕਰ ਦਿੱਤਾ ਸੀ ਜੋ ਕਿ ਕੰਪਨੀ ਵੱਲੋਂ 20 ਅਕਤੂਬਰ 2016 ਨੂੰ ਲਾਂਚ ਕੀਤਾ ਜਾਣਾ ਸੀ। ਕੰਪਨੀ ਨੇ ਆਪਣੇ ਟਵਿਟਰ ਹੈਂਡਲ ਤੋਂ ਇਸ ਨੂੰ ਹਟਾ ਦਿੱਤਾ ਹੈ। ਇਸ ਨੂੰ ਤੁਸੀਂ ਅਜੇ ਵੀ ਕੰਪਨੀ ਦੀ ਵੈੱਬਸਾਈਟ 'ਤੇ ਦੇਖ ਸਕਦੇ ਹੋ।
ਇਸ 'ਚ ਸਮਾਰਟਫੋਨ ਦੀ ਸਾਈਡ 'ਤੇ ਪਾਵਰਬਟਨ 'ਤੇ ਕੋਡੈਕ ਦਾ ਲੋਗੋ ਲੱਗਾ ਹੈ ਤੇ ਇਸ ਨੂੰ 20 ਅਕਤੂਬਰ 2016 ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ 2015 'ਚ ਆਈਐੱਮ 5 ਸਮਾਰਟਫੋਨ ਲਾਂਚ ਕੀਤਾ ਸੀ ਜੋ 5 ਇੰਚ ਦੀ 720ਪੀ ਡਿਸਪਲੇ, ਮੀਡੀਆ ਟੈੱਕ ਐੱਮ ਟੀ 6592 ਚਿਪਸੈੱਟ, 1.7 ਗੀਗਾਹਰਟਜ਼ ਦਾ ਆਕਟਾਕੋਰ ਪ੍ਰੋਸੈਸਰ ਤੇ 1 ਜੀ. ਬੀ. ਰੈਮ ਨਾਲ ਲੈਸ ਸੀ। 21 ਹਜ਼ਾਰ ਰੁਪਏ ਦੇ ਇਸ ਫੋਨ ਨੂੰ ਜ਼ਿਆਦਾ ਚਰਚਾ ਤਾਂ ਨਹੀਂ ਮਿਲੀ ਪਰ ਸ਼ਾਇਦ ਕੰਪਨੀ ਇਸ ਨਵੇਂ ਫੋਨ ਦੇ ਨਾਲ ਸਮਾਰਟਫੋਨ ਮਾਰਕੀਟ 'ਚ ਵਾਪਸੀ ਕਰਨਾ ਚਾਹੁੰਦੀ ਹੈ।
ਸ਼ਾਨਦਾਰ ਆਫਰ : ਇਸ ਸਮਾਰਟਫੋਨ ਤੇ ਮਿਲ ਰਿਹੈ 14,000 ਰੁਪਏ ਦਾ ਭਾਰੀ ਡਿਸਕਾਊਂਟ
NEXT STORY