ਜਲੰਧਰ -ਦੱਖਣ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਆਪਣਾ ਫਲੈਗਸ਼ਿਪ ਹੈਂਡਸੇਟ ਐੱਲਜੀ ਵੀ20 ਇਸ ਹਫਤੇ ਤੋਂ ਘਰੇਲੂ ਮਾਰਕੀਟ 'ਚ ਉਪਲੱਬਧ ਕਰਵਾ ਦੇਵੇਗੀ। ਇਸ ਸਮਾਰਟਫੋਨ ਦੀ ਵਿਕਰੀ ਦੱਖਣ ਕੋਰੀਆਈ ਮਾਰਕੀਟ ਤੋਂ ਬਾਅਦ ਉਤਰੀ ਅਮਰੀਕਾ, ਏਸ਼ੀਆ, ਲੈਟਿਨ ਅਮਰੀਕਾ ਅਤੇ ਮੱਧ-ਪੂਰਵ ਦੇ ਦੇਸ਼ਾਂ 'ਚ ਵੀ ਸ਼ੁਰੂ ਹੋਵੇਗੀ। ਐੱਲ. ਜੀ ਵੀ20 ਐਂਡ੍ਰਾਇਡ 7.0 ਨੂਗਾ 'ਤੇ ਚੱਲਣ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਅਤੇ ਇਸ ਨੂੰ ਸਿਤੰਬਰ ਮਹੀਨੇ ਦੀ ਸ਼ੁਰੂਆਤ 'ਚ ਹੀ ਲਾਂਚ ਕੀਤਾ ਗਿਆ ਸੀ। ਇਸ ਨੂੰ ਛੇਤੀ ਹੀ ਭਾਰਤ 'ਚ ਵੀ ਲਾਂਚ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਇਹ ਸਮਾਰਟਫੋਨ ਏ. ਐੱਲ 6013 ਮੇਟਲ ਦੇ ਦੁਆਰਾ ਬਣਾਇਆ ਗਿਆ ਹੈ ਜਿਸ ਦਾ ਇਸਤੇਮਾਲ ਆਮ ਤੌਰ 'ਤੇ ਏਅਰਕਰਾਫਟ, ਸੇਲਬੋਟ ਅਤੇ ਮਾਊਂਟੇਨ ਬਾਈਕ ਬਣਾਉਣ ਲਈ ਹੁੰਦਾ ਹੈ। ਐੱਲ. ਜੀ ਦਾ ਦਾਅਵਾ ਹੈ ਕਿ ਇਸ ਫੋਨ ਨੂੰ 4 ਮੀਟਰ ਦੀ ਉਚਾਈ ਤੋਂ ਸੁੱਟਣ 'ਤੇ ਇਸ ਨੂੰ ਕੁੱਝ ਨਹੀਂ ਹੋਵੇਗਾ। ਹੈਂਡਸੈੱਟ 'ਚ 5.7 ਇੰਚ ਦੀ ਆਈ. ਪੀ. ਐੱਸ ਕਵਾਂਟਮ ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ ਇਕ ਸੈਕੇਂਡਰੀ ਡਿਸਪਲੇ ਵੀ ਮੌਜੂਦ ਹੈ ਜੋ ਕੰਪਨੀ ਦੇ ਮੌਜੂਦਾ ਵੀ10 ਸਮਾਰਟਫੋਨ ਕੀ ਦੀ ਤੁਲਣਾ 'ਚ 50 ਫੀਸਦੀ ਜ਼ਿਆਦਾ ਵੱਡੀ ਨਜ਼ਰ ਆਉਂਦੀ ਹੈ ਜਿਸ 'ਤੇ ਯੂਜ਼ਰ ਨੋਟੀਫਿਕੇਸ਼ਨ ਅਤੇ ਅਲਰਟ ਵੇਖ ਪਾਉਣਗੇ।
ਐੱਲ. ਜੀ ਨੇ ਇਸ ਹੈਂਡਸੇਟ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਹੈ ਜਿਸ ਚੋਂ ਰਿਅਰ 'ਚ 16 ਮੈਗਾਪਿਕਸਲ ਦਾ ਕੈਮਰਾ ਅਤੇ 135 ਡਿਗਰੀ ਵਾਇਡ ਲੇਨਜ਼ ਵਾਲਾ 8 ਮੇਗਾਪਿਕਸਲ ਦਾ ਸੈਂਸਰ ਲਗਾ ਹੈ। ਫੋਨ 'ਚ 5 ਮੈਗਾਪਿਕਸਲ ਸਾਇਜ਼ ਦਾ ਫ੍ਰ੍ਰੰਟ ਕੈਮਰਾ ਮੌਜੂਦ ਹੈ, ਨਾਲ ਹੀ ਸਮਾਰਟਫੋਨ 'ਚ ਆਟੋ ਸ਼ਾਟ ਫੀਚਰ ਦਿੱਤਾ ਗਿਆ ਹੈ ਜੋ ਯੂਜ਼ਰ ਦੀ ਸਮਾਇਲ ਨੂੰ ਡਿਟੈਕਟ ਕਰ ਆਪਣੇ ਆਪ ਸੈਲਫੀ ਖੀਚ ਲਵੇਗਾ।
ਸੋਨੀ ਦੇ ਸਮਾਰਟਫੋਨਜ਼ 'ਤੇ ਵੀ ਮਿਲੇਗਾ ਐਂਡ੍ਰਾਇਡ 7.0 ਨੂਗਾ ਅਪਡੇਟ
NEXT STORY