ਜਲੰਧਰ- ਰਿਲਾਇੰਸ ਰਿਟੇਲ ਨੇ ਲਾਇਫ ਬ੍ਰਾਂਡ ਤਹਿਤ ਫਲੇਮ 7ਐੱਸ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 3,499 ਰੁਪਏ ਰੱਖੀ ਗਈ ਹੈ। ਲਾਇਫ ਬ੍ਰਾਂਡ ਦੇ ਦੂਜੇ ਸਮਾਰਟਫੋਨਜ਼ ਦੀ ਤਰ੍ਹਾਂ ਇਹ ਫੋਨ ਵੀ 4ਜੀ ਵੀ.ਓ.ਐੱਲ.ਟੀ.ਈ. ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਨੂੰ ਰਿਲਾਇੰਸ ਡਿਜੀਟਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 4-ਇੰਚ ਦੀ (480x800 ਪਿਕਸਲ) ਡਬਲਯੂ.ਵੀ.ਜੀ.ਏ. ਡਿਸਪਲੇ ਦੇ ਨਾਲ 1.5 ਗੀਗਾਹਰਟਜ਼ ਕਵਾਡ-ਕੋਰ ਸਪ੍ਰੈਡਟ੍ਰਮ ਪ੍ਰੋਸੈਸਰ ਦਿੱਤਾ ਗਿਆ। ਐਂਡ੍ਰਾਇਡ 5.1 ਲਾਲੀਪਾਪ 'ਤੇ ਆਧਾਰਿਤ ਇਸ ਸਮਾਰਟਫੋਨ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਕਿਸਲ ਦਾ ਰਿਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 1800 ਐੱਮ.ਏ.ਐੱਚ. ਦੀ ਬੈਟਰੀ ਦੇਵੇਗੀ ਜਿਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਯੂਜ਼ਰ ਨੂੰ 6 ਘੰਟਿਆਂ ਦਾ ਟਾਕਟਾਈਮ ਅਤੇ 400 ਘੰਟਿਆਂ ਦਾ ਸਟੈਂਡਬਾਈ ਟਾਈਮ ਦੇਵੇਗੀ।
Kodak 20 ਅਕਤੂਬਰ ਨੂੰ ਲਾਂਚ ਕਰ ਸਕਦੀ ਏ ਨਵਾਂ ਸਮਾਰਟਫੋਨ
NEXT STORY