ਜਲੰਧਰ : ਇਸ ਗੱਲ ਦੀਆਂ ਅਫਵਾਹਾਂ 2013 ਤੋਂ ਚੱਲ ਰਹੀਆਂ ਹਨ ਕਿ ਸੈਮਸੰਗ ਬਹੁਤ ਜਲਦ ਫੋਲਡੇਬਲ ਟੱਚ ਸਕ੍ਰੀਨ ਫੋਨ ਮਾਰਕੀਟ 'ਚ ਉਤਾਰੇਗੀ। 2015 'ਚ ਕਿਹਾ ਜਾ ਰਿਹਾ ਸੀ ਕਿ 2016 'ਚ ਸੈਮਸੰਗ ਗਲੈਕਸੀ ਐੱਸ 7 ਦੇ ਨਾਲ ਹੀ ਇਹ ਨਵੇਂ ਕਾਂਸੈਪਟ ਨੂੰ ਪੇਸ਼ ਕੀਤਾ ਜਾਵੇਗਾ ਪਰ ਸੈਮਸੰਗ ਵੱਲੋਂ ਆਫਿਸ਼ੀਅਲੀ ਕੁਝ ਵੀ ਨਹੀਂ ਸੀ ਕਿਹਾ ਗਿਆ। ਪਰ ਬਲੂੰਬਰਗ ਦੀ ਇਕ ਰਿਪੋਰਟ ਦੇ ਮੁਤਾਬਿਕ ਸੈਮਸੰਗ ਵੱਲੋਂ ਇਹ ਕਿਹਾ ਗਿਆ ਹੈ ਕਿ 2017 ਤੱਕ ਇਹ ਟੈਕਨਾਲੋਜੀ ਤਿਆਰ ਕਰ ਲਈ ਜਾਵੇਗੀ। ਜੋ ਵਿਜ਼ਨ ਸੈਮਸੰਗ ਨੇ 2013 'ਚ ਦਿਖਾਇਆ ਸੀ ਉਹ 2017 ਦੇ ਅੰਤ ਤੱਕ ਪੂਰਾ ਹੋ ਜਾਵੇਗਾ ਕਿਉਂਕਿ ਸੈਮਸੰਗ ਨੇ ਹੁਣ ਤੱਕ ਇੰਨੀ ਟੈਕਨਾਲੋਜੀ ਡਿਵੈੱਲਪ ਕਰ ਲਈ ਹੈ, ਜਿਸ ਦੀ ਸਭ ਤੋਂ ਵੱਡੀ ਉਦਾਹਰਣ ਫਲੈਕਸੇਬਲ ਓ. ਐੱਲ. ਈ. ਡੀ. ਸਕ੍ਰੀਨਜ਼ ਹਨ।
ਇਸ ਤੋਂ ਇਹ ਗੱਲ ਸਾਫ ਹੈ ਕਿ ਸਕ੍ਰੀਨ ਟੈੱਕ ਨਵੇਂ ਜ਼ਮਾਨੇ ਦੇ ਸੈਮਸੰਗ ਗਲੈਕਸੀ ਸੀਰੀਜ਼ ਦੇ ਫੋਨਜ਼ ਤੇ ਐਪਲ ਆਈਫੋਨ 'ਚ ਵੱਡਾ ਕੰਪਨੀਟੀਸ਼ਨ ਬਣੇਗਾ। ਫਰਵਰੀ 2017 'ਚ ਹੋਣ ਜਾ ਰਹੀ ਮੋਬਾਈਲ ਵਰਲਡ ਕਾਂਗ੍ਰੇਸ 'ਚ ਸੈਮਸੰਗ ਇਸ ਕਾਂਸੈਪਟ 'ਪ੍ਰਾਜੈਕਟ ਵੈਲੀ' ਨੂੰ ਪੇਸ਼ ਕਰ ਸਕਦੀ ਹੈ।
volkswagen ਨੇ ਲਾਂਚ ਕੀਤੀ 'ਮੇਡ ਇਨ ਇੰਡੀਆ' ਕਾਰ Ameo, ਜਾਣੋਂ ਕੀਮਤ
NEXT STORY