ਗੈਜੇਟ ਡੈਸਕ—ਸ਼ਾਓਮੀ ਨੇ ਆਪਣੀ ਨੋਟ ਸੀਰੀਜ਼ ਦੇ ਸਮਾਰਟਫੋਨ ਰੈੱਡਮੀ ਨੋਟ 4 ਨੂੰ ਦੋ ਵੱਖ-ਵੱਖ ਪ੍ਰੋਸੈਸਰ ਨਾਲ ਲਾਂਚ ਕੀਤਾ ਸੀ। ਪਹਿਲੇ ਇਸ ਫੋਨ ਨੂੰ Helio X20 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਫੋਨ ਨੂੰ ਸਨੈਪਡਰੈਗਨ 650 ਨਾਲ ਲਾਂਚ ਕੀਤਾ ਗਿਆ ਸੀ। ਹੁਣ ਸ਼ਾਓਮੀ ਦੀ ਨੋਟ ਸੀਰੀਜ਼ ਦੇ ਲੇਟੈਸਟ ਸਮਾਰਟਫੋਨ ਰੈੱਡਮੀ ਨੋਟ 8 ਪ੍ਰੋ ਨਾਲ ਵੀ ਕੰਪਨੀ ਕੁਝ ਅਜਿਹਾ ਕਰ ਸਕਦੀ ਹੈ। ਮੌਜੂਦਾ ਸਮੇਂ 'ਚ ਰੈੱਡਮੀ ਨੋਟ 8 ਪ੍ਰੋ 'ਚ ਮੀਡੀਆਟੇਕ Helio G90T ਪ੍ਰੋਸੈਸਰ ਦਿੱਤਾ ਗਿਆ ਹੈ।
ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਇਸ ਫੋਨ ਨੂੰ ਸਨੈਪਡਰੈਗਨ 730G ਨਾਲ ਲਾਂਚ ਕੀਤਾ ਜਾ ਸਕਦਾ ਹੈ। Xiaomishka ਨਾਂ ਦੇ ਟਵਿਟਰ ਯੂਜ਼ਰ ਨੇ ਆਪਣੇ ਇਕ ਪੋਸਟ 'ਚ ਇਹ ਦਾਅਵਾ ਕੀਤਾ ਹੈ ਕਿ ਰੈੱਡਮੀ ਨੋਟ 8 ਨੂੰ ਨਵੇਂ ਪ੍ਰੋਸੈਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਹਾਲ ਹੀ 'ਚ ਭਾਰਤ 'ਚ ਹੋਇਆ ਸੀ ਲਾਂਚ
ਸ਼ਾਓਮੀ ਰੈੱਡਮੀ ਨੋਟ 8 ਪ੍ਰੋ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 14,999 ਰੁਪਏ ਹੈ। ਉੱਥੇ ਇਸ ਸਮਾਰਟਫੋਨ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਇਸ ਤੋਂ ਇਲਾਵਾ ਇਕ ਤੀਸਰਾ ਵੇਰੀਐਂਟ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 17,999 ਰੁਪਏ ਹੈ।
ਇਸ ਸਮਾਰਟਫੋਨ 'ਚ 6.53 ਇੰਚ ਦੀ ਐੱਫ.ਐੱਚ.ਡੀ.+ਡਾਟ ਨੌਚ ਐੱਚ.ਡੀ.ਆਰ. ਡਿਸਪਲੇਅ ਦਿੱਤੀ ਗਈ ਹੈ। ਸ਼ਾਓਮੀ ਦਾ ਇਹ ਫੋਨ ਮੀਡੀਆਟੇਕ Helio G90T ਕਵਾਡ-ਕੋਰ GPU ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ 'ਚ 64MP + 8MP + 2MP + 2MP ਵਾਲਾ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਲੈਂਸ, 8 ਮੈਗਾਪਿਕਸਲ ਦਾ ਅਲਟਰਾ-ਵਾਇਡ ਲੈਂਸ, 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸੈਲਫੀ ਕੈਮਰੇ 'ਚ ਏ.ਆਈ. ਬਿਊਟੀ ਅਤੇ ਏ.ਆਈ. ਪੋਟਰੇਟ ਮੋਡ ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18w ਫਾਸਟ ਚਾਰਜ ਨੂੰ ਸਪੋਰਟ ਕਰਦੀ ਹੈ।
ਇਸ ਖਾਸ ਪ੍ਰੋਸੈਸਰ ਨਾਲ ਹੁਵਾਵੇਈ ਭਾਰਤ 'ਚ ਲਾਂਚ ਕਰੇਗੀ ਇਹ ਵਾਇਰਲੈੱਸ ਡਿਵਾਈਸ
NEXT STORY