ਜਲੰਧਰ- ਜਿਵੇਂ ਮੋਬਾਇਲ ਫੋਨ ਸਿਰਫ ਗੱਲ ਕਰਨ ਲਈ ਨਹੀਂ ਹੁੰਦਾ, ਉਸੇ ਤਰ੍ਹਾਂ ਲੋਕ ਹੁਣ ਘੜੀ ਸਿਰਫ ਟਾਈਮ ਦੇਖਣ ਲਈ ਹੀ ਨਹੀਂ ਪਾਉਣਾ ਚਾਹੁੰਦੇ। ਇਹੀ ਕਾਰਨ ਹੈ ਕਿ ਫਿੱਟਨੈੱਸ ਬੈਂਡ ਦਾ ਦੌਰ ਆਇਆ ਹੈ, ਜੋ ਟਾਈਮ ਤਾਂ ਦੱਸਦੇ ਹੀ ਹਨ ਪਰ ਨਾਲ ਹੀ ਤੁਹਾਡੀ ਹਰ ਐਕਟੀਵਿਟੀ ਨੂੰ ਵੀ ਟ੍ਰੈਕ ਕਰਦੇ ਹਨ ਕਿ ਤੁਸੀਂ ਕਿੰਨਾ ਚੱਲੇ, ਕਿੰਨਾ ਸੁੱਤੇ, ਕਿੰਨੇ ਕੈਲਰੀ ਖਰਚ ਕੀਤੀ। ਹਾਲਾਂਕਿ ਘੜੀ ਕਦੇ ਵੀ ਸਿਰਫ ਟਾਈਮ ਜਾਣਨ ਲਈ ਨਹੀਂ ਪਾਈ ਗਈ, ਇਹ ਇਕ ਸਟਾਈਲ ਸਟੇਟਮੈਂਟ ਵੀ ਰਿਹਾ ਹੈ। ਇਹੀ ਕਾਰਨ ਹੈ ਕਿ ਘੜੀ ਬਣਾਉਣ ਵਾਲੀਆਂ ਕੰਪਨੀਆਂ ਖੁਦ ਨੂੰ ਬਦਲ ਰਹੀਆਂ ਹਨ ਅਤੇ ਅਜਿਹੇ ਪ੍ਰੋਡਕਟ ਲਿਆ ਰਹੀਆਂ ਹਨ ਜੋ ਸਮਾਰਟ ਹੋਣ, ਐਕਟੀਵਿਟੀ ਟ੍ਰੈਕ ਕਰਨ ਅਤੇ ਟ੍ਰੈਡੀਸ਼ਨਲ ਘੜੀ ਦਾ ਸਟਾਈਲ ਵੀ ਬਰਕਰਾਰ ਰੱਖਣ।
ਟਾਈਮੈਕਸ ਨੇ ਪਿਛਲੇ ਦਿਨੀਂ iQ+ ਮੂਵ ਨਾਮ ਨਾਲ ਆਪਣੀ ਨਹੀਂ ਘੜੀ ਲਾਂਚ ਕੀਤੀ ਹੈ ਜੋ ਫਿੱਟਨੈੱਸ ਟ੍ਰੈਕਰ ਦਾ ਵੀ ਕੰਮ ਕਰਦੀ ਹੈ ਪਰ ਇਹ ਬਾਕੀ ਡਿਜੀਟਲ ਸਮਾਰਟਵਾਚ ਤੋਂ ਵੱਖ ਹੈ। ਇਸ ਦੀ ਕੀਮਤ 9,995 ਰੁਪਏ ਹੈ। ਇਹ ਇਕ ਟ੍ਰੈਡੀਸ਼ਨਲ ਵਾਚ ਹੈ ਜਿਸ ਵਿਚ ਉਹੀ ਸਟਾਈਲ ਹੈ ਅਤੇ ਬੈਟਰੀ ਵੀ ਸਾਲ ਭਰ ਤੋਂ ਜ਼ਿਆਦਾ ਚੱਲਣ ਵਾਲੀ ਹੈ ਜਿਸ ਨੂੰ ਰਿਚਾਰਜ ਕਰਨ ਦਾ ਝੰਜਟ ਨਹੀਂ ਹੈ।
ਇਸ ਨੂੰ ਤੁਸੀਂ ਐਂਡਰਾਇਡ ਜਾਂ ਆਈਫੋਨ ਨਾਲ ਕੁਨੈੱਕਟ ਕਰ ਸਕਦੇ ਹੋ। ਐਪ ਸਟੋਰ ਤੋਂ ਟਾਈਮੈਕਸ ਕੁਨੈੱਕਟ ਐਪ ਡਾਊਨਲੋਡ ਕਰਨ ਤੋਂ ਬਾਅਦ ਬਲੂਟੂਥ ਰਾਹੀਂ ਫੋਨ ਇਸ ਘੜੀ ਨਾਲ ਸਿੰਕ ਹੋ ਜਾਂਦਾ ਹੈ। ਇਥੇ ਜਾ ਕੇ ਤੁਸੀਂ ਆਪਣੇ ਲਈ ਰੋਜ਼ ਦਾ ਟਾਰਗੇਟ ਫਿਕਸ ਕਰ ਸਕਦੇ ਹੋ ਕਿ ਕਿੰਨੇ ਕਦਮ ਅਤੇ ਕਿੰਨੇ ਕਿਲੋਮੀਟਰ ਚੱਲਣਾ ਚਾਹੁੰਦੇ ਹੋ, ਕਿੰਨੇ ਘੰਟੇ ਸੋਣਾ ਚਾਹੁੰਦੇ ਹੋ ਆਦਿ। ਐਪ ਨਾਲ ਤੁਸੀਂ ਘੜੀ ਲਈ ਰੋਜ਼ਾਨਾ ਅਲਾਰਮ ਵੀ ਸੈੱਟ ਕਰ ਸਕਦੇ ਹੋ।
ਘੜੀ ਦਾ ਟਾਈਮ ਮੋਬਾਇਲ ਦੇ ਟਾਈਮ ਨਾਲ ਸਿੰਗ ਕੀਤਾ ਜਾ ਸਕਦਾ ਹੈ ਤਾਂ ਜੋ ਤੁਹਾਨੂੰ ਸਹੀ ਸਮਾਂ ਮਿਲੇ। ਇਸ ਲਈ ਐਪ ਨਾਲ ਕੁਨੈੱਕਟ ਕਰਨ ਤੋਂ ਬਾਅਦ ਤੁਹਾਨੂੰ ਫੋਨ ਦਾ ਕ੍ਰਾਊਨ ਦਬਾਉਣਾ ਹੁੰਦਾ ਹੈ। ਇਸ ਤੋਂ ਬਾਅਦ ਘੜੀ ਦੇ ਡਾਇਲ 'ਤੇ ਜਦੋਂ ਸਾਰੀਆਂ ਸੁਈਆਂ 12 'ਤੇ ਆ ਜਾਂਦੀਆਂ ਹਨ ਤਾਂ ਇਸ ਤੋਂ ਬਾਅਦ ਫੋਨ ਅਤੇ ਐਪ ਸਿੰਕ ਹੋ ਜਾਂਦੇ ਹਨ। ਵਾਚ ਫੇਸ 'ਤੇ ਇਕ ਸਬ-ਡਾਇਲ ਵੀ ਦਿੱਤਾ ਗਿਆ ਹੈ, ਜਿਸ 'ਤੇ ਲਿਖਿਆ ਹੈ, ਐਕਟੀਵਿਟੀ। ਇਸ 'ਤੇ 0 ਤੋਂ 100 ਦਾ ਸਕੇਲ ਹੈ। ਤੁਸੀਂ ਦਿਨ ਭਰ 'ਚ ਆਪਣੇ ਸੈੱਟ ਕੀਤੇ ਗਏ ਟਾਰਗੇਟ ਦਾ ਜਿੰਨਾ ਫੀਸਦੀ ਪੂਰਾ ਕਰ ਲੈਂਦੇ ਹੋ, ਐਕਟੀਵਿਟੀ ਦਾ ਮੀਟਰ ਉਂਨੇ 'ਤੇ ਪਹੁੰਚ ਜਾਂਦਾ ਹੈ। ਮਤਲਬ ਕਿ ਤੁਸੀਂ ਆਪਣੇ ਟਾਰਗੇਟ ਤੋਂ ਕਿੰਨਾ ਦੂਰ ਹੋ, ਇਹ ਦੇਖਣ ਲਈ ਵਾਰ-ਾਵਰ ਫੋਨ ਚੈੱਕ ਕਰਨ ਦੀ ਲੋੜ ਨਹੀਂ ਹੈ। ਐਕਟੀਵਿਟੀ ਦਾ ਐਪ 'ਤੇ ਰੋਜ਼, ਹਫਤੇ ਅਤੇ ਮਹੀਨੇਵਾਰ ਡਾਟਾ ਰਹਿੰਦਾ ਹੈ।
ਰਿਵਿਊ ਦੌਰਾਨ ਅਸੀਂ ਇਸ ਨੂੰ ਰਨਿੰਗ ਦੇ ਸਮੇਂ ਟੈਸਟ ਕੀਤਾ ਤਾਂ ਸਟੈੱਪਸ ਅਤੇ ਦੂਰੀ ਦੀ ਨਾਪ ਇਕਦਮ ਸਹੀ ਆਈ। ਸਲੀਪ ਆਵਰਸ ਦੀ ਰੀਡਿੰਗ ਵੀ ਪਰਫੈੱਕਟ ਸੀ। ਬੈਟਰੀ ਚਾਰਜ ਕਰਨ ਦਾ ਝੰਜਟ ਨਹੀਂ ਹੋਣਾ ਇਸ ਦੀ ਵੱਡੀ ਖਾਸੀਅਤ ਹੈ ਕਿਉਂਕਿ ਹਰ ਡਿਵਾਇਸ ਨੂੰ ਚਰਾਜ ਕਰਨ ਤੋਂ ਲੋਕ ਬਚਦੇ ਹਨ। ਘੜੀ ਦਿਸਣ 'ਚ ਸਟਾਈਲਿਸ਼ ਹੈ ਅਤੇ ਦਫਤਰ ਅਤੇ ਪਰਸਨਲ ਲਾਈਫ, ਦੋਵਾਂ ਲਈ ਮੈਚ ਕਰਦੀ ਹੈ। ਯੂਨੀਸੈਕਸ ਡਿਜ਼ਾਈਨ ਹੈ। ਤੁਸੀਂ ਇਸ ਨੂੰ ਸਵੀਮਿੰਗ ਦੌਰਾਨ ਵੀ ਪਾ ਸਕਦੇ ਹੋ।
ਇਹ ਜਾਣਨਾ ਜ਼ਰੂਰੀ ਹੈ ਕਿ ਇਹ ਘੜੀ ਟ੍ਰੈਕਰ ਹੈ, ਉਹ ਵੀ ਬੇਸਿਕ ਲੈਵਲ 'ਤੇ। ਅਜਕਲ ਸਮਾਰਟਵਾਚ ਤੁਹਾਨੂੰ ਹੋਰ ਵੀ ਬਹੁਤ ਕੁਝ ਦੇ ਰਹੀਆਂ ਹਨ ਜੋ ਇਸ ਵਿਚ ਨਹੀਂ ਹੈ। ਇਸ ਵਿਚ ਹਾਰਟ ਰੇਟ ਮਾਨਿਟਰ, ਆਟੋਮੈਟਿਕ ਸਿੰਕ ਦੀ ਕਮੀ ਖਲ੍ਹਦੀ ਹੈ। ਫੋਨ ਅਲਰਟ ਇਸ ਵਿਚ ਤੁਹਾਨੂੰ ਨਹੀਂ ਮਿਲਦੇ ਹਨ। ਇਹ ਉਨ੍ਹਾਂ ਲੋਕਾਂ ਨੂੰ ਪਸੰਦ ਆਏਗੀ, ਜੋ ਸਟਾਈਲਿਸ ਘੜੀ ਦੇ ਨਾਲ ਰੋਜ਼ਾਨਾ ਦੀ ਆਪਣੀ ਐਕਟੀਵਿਟੀ ਟ੍ਰੈਕ ਕਰਨਾ ਚਾਹੁੰਦੇ ਹਨ, ਪ੍ਰੋ-ਲੈਵਲ ਲਈ ਤੁਹਾਨੂੰ ਸਮਾਰਟਬੈਂਡਸ ਦੇ ਵਿਕਲਪ ਖੁਲ੍ਹੇ ਰੱਖਣੇ ਚਾਹੀਦੇ ਹਨ।
ਗੂਗਲ ਨੇ ਐਨੀਮੇਟਡ ਡੂਡਲ ਰਾਹੀਂ Ferdinand Monoyer ਨੂੰ ਕੀਤਾ ਯਾਦ
NEXT STORY