ਜਲੰਧਰ- ਪਿਛਲੇ ਕੁਝ ਸਮੇਂ ਤੋਂ ਕੋਰੀਆਈ ਕੰਪਨੀ ਸੈਮਸੰਗ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗਲੈਕਸੀ ਨੋਟ 7 'ਚ ਅੱਗ ਲੱਗਣ ਦੀਆਂ ਖਬਰਾਂ ਤੋਂ ਬਾਅਦ ਕੰਪਨੀ ਨੇ ਸਾਰੇ ਸਮਾਰਟਫੋਨ ਨੂੰ ਰੀਕਾਲ ਕਰ ਲਿਆ ਹੈ। ਅਜਿਹੇ 'ਚ ਕੰਪਨੀ ਆਪਣੇ ਯੂਜ਼ਰਸ ਨੂੰ ਖੁਸ਼ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੇ ਚੱਲਦੇ ਫਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸੈਮਸੰਗ ਦੇ ਸਮਾਰਟਫੋਨ 'ਚ ਧਮਾਕਾ ਹੋਣ ਨਾਲ ਯੂਜ਼ਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ।
ਵਿਨਿਪਗ ਦੇ ਰਹਿਣ ਵਾਲੇ 34 ਸਾਲਾ ਅਮਰਜੀਤ ਮਾਨ ਨੇ ਦੱਸਿਆ ਕਿ ਡਰਾਈਵਿੰਗ ਕਰਦੇ ਸਮੇਂ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਜੇਬ 'ਚ ਰੱਖਿਆ ਗਲੈਕਸੀ ਐੱਸ7 ਗਰਮ ਹੋ ਰਿਹਾ ਹੈ। ਜਦੋਂ ਉਸ ਨੇ ਫੋਨ ਨੂੰ ਜੇਬ 'ਚੋਂ ਬਾਹਰ ਕੱਢ ਕੇ ਦੇਖਿਆ ਤਾਂ ਉਸ ਵਿਚ ਅੱਗ ਲੱਗ ਗਈ। ਉਸ ਸਮੇਂ ਮਾਨ ਦੀ ਕਾਰ ਦੀਆਂ ਖਿੜਕੀਆਂ ਖੁੱਲ੍ਹੀਆਂ ਹੋਈਆਂ ਸਨ ਤਾਂ ਉਸ ਨੇ ਆਪਣੇ ਫੋਨ ਨੂੰ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉਸ ਦਾ ਹੱਥ ਕਾਫੀ ਜ਼ਿਆਦਾ ਸੜ ਗਿਆ। ਜ਼ਖਮੀ ਹਾਲਤ 'ਚ ਕਾਰ ਡਰਾਈਵ ਕਰਦੇ ਹੋਏ ਮਾਨ ਆਪਣੇ ਦੋਸਤ ਦੇ ਘਰ ਪਹੁੰਚਿਆ ਅਤੇ ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਮਾਨ ਨੇ ਇਹ ਸਮਾਰਟਫੋਨ 6 ਮਹੀਨੇ ਪਹਿਲਾਂ ਹੀ ਖਰੀਦਿਆ ਸੀ। ਇਸ ਹਾਦਸੇ 'ਚ ਜ਼ਖਮੀ ਹੋਣ ਕਾਰਨ ਉਹ ਕੰਮ ਕਰਨ 'ਚ ਅਸਮਰਥ ਹੈ ਜਿਸ ਲਈ ਡਾਕਟਰ ਨੇ ਚਾਰ ਹਫਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਮਾਨ ਨੇ ਕੰਪਨੀ ਖਿਲਾਫ ਮੁਕਦਮਾ ਅਤੇ ਮੁਆਵਜ਼ੇ ਦੀ ਅਪੀਲ ਕੀਤੀ ਹੈ।
Beats ਦੇ ਨਵੇਂ ਵਾਇਰਲੈੱਸ ਹੈਡਫੋਨਸ 'ਚ ਲੱਗੀ ਹੈ W1 chip
NEXT STORY