ਜਲੰਧਰ : ਐਪਲ ਨੇ ਨਵੇਂ ਆਈਫੋਨਸ ਦੀ ਘੋਸ਼ਣਾ ਦੇ ਦੌਰਾਨ ਨਵੀਂ ਡਬਲਿਊ1 ਚਿਪ ਦੇ ਨਾਲ ਵਾਇਰਲੈੱਸ ਟੈਕਨਾਲੋਜੀ ਨੂੰ ਪੇਸ਼ ਕੀਤਾ ਸੀ। ਐਪਲ ਦੀ ਡਬਲਿਊ1 ਚਿੱਪ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਆਸਾਨੀ ਨਾਲ ਐਪਲ ਡਿਵਾਇਸਿਸ ਨਾਲ ਅਟੈਚ ਹੋ ਜਾਵੇ ਅਤੇ ਬਲੂਟੁੱਥ ਦੇ ਜ਼ਰੀਏ ਵੀ ਹਾਈ-ਕੁਆਲਿਟੀ ਆਡੀਓ ਦੀ ਪੇਸ਼ਕਸ਼ ਕਰੋ।
Beats by Dre ਦੇ ਯੂਟਿਊਬ ਅਕਾਊਂਟ 'ਤੇ ਨਵੀਂ ਐਡ ਨੂੰ ਅਪਲੋਡ ਕੀਤਾ ਗਿਆ ਹੈ ਜਿਸ 'ਚ ਨਵੇਂ Beats Solo3 ਵਾਇਰਲੈੱਸ ਹੈਡਫੋਨਸ ਨੂੰ ਵਿਖਾਇਆ ਗਿਆ ਹੈ। ਇਨ੍ਹਾਂ 'ਚ ਵੀ ਡਬਲਿਯੂ1 ਚਿੱਪ ਲਗੀ ਹੈ। ਇਹ ਹੈੱਡਫੋਨਸ ਓਵਰ ਦ ਈਅਰ ਡਿਜ਼ਾਇਨ ਦੇ ਨਾਲ ਆਉਂਦੇ ਹਨ ਅਤੇ ਐਪਲ ਸਟੋਰ 'ਤੇ 299 ਡਾਲਰ ਦੀ ਕੀਮਤ 'ਤੇ ਉਪਲੱਬਧ ਹਨ। ਹਾਲਾਂਕਿ ਐਮਜ਼ਾਨ ਇਸਦੇ ਬਲੈਕ ਵਰਜ਼ਨ ਨੂੰ 220 ਡਾਲਰ 'ਚ ਵੇਚ ਰਿਹਾ ਹੈ ਅਤੇ ਇਸ ਦੇ ਹੋਰ ਰੰਗਾਂ ਦੀ ਕੀਮਤ 250 ਡਾਲਰ ਹੈ। ਭਾਰਤ 'ਚ ਇਨ੍ਹਾਂ ਦੀ ਕੀਮਤ 22,900 ਰੁਪਏ ਹੈ।
ਤੁਹਾਡੀ ਹਰ ਤਰਾਂ ਦੀ ਜ਼ਰੂਰਤ ਨੂੰ ਪੂਰਾ ਕਰਣਗੇ ਇਹ ਲੈਪਟਾਪਸ
NEXT STORY