ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਗਲੈਕਸੀ J3 ਪ੍ਰੋ ਸਮਾਰਟਫੋਨ ਨੂੰ ਚੀਨ 'ਚ ਪੇਸ਼ ਕਰ ਦਿੱਤਾ ਹੈ, ਜਿਸ ਦੀ ਕੀਮਤ $150 (ਕਰੀਬ 10,046 ਰੁਪਏ) ਹੈ। ਇਸ ਸਮਾਰਟਫੋਨ ਦੀ ਭਾਰਤ 'ਚ ਉਪਲੱਬਧਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲੇ : ਇਸ ਸਮਾਰਟਫੋਨ 'ਚ 5 ਇੰਚ ਦੀ ਸੁਪਰ AMOLED HD 1280x720 ਪਿਕਸਲ ਰੈਜ਼ੋਲਿਊਸ਼ਨ 'ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ : ਇਸ 'ਚ 1.2ghz 'ਤੇ ਕੰਮ ਕਰਨ ਵਾਲਾ ਆਕਟਾ-ਕੋਰ ਪ੍ਰੋਸੈਸਰ ਸ਼ਾਮਿਲ ਹੈ।
ਮੈਮਰੀ : ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 2gb RAM ਦੇ ਨਾਲ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਈ ਜਾ ਸਕਦੀ ਹੈ।
ਕੈਮਰਾ :ਇਸ 'ਚ LED ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।
ਬੈਟਰੀ : ਇਸ 'ਚ 2600 mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਸ : ਇਸ ਡਿਊਲ ਸਿਮ 4G ਸਮਾਰਟਫੋਨ 'ਚ GPS, ਬਲੂਟੁੱਥ ਅਤੇ Wi-Fi ਆਦਿ ਫੀਚਰਸ ਮੌਜੂਦ ਹਨ।
ਯੂ.ਸੀ. ਵੈੱਬ ਨੇ ਭਾਰਤ 'ਚ ਲਾਂਚ ਕੀਤੀ ਨਵੀਂ ਐਪ UC News
NEXT STORY