ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਵਿਦੇਸ਼ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਧਿਆਨ 'ਚ ਰੱਖਦੇ ਹੋਏ ਕਈ ਨਵੇਂ ਆਫਰ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਇਸ 'ਚ ਕੌਮਾਂਤਰੀ ਰੋਮਿੰਗ ਦੌਰਾਨ ਆਉਣ ਵਾਲੀ ਕਾਲ ਅਤੇ ਭਾਰਤ 'ਚ ਮੈਸੇਜ ਭੇਜਣਾ ਮੁਫਤ ਹੋਵੇਗਾ। ਕੰਪਨੀ ਨੇ ਅੱਜ ਦੱਸਿਆ ਕਿ ਇਹ ਆਫਰ ਲਗਭਗ ਸਾਰੇ ਲੋਕਪ੍ਰਿਅ ਸਥਾਨਾਂ ਲਈ ਉਪਲੱਬਧ ਹਨ ਅਤੇ ਇਨ੍ਹਾਂ ਨਵੇਂ ਕੌਮਾਂਤਰੀ ਪੈਕਾਂ ਤਹਿਤ ਗਾਹਕ ਜ਼ਿਆਦਾ ਬਿੱਲ ਆਉਣ ਦੇ ਖਦਸ਼ੇ ਤੋਂ ਬਿਨਾਂ ਆਉਣ ਵਾਲੀ ਕਾਲ (ਇਨਕਮਿੰਗ ਕਾਲ) ਦਾ ਲਾਭ ਚੁੱਕ ਸਕਦੇ ਹਨ। ਇਹੀ ਨਹੀਂ ਭਾਰਤ ਦੇ ਕਿਸੇ ਵੀ ਨੰਬਰ 'ਤੇ ਮੁਫਤ ਮੈਸੇਜ ਭੇਜ ਸਕਦੇ ਹਨ। ਇਸ ਦੇ ਇਲਾਵਾ ਇਨ੍ਹਾਂ ਪੈਕਾਂ 'ਤੇ ਕੌਮਾਂਤਰੀ ਰੋਮਿੰਗ ਦੌਰਾਨ ਡਾਟਾ ਫੀਸ ਵੀ 650 ਰੁਪਏ ਪ੍ਰਤੀ ਐੱਮ. ਬੀ. ਤੋਂ ਘੱਟ ਕਰਕੇ ਤਿੰਨ ਰੁਪਏ ਪ੍ਰਤੀ ਐੱਮ. ਬੀ. ਕਰ ਦਿੱਤੀ ਗਈ ਹੈ।
ਕੰਪਨੀ ਨੇ ਦੱਸਿਆ ਕਿ ਇਨ੍ਹਾਂ ਆਫਰਾਂ ਤਹਿਤ ਗਾਹਕ ਕਿਸੇ ਵੀ ਸਥਾਨਕ ਨੰਬਰ ਜਾਂ ਭਾਰਤ ਦੇ ਕਿਸੇ ਵੀ ਨੰਬਰ 'ਤੇ ਸਿਰਫ ਤਿੰਨ ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਕਾਲ (ਆਊਟਗੋਇੰਗ ਕਾਲ) ਵੀ ਕਰ ਸਕਣਗੇ। ਇਹ ਆਫਰ ਅਕਤੂਬਰ ਮਹੀਨੇ ਦੇ ਅੱਧ ਤੋਂ ਉਪਲੱਬਧ ਹੋਣਗੇ। ਉਸ ਨੇ ਕਿਹਾ ਕਿ ਨਵੀਂ ਪੇਸ਼ਕਸ਼ ਤਹਿਤ ਇਕ ਦਿਨ, 10 ਦਿਨ ਅਤੇ 30 ਦਿਨ ਦੀ ਵੈਧਤਾ ਵਾਲੇ ਪੈਕ ਉਪਲੱਬਧ ਹੋਣਗੇ। ਇਕ ਦਿਨ ਦਾ ਪੈਕ 10 ਡਾਲਰ 'ਚ, 10 ਦਿਨਾਂ ਦਾ ਪੈਕ 45 ਡਾਲਰ 'ਚ ਅਤੇ ਇਕ ਮਹੀਨੇ ਦੀ ਵੈਧਤਾ ਵਾਲਾ ਪੈਕ 75 ਡਾਲਰ 'ਚ ਉਪਲੱਬਧ ਹੋਵੇਗਾ।
ਹੁਣ ਇਨ੍ਹਾਂ ਸਮਾਰਟਫੋਨ ਨੂੰ ਵੀ ਮਿਲੇਗਾ ਲੇਟੈਸਟ ਐਂਡ੍ਰਾਇਡ Nougat update
NEXT STORY