ਜਲੰਧਰ-ਓਪੋ ਨੇ ਹਾਲ 'ਚ ਹੀ ਆਪਣਾ ਐੱਫ 3 ਪਲੱਸ ਸਮਾਰਟਫੋਨ ਦਾ 6 ਜੀ. ਬੀ. ਰੈਮ ਵੇਰੀਐਂਟ ਲਾਂਚ ਕਰ ਦਿੱਤਾ ਹੈ। ਨਵੇਂ ਓਪੋ ਐੱਫ 3 ਪਲੱਸ ਦਾ 6 ਜੀ. ਬੀ. ਰੈਮ ਵੇਰੀਐਂਟ ਦੀ ਵਿਕਰੀ ਦੇਸ਼ 'ਚ 16 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਹੈਂਡਸੈੱਟ ਦੀ ਕੀਮਤ 22,990 ਰੁਪਏ ਹੈ। ਇਸ ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 4 ਜੀ. ਬੀ. ਰੈਮ ਨਾਲ ਮਾਰਚ 'ਚ 30,999 ਰੁਪਏ ਨਾਲ ਲਾਂਚ ਕੀਤਾ ਗਿਆ ਸੀ।
ਇਸ ਐਕਸਕਲੂਸਿਵਲੀ ਪਾਰਟਨਰਸ਼ਿਪ ਦੇ ਤਹਿਤ ਫਲਿੱਪਕਾਰਟ 3,000 ਰੁਪਏ ਦਾ ਵਾਧੂ ਐਕਸਚੇਂਜ ਡਿਸਕਾਊਂਟ, ਨੋ-ਕਾਸਟ EMI ਵਰਗੇ ਆਫਰ ਦੇ ਰਹੀਂ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੀ ਕੁੱਲ ਕੀਮਤ 50% ਖਰੀਦਾਰੀ ਗਾਰੰਟੀ ਵੀ ਆਫਰ ਕੀਤੀ ਜਾ ਰਹੀਂ ਹੈ। HDFC ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਖਰੀਦਾਰੀ ਕਰਨ ਵਾਲੇ ਯੂਜ਼ਰਸ ਨੂੰ ਵਾਧੂ 5% ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਆਨਲਾਈਨ ਮਾਰਕੀਟ ਪਲੇਸ 3 ਮਹੀਨੇ ਲਈ ਮੁਫਤ ਹਾਟਸਟਾਰ ਸਬਸਕ੍ਰਿਪਸ਼ਨ ਵੀ ਦੇ ਰਹੀਂ ਹੈ।
ਨਵੇਂ ਓਪੋ ਐੱਫ 3 ਪਲੱਸ ਵੇਰੀਐਂਟ 'ਚ 6 ਜੀ. ਬੀ. ਰੈਮ ਹੈ, ਜੋ ਕਿ original ਹੈਂਡਸੈੱਟ 'ਚ ਦਿੱਤੀ ਗਈ 4 ਜੀ. ਬੀ. ਰੈਮ ਤੋਂ 2 ਜੀ. ਬੀ. ਜਿਆਦਾ ਹੈ। ਰੈਮ ਤੋਂ ਇਲਾਵਾ ਲੇਟੈਂਸਟ ਵੇਰੀਐਂਟ ਦੇ ਸਪੈਸੀਫਿਕੇਸ਼ਨ 'ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਡਿਊਲ ਸਿਮ ਓਪੋ ਐੱਫ 3 ਪਲੱਸ ਐਂਡਰਾਇਡ ਮਾਰਸ਼ਮੈਲੋ ਆਧਾਰਿਤ ਕਲਰ OS 3.0 'ਤੇ ਚੱਲਦਾ ਹੈ। ਇਸ 'ਚ 6 ਇੰਚ ਫੁੱਲ HD (1080X1920 ਪਿਕਸਲ) JDI ਇਨ ਸੇਲ ਡਿਸਪਲੇਅ ਅਤੇ 2.5 ਡੀ ਕਵਰਡ ਗਲਾਸ ਹੈ। ਇਸ 'ਚ ਇਕ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 653 ਚਿਪਸੈੱਟ ਦਿੱਤਾ ਗਿਆ ਹੈ। ਗ੍ਰਾਫਿਕਸ ਲਈ ਐਂਡ੍ਰਨੋ 510 GPU ਦਿੱਤਾ ਗਿਆ ਹੈ।
ਰਿਅਰ 'ਤੇ ਓਪੋ ਐੱਫ 3 ਪਲੱਸ ਸਮਾਰਟਫੋਨ 'ਚ 16 ਮੈਗਾਪਿਕਸਲ ਦਾ IMX398 ਸੈਂਸਰ ਹੈ , ਜੋ 1.4 ਮਾਈਕ੍ਰੋਨ ਪਿਕਸਲਜ਼ , ਡਿਊਲ-PDF, ਅਪਚਰ f/1.7 ਅਤੇ ਡਿਊਲ LED ਫਲੈਸ਼ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 64 ਜੀ. ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਓਪੋ ਐੱਫ 3 ਪਲੱਸ 'ਚ 4G VoLTE , ਵਾਈ-ਫਾਈ 802.11 A/B/G/N/AC ਬਲੂਟੁੱਥ 4.1 , GPS/A-GPS , 3.5mm ਆਡੀਓ ਜੈਕ ਅਤੇ ਮਾਈਕ੍ਰੋ USB (OTG ਨਾਲ) ਵਰਗੇ ਫੀਚਰਸ ਹੈ। ਫੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ,ਜੋ ਕੰਪਨੀ ਦੀ ਹੀ VOCC ਫਲੈਸ਼ ਚਾਰਜ ਨਾਲ ਫਾਸਟ ਚਾਰਜ਼ਿੰਗ ਟੈਕਨਾਲੌਜੀ ਸੁਪੋਟ ਕਰਦੀ ਹੈ। ਕੰਪਨੀ ਇਹ ਦਾਅਵਾ ਕਰ ਰਹੀਂ ਹੈ ਕਿ 5 ਮਿੰਟ ਦੀ ਚਾਰਜ਼ਿੰਗ 'ਚ ਫੋਨ 2 ਘੰਟੇ ਤੱਕ ਦਾ ਟਾਕ ਟਾਇਮ ਮਿਲੇਗਾ। ਇਸ ਤੋਂ ਇਲਾਵਾ ਫੋਨ 'ਚ ਐਕਸਲਰੋਮੀਟਰ, ਐਬੀਨੰਟ ਲਾਈਟ ਸੈਂਸਰ, ਜਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰੋਕਿਸੀਮਿਟੀ ਸੈਂਸਰ ਹੈ। ਫੋਨ ਦਾ ਡਾਇਮੇਸ਼ਨ 163.63X80.8X7.35 ਮਿਲੀਮੀਟਰ ਅਤੇ ਵਜ਼ਨ 185 ਗ੍ਰਾਮ ਹੈ।
ਦਸੰਬਰ 'ਚ ਲਾਂਚ ਹੋਵੇਗੀ 2017 volvo xc60, ਭਾਰਤ 'ਚ ਰੇਂਜ ਰੋਵਰ ਵੇਲਾਰ ਨਾਲ ਹੋਵੇਗਾ ਮੁਕਾਬਲਾ
NEXT STORY