ਜਲੰਧਰ- ਭਾਰਤੀ ਪੁਲਾੜ ਖੋਜਕਾਰ ਸੰਗਠਨ ਇਸਰੋ ਦੇ ਤਾਕਤਵਰ ਰਾਕੇਟ GSLV MK III ਨੇ ਲਾਂਚ ਦੇ 2 ਦਿਨ ਬਾਅਦ ਹੀ ਸੈਲਫੀ ਭੇਜੀ ਹੈ। ਇਹ ਸੈਲਫੀ ਰਾਕੇਟ ਲਾਂਚਿੰਗ ਅਤੇ ਸੈਟੇਲਾਈਟ ਦੇ ਅਗਲੇ ਸਮੇਂ ਸਪੇਸ ਤੋਂ ਭੇਜੀ ਗਈ, ਜਦੋਂ ਇਸ ਰਾਕੇਟ ਨੇ ਉੜਾਨ ਭਰੀ ਸੀ ਉਦੋਂ ਵੀ ਇਸ ਰਾਕੇਟ ਨੇ ਆਪਣੀ ਸੈਲਫੀ ਭੇਜੀ ਸੀ। ਇਸ ਰਾਕੇਟ ਦਾ ਭਾਰ 200 ਹਾਥੀਆਂ ਦੇ ਬਰਾਬਰ ਹੈ। ਇਸਰੋ ਨੇ ਇਸ ਦਾ ਵੀਡੀਓ ਵੀ ਜਾਰੀ ਕੀਤਾ ਹੈ। ਇਸ ਰਾਕੇਟ ਦੀ ਲਾਂਚਿੰਗ ਸੋਮਵਾਰ ਨੂੰ ਸ਼੍ਰੀਹਰਿਕੋਟਾ ਪੁਲਾੜ ਕੇਂਦਰ ਤੋਂ ਸੋਮਵਾਰ ਦੀ ਸ਼ਾਮ 5.28 ਵਜੇ ਕੀਤੀ ਗਈ ਸੀ।

ਇਸਰੋ ਅਧਿਕਾਰੀ ਐੱਸ. ਐੱਸ. ਕਿਰਨ ਕੁਮਾਰ ਨੇ ਦੱਸਿਆ ਹੈ ਕਿ ਮਿਸ਼ਨ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਇਹ ਹੁਣ ਤੱਕ ਦਾ ਸਭ ਤੋਂ ਭਾਰੀ ਰਾਕੇਟ ਅਤੇ ਉਪਗ੍ਰਹਿ ਹੈ, ਜਿਸ ਨੂੰ ਦੇਸ਼ ਤੋਂ ਛੱਡਿਆ ਜਾਣਾ ਹੈ। ਹੁਣ ਤੱਕ 2300 ਕਿਲੋਗ੍ਰਾਮ ਤੋਂ ਜ਼ਿਆਦਾ ਵਜਨ ਦੇ ਸੰਚਾਰ ਉਪਗ੍ਰਿਹਾਂ ਲÎਈ ਇਸਰੋ ਨੂੰ ਵਿਦੇਸ਼ੀ ਲਾਂਚਰਾਂ 'ਤੇ ਨਿਭਰ ਰਹਿਣਾ ਪੈਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਜੀ. ਐੱਸ. ਐੱਲ. ਵੀ. ਐੱਮ. ਕੇ. ਥ੍ਰੀ-ਡੀ 4000 ਕਿਲੋ ਤੱਕ ਦੇ ਪੇਲੋਡ ਨੂੰ ਉਠਾ ਕੇ ਜੀ. ਟੀ. ਓ. ਅਤੇ 10 ਹਜ਼ਾਰ ਕਿਲੋ ਤੱਕ ਦੇ ਪੇਲੋਡ ਨੂੰ ਧਰਤੀ ਦੀ ਨਿਚਲੀ ਸ਼੍ਰੇਣੀ 'ਚ ਪਹੁੰਚਾਉਣ 'ਚ ਸਮਰੱਥ ਹੈ।

ਰਿਲਾਇੰਸ ਜਿਓ ਦੇ 4G ਫੀਚਰ ਫੋਨ ਦੀ ਕੀਮਤ ਤੇ ਸਪੈਸੀਫਿਕੇਸ਼ਨ ਲੀਕ, ਜਲਦੀ ਹੋ ਸਕਦੈ ਲਾਂਚ
NEXT STORY