ਜਲੰਧਰ- ਰੋਜ਼ਾਨਾ ਦੀ ਜ਼ਿੰਦਗੀ 'ਚ ਫਿੱਟ ਰਹਿਣ ਲਈ ਲੋਕ ਯੋਗਾ ਤੇ ਕਸਰਤ ਆਦਿ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਐਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਤੁਹਾਡੀ ਫਿੱਟਨੈੱਸ ਦਾ ਧਿਆਨ ਰੱਖਣਗੀਆਂ ਸਗੋਂ ਤੁਹਾਨੂੰ ਯੋਗਾ ਨਾਲ ਜੁੜੀ ਜਾਣਕਾਰੀ ਵੀ ਦੇਣਗੀਆਂ।
1. ਗੂਗਲ ਫਿੱਟ-
ਗੂਗਲ ਫਿੱਟ ਐਪਸ ਨੂੰ ਐਪਲ ਦੇ ਹੈਲਥ ਐਪ ਨੂੰ ਟੱਕਰ ਦੇਣ ਦੇ ਇਰਾਦੇ ਨਾਲ ਲਾਂਚ ਕੀਤਾ ਗਿਆ ਹੈ। ਇਹ ਐਪ ਤੁਹਾਡੇ ਡਿਵਾਈਸ 'ਚ ਦਿੱਤੇ ਗਏ ਸੈਂਸਰ ਦੀ ਵਰਤੋਂ ਕਰਕੇ ਵਾਕਿੰਗ, ਬਾਈਕਿੰਗ ਅਤੇ ਰਨਿੰਗ ਵਰਗੀਆਂ ਐਕਟੀਵਿਟੀ ਨੂੰ ਐਟੋਮੈਟਿਕਲੀ ਟ੍ਰੈਕ ਕਰਦੀ ਹੈ। ਇਸ ਦੇ ਨਾਲ ਹੀ ਇਸ ਐਪ ਨੂੰ ਤੁਸੀਂ ਐਪਣੇ ਫਿੱਟਨੈੱਸ ਗੋਲਸ ਅਤੇ ਭਾਰ ਨਾਲ ਜੁੜੀ ਜਾਣਕਾਰੀ ਲੈਣ ਲਈ ਵੀ ਇਸਤੇਮਾਲ ਕਰ ਸਕਦੇ ਹੋ।
ਮੁੱਖ ਫੀਚਰ-
* ਆਪਣੇ ਫਿੱਟਨੈੱਸ ਗੋਲ ਨੂੰ ਹਾਸਿਲ ਕਰੋ- ਸਟੈੱਪ, ਟਾਈਮ, ਡਿਸਟੈਂਸ ਅਤੇ ਕੈਲੋਰੀ ਲਈ ਟੀਚਾ ਤੈਅ ਕਰ ਸਕਦੇ ਹੋ।
* ਕਿਤੋਂ ਵੀ ਕਰੋ ਚੈੱਕ ਇਨ- ਤੁਸੀਂ ਆਪਣੀ ਫਿੱਟਨੈੱਸ ਦੀ ਜਾਣਕਾਰੀ ਫੋਨ, ਟੈਬਲੇਟ ਅਤੇ ਵੈੱਬ (fit.google.com) ਤੋਂ ਇਲਾਵਾ ਐਂਡ੍ਰਾਇਡ ਵਿਅਰ ਵਾਚ ਨਾਲ ਵੀ ਟ੍ਰੈਕ ਕਰ ਸਕਦੇ ਹੋ।
2. ਮੂਵਜ਼-
ਮੂਵਜ਼ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਐਕਸਰਸਾਈਜ਼ ਨੂੰ ਐਟੋਮੈਟਿਕਲੀ ਟ੍ਰੈਕ ਕਰ ਸਕਦੀ ਹੈ। ਇਸ ਲਈ ਤੁਹਾਨੂੰ ਸਿਰਫ ਆਪਣੇ ਫੋਨ ਨੂੰ ਆਪਣੇ ਨਾਲ ਰੱਖਣ ਦੀ ਲੋੜ ਹੈ।
ਮੁੱਖ ਫੀਚਰ-
* ਆਟੋਮੈਟਿਕ ਟ੍ਰੈਕਿੰਗ- ਹਰ ਰੋਜ਼ ਵਾਕਿੰਗ, ਸਾਈਕਲਿੰਗ ਅਤੇ ਰਨਿੰਗ ਦਾ ਰਿਕਾਰਡ ਰੱਖਣਾ
* ਜਗ੍ਹਾ- ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਜਗ੍ਹਾ ਦੀ ਪਛਾਣ ਕਰਨਾ
ਸਟੋਰੀਲਾਈਨ- ਤੁਹਾਡੇ ਦਿਨ ਭਰ ਦੇ ਰਿਕਾਰਡ ਨੂੰ ਆਸਾਨੀ ਨਾਲ ਦੇਖਣ ਲਈ ਟਾਈਮਲਾਈਨ ਦੀ ਤਰ੍ਹਾਂ ਦਿਖਾਉਣਾ।
ਮੈਪ 'ਤੇ ਰਸਤੇ ਦਿਖਾਉਣਾ- ਜਿਨ੍ਹਾਂ ਰਸਤਿਆਂ 'ਤੇ ਤੁਸੀਂ ਸਫਰ ਕਰਦੇ ਹੋ ਉਨ੍ਹਾਂ ਨੂੰ ਦਿਖਾਉਣਾ।
3. ਆਫੀਸ ਯੋਗਾ-
ਅਜਿਹੇ ਲੋਕ ਜੋ ਆਪਣੇ ਵਰਕ ਪ੍ਰੋਫਾਇਲ, ਮਤਲਬ ਕੰਮਕਾਮ ਦੇ ਚੱਲਦੇ ਗਤੀਹੀਣ ਹੋ ਗਏ ਹਨ ਤਾਂ ਆਫੀਸ ਯੋਗਾ ਐਪ ਤੁਹਾਡੀ ਮਦਦ ਕਰ ਸਕਦੀ ਹੈ। ਇਹ ਤੁਹਾਨੂੰ 10 ਮਿੰਟ ਦੇ ਅਜਿਹੇ ਯੋਗਾ ਵਰਕਆਊਟ ਬਾਰੇ ਦੱਸਦੀ ਹੈ ਜਿਸ ਨੂੰ ਦਿਨ 'ਚ ਬ੍ਰੇਕ ਦੌਰਾਨ ਕਦੇ ਵੀ ਕੀਤਾ ਜਾ ਸਕਦਾ ਹੈ।
ਮੁੱਕ ਫੀਚਰ-
* ਕੰਮ ਦੌਰਾਨ ਹੋਣ ਵਾਲੇ ਤਣਾਅ ਨੂੰ ਘੱਟ ਕਰਨ ਅਤੇ ਸਰਕੁਲੇਸ਼ਨ ਵਧਾਉਣ 'ਚ ਮਦਦ ਕਰਨਾ।
* ਆਫੀਸ ਯੋਗਾ ਐਪ ਤੁਹਾਨੂੰ ਲਗਾਤਾਰ ਬੈਠੇ ਰਹਿਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ।
* ਇਹ ਐਪ 10 ਮਿੰਟ ਬ੍ਰੇਕ ਰਾਹੀਂ ਯੂਜ਼ਰ ਨੂੰ ਆਰਾਮ ਕਰਨ ਅਤੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ 'ਚ ਵੀ ਮਦਦ ਕਰਦੀ ਹੈ।
4. ਵੂਮੈਨਸ ਹੋਮ ਫਿੱਟਨੈੱਸ-
ਔਰਤਾਂ ਲਈ ਖਾਸਤੌਰ 'ਤੇ ਬਣਾਈ ਗਈ ਇਸ ਐਪ ਨੂੰ 5 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਹ ਐਪ ਔਰਤਾਂ ਨਾਲ ਜੁੜੀਆਂ ਐਕਸਰਸਾਈਜ਼, ਭਾਰ ਘਟਾਉਣ ਅਤੇ ਵਧਾਉਣ ਸਬੰਧੀ ਵੱਖ-ਵੱਖ ਗੱਲਾਂ ਦੀ ਜਾਣਕਾਰੀ ਦਿੰਦੀ ਹੈ।
ਮੁੱਖ ਫੀਚਰ-
* ਏ.ਬੀ.ਐੱਸ., ਪੇਟ ਅਤੇ ਪੈਰਾਂ ਨਾਲ ਜੁੜੀ ਐਕਸਰਸਾਈਜ਼ ਬਾਰੇ ਜਾਣਕਾਰੀ।
* ਪ੍ਰੈਗਨੇਂਸੀ ਤੋਂ ਬਾਅਦ ਭਾਰ ਘਟਾਉਣ ਸਬੰਧੀ ਐਕਸਰਾਈਜ਼।
* ਐਪ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਦੱਸੇ ਗਏ ਬਾਡੀਵੇਟ ਵਰਕਆਊਟ ਨਾਲ ਸਰੀਰ ਦੀ ਅਣਚਾਹੀ ਫੈਟ 'ਚ ਕਮੀ ਆਏਗੀ ਅਤੇ ਯੂਜ਼ਰ ਨੂੰ ਹੈਰਾਨੀਜਨਕ ਨਤੀਜੇ ਮਿਲਣਗੇ।
* ਐਪ ਮੁਤਾਬਕ ਇਨ੍ਹਾਂ 'ਚ ਦਿੱਤੀ ਗਈ ਵਰਕਆਊਟ ਐਕਆਊਟ ਐਕਸਰਸਾਈਜ਼ ਬਾਡੀ ਨੂੰ ਫਿੱਟ ਰੱਖਣ ਲਈ ਸਭ ਤੋਂ ਬਿਹਤਰ ਹੈ ਅਤੇ ਇਨ੍ਹਾਂ ਐਕਸਰਸਾਈਜ਼ ਨੂੰ ਕਰਨ ਨਾਲ ਹਰ ਸਮੇਂ ਤੁਸੀਂ ਸਿਹਤਮੰਦ ਰਹਿ ਸਕੋਗੇ।
ਜਾਣੋ iPad ਲਈ ਐਪਲ ਦੀ 2017-18 ਦੀ ਕੀ ਹੈ ਯੋਜਨਾ
NEXT STORY