ਜਲੰਧਰ : ਯੂ. ਐੱਸ. ਆਰਮੀ ਤੇ ਮੈਰੀਨ ਟ੍ਰਪਰਾਂ ਵੱਲੋਂ ਇਕ ਅਜਿਹੀ ਡਿਵਾਈਸ ਨੂੰ ਅਪਣਾਇਆ ਗਿਆ ਹੈ, ਜੋ ਕਾਇਨੈਟਿਕ ਐਨਰਜੀ ਨੂੰ ਇਲੈਕਟ੍ਰੀਸਿਟੀ 'ਚ ਬਦਲ ਦਿੰਦੀ ਹੈ। ਵੈਨਕੂਵਰ ਸਥਿਤ ਬਾਇਓਨਿਕ ਪਾਵਰ ਵੱਲੋਂ ਬਹੁਤ ਜਲਦੀ ਪਾਵਰ ਵਾਕ ਨਾਂ ਦੇ ਕਾਈਨੈਟਿਕ ਐਨਰਜੀ ਹਾਰਵੈਸਟਰ ਅਮਰੀਕੀ ਸੈਨਾ ਨੂੰ ਸਪਲਾਈ ਕਰਨਗੇ। ਪਾਵਰ ਵਾਕ ਇਕ ਹਲਕਾ ਡਿਵਾਈਜ਼ ਹੈ,ਜਿਸ ਨੂੰ ਫੌਜੀ ਆਪਣੀ ਲੱਤ 'ਤੇ ਬੰਨ੍ਹਦਾ ਹੈ ਤੇ ਫੌਜੀ ਦੇ ਚੱਲਣ 'ਤੇ ਇਹ ਬੈਟਰੀਜ਼ ਨੂੰ ਚਾਰਜ ਸਕਦਾ ਹੈ।
ਪਾਵਰ ਵਾਕ 'ਚ ਗਿਅਰ ਬਾਕਸ ਲੱਗਾ ਹੁੰਦਾ ਹੈ, ਜੋ ਲੱਤ ਦੀ ਰੋਟੇਸ਼ਨ ਤੋਂ ਪੈਦਾ ਹੁੰਦੀ ਕਾਇਨੈਟਿਕ ਐਨਰਜੀ ਨੂੰ ਪਾਵਰ ਜਨਰੇਟਰ ਨਾਲ ਇਲੈਕਟ੍ਰੀਸਿਟੀ 'ਚ ਬਦਲ ਦਿੰਦਾ ਹੈ। ਇਸ ਨਾਲ 10 ਤੋਂ 12 ਵਾਟ ਦੀ ਇਲੈਕਟ੍ਰੀਸਿਟੀ ਪੈਦਾ ਹੁੰਦੀ ਹੈ, ਜਿਸ ਨਾਲ ਲਿਓਨ ਤੇ ਨੀ-ਐੱਮ. ਐੱਚ. ਬੈਟ੍ਰੀਜ਼ ਨੂੰ ਚਾਰਜ ਕੀਤਾ ਜਾ ਸਕਦਾ ਹੈ। ਪਾਵਰ ਵਾਕ ਨੂੰ ਦੋਵੇਂ ਲੱਤਾਂ 'ਤੇ ਬੰਨ੍ਹ ਕੇ ਇਕ ਘੰਟਾ ਚੱਲਣ ਨਾਲ ਪੈਦਾ ਹੋਈ ਇਲੈਟ੍ਰੀਸਿਟੀ ਨਾਲ 4 ਸਮਾਰਟ ਫੋਨ ਚਾਰਜ ਕੀਤੇ ਜਾ ਸਕਦੇ ਹਨ।
ਇਸ ਹਾਰਵੈਸਟਰ ਦਾ ਡਿਜ਼ਾਈਨ ਅਜਿਹਾ ਬਣਾਇਆ ਗਿਆ ਹੈ ਕਿ ਇਸ ਨੂੰ ਪਹਿਨ ਕੇ ਫੌਜੀ ਨੂੰ ਬਿਲਕੁਲ ਵੀ ਅਸਹਿਜ ਨਹੀਂ ਲੱਗਦਾ ਤੇ ਚੱਲਣ ਸਮੇਂ ਪਥਰੀਲੇ ਰਸਤਿਆਂ 'ਤੇ ਫੌਜੀ ਦੀਆਂ ਲੱਤਾਂ ਵੀ ਇੰਜਰੀਜ਼ ਤੋਂ ਸੁਰੱਖਿਅਤ ਰਹਿੰਦੀਆਂ ਹਨ। ਇਸ ਨੂੰ ਯੂ. ਐੱਸ. ਫੌਜ ਵੱਲੋਂ ਇਸ ਲਈ ਅਪਣਾਇਆ ਗਿਆ ਕਿਉਂਕਿ ਜੰਗ ਦੇ ਮੈਦਾਨ 'ਚ ਕਮਿਊਨੀਕੇਸ਼ਨ ਤੇ ਨੇਵੀਗੇਸ਼ਨ ਡਿਵਾਈਸਿਜ਼ ਦੀ ਲੋੜ ਸਭ ਤੋਂ ਵੱਧ ਹੁੰਦੀ ਹੈ ਤੇ ਇਨ੍ਹਾਂ ਡਿਵਾਈਜ਼ਾਂ ਨੂੰ ਚਲਾਉਣ ਲਈ ਫੌਜੀ ਭਾਰੀ ਬੈਟਰੀ ਪੈਕਸ ਨੂੰ ਆਪਣੇ ਨਾਲ ਰੱਖਦੇ ਹਨ। ਅੰਦਾਜ਼ੇ ਮੁਤਾਬਿਕ ਇਕ ਫੌਜੀ 72 ਘੰਟੇ ਦੇ ਮਿਸ਼ਨ 'ਚ 7 ਤੋਂ 9 ਕਿਲੋ ਦੀਆਂ ਬੈਟਰੀਜ਼ ਨੂੰ ਆਪਣੇ ਨਾਲ ਰੱਖਦਾ ਹੈ ਤੇ ਪਾਵਰਵਾਕ ਦੀ ਵਰਤੋਂ ਕਰਨ ਨਾਲ ਫੌਜੀ ਇਸ ਭਾਰ ਤੋਂ ਛੁਟਕਾਰਾ ਪਾ ਸਕਦਾ ਹੈ। ਬਾਇਓਨਿਕ ਪਾਵਰ ਤੇ ਅਮਰੀਕੀ ਫੌਜ ਕਾਂਟ੍ਰੈਕਟ ਕਰਕੇ ਇਸ ਦੀ ਟੈਸਟਿੰਗ ਕਰ ਰਹੀ ਹੈ।
ਤੁਹਾਡੇ ਪੀ. ਸੀ. ਤੇ ਮੋਬਾਇਲ ਨੂੰ ਹੈਕਰਾਂ ਤੋਂ ਬਚਾਵੇਗੀ ਇਹ ਐਪ
NEXT STORY