ਜਲੰਧਰ - ਅੱਜਕਲ ਦੇ ਜ਼ਮਾਨੇ 'ਚ ਹੈਕਰਾਂ ਲਈ ਕਿਸੇ ਵੀ ਕੰਪਿਊਟਰ ਜਾਂ ਮੋਬਾਇਲ ਨੂੰ ਹੈਕ ਕਰਨਾ ਕੋਈ ਔਖੀ ਗੱਲ ਨਹੀਂ ਹੈ ਪਰ ਮਾਈਕ੍ਰੋਸਾਫਟ ਵੱਲੋਂ ਇਸ ਸਮੱਸਿਆ ਦਾ ਹੱਲ ਕੱਢ ਲਿਆ ਗਿਆ ਹੈ। ਸਾਡੇ ਕਹਿਣ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਹੁਣ ਤੁਹਾਡੇ ਕੰਪਿਊਟਰ ਜਾਂ ਮੋਬਾਇਲ ਨੂੰ ਹੈਕ ਨਹੀਂ ਕਰ ਸਕੇਗਾ ਪਰ ਤੁਹਾਡੇ ਫੋਨ ਜਾਂ ਕੰਪਿਊਟਰ ਦੇ ਹੈਕ ਹੋਣ ਦੀ ਸੂਚਨਾ ਜ਼ਰੂਰ ਤੁਹਾਨੂੰ ਸਮੇਂ ਸਿਰ ਮਿਲ ਜਾਵੇਗੀ। ਆਓ ਜਾਣਦੇ ਹਾਂ ਕਿ ਕਿੰਝ ਹੋਵੇਗਾ ਤੁਹਾਡਾ ਕੰਪਿਊਟਰ ਤੇ ਫੋਨ ਸੁਰੱਖਿਅਤ :
ਸਿਰਫ ਵਿੰਡੋਜ਼ ਪਲੇਟਫਾਰਮ ਲਈ ਹੈ ਇਹ ਐਪ :
ਤੁਹਾਡੇ ਡਾਟਾ ਨੂੰ ਸੁਰੱਖਿਅਤ ਕਰਨ ਲਈ ਲੈਂਸਲਾਟ ਸਾਫਟਵੇਅਰ ਵੱਲੋਂ ਵਿੰਡੋਜ਼ 10 ਪੀ. ਸੀ. ਤੇ ਮੋਬਾਈਲ ਲਈ ਇਕ ਐਪ ਤਿਆਰ ਕੀਤੀ ਗਈ ਹੈ ਜਿਸ ਦਾ ਨਾਂ ਹੈ 'ਹੈਕਡ?' ਇਹ ਐਪ ਤੁਹਾਡੇ ਫੋਨ ਜਾਂ ਪੀ. ਸੀ. 'ਚ ਆਈ ਸਕਿਓਰਿਟੀ ਬ੍ਰੀਚ ਦੀ ਜਾਣਕਾਰੀ ਜਲਦੀ ਤੋਂ ਜਲਦੀ ਤੁਹਾਨੂੰ ਦਿੰਦੀ ਹੈ।
ਇੰਝ ਕਰਦੀ ਹੈ ਕੰਮ :
ਸਿਰਫ 10 ਐੱਮ. ਬੀ. ਦੀ ਇਹ ਐਪ haveibeenpwned ਦੇ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ਦੀ ਤਰ੍ਹਾਂ ਕੰਮ ਕਰਦੀ ਹੈ ਤੇ ਤੁਹਾਡੇ ਅਕਾਊਂਟ ਨੂੰ ਹਰ ਵਿੰਡੋਜ਼ 10 ਡਿਵਾਈਜ਼ 'ਤੇ ਚੈੱਕ ਕਰਦੀ ਹੈ ਤੇ ਇਸ ਦਾ ਬਿਲਟ-ਇਨ ਮਾਨੀਟਰਿੰਗ ਸਿਸਟਮ ਫੀਚਰ ਹਰ 12 ਘੰਟਿਆਂ 'ਚ ਆਪਣੇ-ਆਪ ਤੁਹਾਡੇ ਅਕਾਊਂਟ ਨੂੰ ਚੈੱਕ ਕਰਦਾ ਹੈ। ਇਹ ਬੈਕਗਰਾਊਂਡ 'ਚ ਵੀ ਕੰਮ ਕਰਦੀ ਹੈ। ਜੇ ਤੁਸੀਂ ਖੁਦ ਚੈੱਕ ਨਹੀਂ ਕਰਦੇ ਤਾਂ ਇਹ ਐਪ ਤੁਹਾਨੂੰ ਇਸ ਗੱਲ ਦੀ ਨੋਟੀਫਿਕੇਸ਼ਨ ਵੀ ਦਿੰਦੀ ਹੈ।
ਜਦੋਂ ਤੁਸੀਂ ਇਸ ਐਪ ਨੂੰ ਇੰਸਟਾਲ ਕਰੋਗੇ ਤਾਂ ਸਕਿਓਰਿਟੀ ਮੈਜ਼ਰਸ ਲਈ ਤੁਹਾਨੂੰ ਆਪਣਾ ਅਕਾਊਂਟ ਸੈੱਟਅਪ ਕਰਨਾ ਹੋਵੇਗਾ। ਇਹ ਐਪ ਪੂਰੀ ਤਰ੍ਹਾਂ ਸਕਿਓਰ ਹੈ ਕਿਉਂਕਿ ਇਸ ਦਾ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ਐੱਚ. ਟੀ. ਟੀ. ਪੀ. ਐੱਸ. ਪ੍ਰੋਟੋਕੋਲ 'ਤੇ ਕੰਮ ਕਰਦਾ ਹੈ। ਇਹ ਐਪ ਦਾ ਅਜੇ ਪਹਿਲਾ ਵਰਜ਼ਨ ਹੀ ਵਿੰਡੋਜ਼ ਐਪ ਸਟੋਰ 'ਤੇ ਮੌਜੂਦ ਹੈ ਤੇ ਇਹ ਆਪਣੀ ਸ਼ੁਰੂਆਤੀ ਸਟੇਜ 'ਤੇ ਹੈ ਤੇ ਇਸ 'ਚ ਹੋਰ ਇੰਪਰੂਵਮੈਂਟਸ ਹੋ ਸਕਦੀਆਂ ਹਨ। ਜੇ ਤੁਸੀਂ ਵੀ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਦੱਸ ਦਈਏ ਕਿ ਇਹ ਸਿਰਫ ਵਿੰਡੋਜ਼ 10 ਮੋਬਾਇਲ, ਪੀ. ਸੀ. ਤੇ ਹੋਲੋਗ੍ਰਾਫਿਕ ਪਲੇਟਫਾਰਮ 'ਤੇ ਹੀ ਮੌਜੂਦ ਹੈ।
ਇਸ ਸੋਸ਼ਲ ਸਾਈਟ ਦੇ ਹੋਏ ਹਨ 427 ਮਿਲੀਅਨ ਅਕਾਊਂਟ ਹੈਕ!
NEXT STORY