ਜਲੰਧਰ- ਪਹਿਲੀ ਵਾਰ ਇਕ ਬ੍ਰਿਟਿਸ਼ ਟੈਕਨਾਲੋਜੀ ਸਟਾਰਟ-ਅਪ ਨੇ ਲੈਪਟਾਪ ਲਈ ਇਕ ਮਲਟੀ-ਫੰਕਸ਼ਨ ਐਂਟੀਨਾ ਨੂੰ ਵਿਕਸਿਤ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਿਸ ਦੇ ਇਕ ਯੂਨਿਟ 'ਚ ਹੀ ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ ਅਤੇ 3ਜੀ, 4ਜੀ, ਐੱਲ.ਟੀ.ਈ. ਅਤੇ ਵਾਈਗਿਗ (ਮਲਟੀ ਗੀਗਾਬਾਈਟ ਪ੍ਰਤੀ ਸੈਕਿੰਡ ਦੀ ਰਫਤਾਰ) ਸ਼ਾਮਿਲ ਹੈ । ਇਸ ਨਵੇਂ ਐੱਸ.ਏ.ਟੀ. ਐਂਟੀਨਾ ਨੂੰ ਯੂਨੀਵਰਸਿਟੂਆਫ ਬਿਰਮਿੰਘਮ ਦੇ ਵਿਗਿਆਨੀਆਂ ਨੇ ਵਿਕਸਿਤ ਕੀਤਾ ਹੈ , ਜੋ ਬੇਹੱਦ ਸੀਮਿਤ ਸਥਾਨ 'ਚ ਸਥਾਪਿਤ ਕੀਤਾ ਜਾ ਸਕਦਾ ਹੈ।ਇਸ ਨੂੰ ਇਕ ਸਟੈਂਡਰਡ ਲੈਪਟਾਪ ਦੇ ਪੰਜ ਵੱਖ-ਵੱਖ ਐਂਟੀਨਾ ਦੀ ਜਗ੍ਹਾ ਲਗਾਇਆ ਜਾ ਸਕਦਾ ਹੈ। ਸੈਂਪਸਨ ਹੂ ਜਿਨ੍ਹਾਂ ਨੇ ਐੱਸ.ਏ.ਟੀ. ਦੀ ਸਥਾਪਨਾ 2013 'ਚ ਕੀਤੀ ਸੀ, ਨੇ ਦੱਸਿਆ ਕਿ ਰਿਵਾਇਤੀ ਐਂਟੀਨਾ ਨੂੰ ਇਕੋ ਜਗ੍ਹਾ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਉਹ ਇਕ-ਦੂਜੇ ਦੀ ਯੋਗਤਾ ਨੂੰ ਪ੍ਰਭਾਵਿਤ ਕਰਣਗੇ, ਜਿਸ ਨਾਲ ਉਨ੍ਹਾਂ ਦੀ ਸਮਰੱਥਾ ਘੱਟ ਜਾਂਦੀ ਹੈ ।
ਹੂ ਨੇ ਯੂਨੀਵਰਸਿਟੀ ਦੁਆਰਾ ਜਾਰੀ ਇਕ ਬਿਆਨ 'ਚ ਕਿਹਾ ਕਿ ਵਰਤਮਾਨ ਲੈਪਟਾਪ ਦੇ ਅੰਦਰ, ਵਾਈ-ਫਾਈ ਐਂਟੀਨਾ ਜਾਂ ਮੋਬਾਇਲ ਸਿਗਨਲ ਫੜਨ ਵਾਲੇ ਐਂਟੀਨਾ ਨੂੰ ਵੱਖ-ਵੱਖ ਲਗਾਉਣਾ ਪੈਂਦਾ ਹੈ , ਤਾਂ ਜੋ ਉਨ੍ਹਾਂ ਦੀ ਫ੍ਰਿੱਕਵੈਂਸਿਜ਼ 'ਚ ਕੋਈ ਰੁਕਾਵਟ ਨਾ ਹੋਵੇ। ਜੇਕਰ ਕਿਸੇ ਲੈਪਟਾਪ ਦੀ ਬਾਡੀ ਮੈਟਲ ਦੀ ਬਣੀ ਹੈ ਤਾਂ ਉਸਦੀ ਸਕ੍ਰੀਨ ਜਾਂ ਮਦਰਬੋਰਡ ਜਾਂ ਫਿਰ ਲੈਪਟਾਪ 'ਤੇ ਐਂਟੀਨਾ ਲਗਾÀਣਾ ਅਸੰਭਵ ਹੈ । ਅਜਿਹੇ 'ਚ ਉਸ ਨੂੰ ਹਿੰਜ਼ਿਸ ਦੇ ਗੋਲਆਕਾਰ 'ਚ ਲਗਾਉਣਾ ਪੈਂਦਾ ਹੈ । ਉਨ੍ਹਾਂ ਮੁਤਾਬਿਕ ਹਿੰਜਿਸ ਦੇ ਗੋਲਆਕਾਰ 'ਚ ਕਾਫ਼ੀ ਸੀਮਿਤ ਜਗ੍ਹਾ ਹੁੰਦੀ ਹੈ, ਇਸ ਲਈ ਲੈਪਟਾਪ ਨਿਰਮਾਤਾ ਕੇਵਲ ਦੋ ਐਂਟੀਨਾ ਹੀ ਲਗਾ ਪਾਉਂਦੇ ਹਨ।ਇਕ ਵਾਈ-ਫਾਈ ਲਈ ਅਤੇ ਦੂਜਾ 3ਜੀ, 4ਜੀ, ਐੱਲ.ਟੀ.ਈ. ਏ ਲਈ। ਜੇਕਰ ਰਿਵਾਇਤੀ ਐਂਟੀਨਾ ਨੂੰ ਨਾਲ - ਨਾਲ ਲਗਾਇਆ ਗਿਆ ਤਾਂ ਉਹ ਇਕ-ਦੂਜੇ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਣਗੇ, ਇਸ ਨਾਲ ਬੈਟਰੀ ਦੀ ਖਪਤ ਵੀ ਵੱਧ ਜਾਵੇਗੀ । ਹੂ ਨੇ ਕਿਹਾ, ਇਸ ਸਮੱਸਿਆ ਦਾ ਸਮਾਧਾਨ ਅਸੀਂ ਆਪਣੇ ਐੱਮ.ਆਈ.ਐੱਮ.ਓ. (ਮਲਟੀ-ਇਨਪੁਟ ਮਲਟੀ-ਆਉਟਪੁਟ ) ਐਂਟੀਨਾ ਦੁਆਰਾ ਕੀਤਾ ਗਿਆ ਹੈ। ਇਸ 'ਚ ਸਾਰੇ ਐਂਟੀਨਾ ਨੂੰ ਇੱਕਠੇ ਕਰ ਕੇ ਸਿਗਨਲ ਸਿਸਟਮ ਦਾ ਨਿਰਮਾਣ ਕੀਤਾ ਗਿਆ ਹੈ।
ਮਾਈਕ੍ਰੋਸਾਫਟ ਨੂੰ ਲੱਗਾ ਝਟਕਾ, ਮਹਿਲਾ ਨੂੰ ਦੇਣੇ ਪਏ 6.78 ਲੱਖ ਰੁਪਏ
NEXT STORY