ਗੈਜੇਟ ਡੈਸਕ- ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਏ.ਆਈ. ਚੈਟਬਾਟ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗੂਗਲ ਅਤੇ ਮਾਈਕ੍ਰੋਸਾਫਟ 'ਚ ਵੀ ਏ.ਆਈ. ਨੂੰ ਲੈ ਕੇ ਲੜਾਈ ਤੇਜ਼ ਹੋ ਗਈ ਹੈ। ਏ.ਆਈ. ਆਧਾਰਿਤ ਚੈਟਬਾਟ ਚੈਟ ਜੀ.ਪੀ.ਟੀ. ਦਾ ਇਸਤੇਮਾਲ ਨਾਲੇਜ ਅਸਾਈਨਮੈਂਟ ਅਤੇ ਪ੍ਰਾਜੈਕਟ ਲਿਖਣ ਤੋਂ ਲੈ ਕੇ ਲਵ ਲੈਟਰ ਲਿਖਣ ਤਕ 'ਚ ਕੀਤਾ ਜਾ ਰਿਹਾ ਹੈ। ਹੁਣ ਇਸਦਾ ਸਿਆਸਤ 'ਚ ਵੀ ਇਸਤੇਮਾਲ ਕਰਨ ਦੀ ਗੱਲ ਆਖੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਉਪ-ਪ੍ਰਧਾਨ ਬੈਜਯੰਤ ਜੈ ਪਾਂਡਾ ਨੇ ਸੋਮਵਾਰ ਨੂੰ ਚੈਟ ਜੀ.ਪੀ.ਟੀ. ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਜੈ ਪਾਂਡਾ ਨੇ ਕਿਹਾ ਕਿ ਤੇਜ਼ੀ ਨਾਲ ਸਾਮਹਣੇ ਆਉਣ ਵਾਲੀ ਤਕਨਾਲੋਜੀ ਦੇ ਯੁੱਗ 'ਚ ਸਿਆਸਤ 'ਚ ਇਸਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਇਸਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸ਼ਟ ਕੀਤੀ ਹੈ। ਦੱਸ ਦੇਈਏ ਕਿ ਚੈਟ ਜੀ.ਪੀ.ਟੀ. ਦੀ ਲੋਕਪ੍ਰਸਿੱਧੀ ਦੇ ਨਾਲ ਇਸ ਦੀਆਂ ਖਾਮੀਆਂ ਨੂੰ ਲੈ ਕੇ ਬਹਿਸ ਛਿੜ ਗਈ ਹੈ। ਗੂਗਲ ਨੇ ਇਸਦੀ ਇਕ ਵੱਡੀ ਖਾਮੀ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ChatGPT ਤੋਂ ਪੁੱਛਿਆ ਸਵਾਲ
ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਬੈਜਯੰਤ ਪਾਂਡਾ ਨੇ ਏ.ਆਈ. ਚੈਟਬਾਟ ਚੈਟ ਜੀ.ਪੀ.ਟੀ. ਤੋਂ ਪਾਰਟੀ ਨਾਲ ਜੁੜਿਆ ਇਕ ਸਵਾਲ ਪੁੱਛਿਆ ਅਤੇ ਉਸਨੂੰ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤਾ ਹੈ। ਟਵਿਟਰ 'ਤੇ ਭਾਜਪਾ ਦੇ ਉਪ-ਪ੍ਰਧਾਨ ਨੇ ਲਿਖਿਆ ਕਿ ਦਿਲਚਸਪ। ਮੈਂ ਹੁਣੇ-ਹੁਣੇ #ChatGPT ਤੋਂ BJP4India ਦੀਆਂ ਨੀਤੀਆਂ ਨੂੰ ਸੂਚੀਬੱਧ ਕਰਨ ਦੀ ਅਪੀਲ ਕੀਤੀ ਹੈ ਅਤੇ ਦੇਖੋ ਕੀ ਮਿਲਿਆ। ਉਨ੍ਹਾਂ ਅੱਘੇ ਲਿਖਿਆ ਕਿ ਤੇਜ਼ੀ ਨਾਲ ਸਾਹਮਣੇ ਆਉਣ ਵਾਲੀ ਤਕਨਾਲੋਜੀ ਦੇ ਯੁੱਗ 'ਚ ਸਿਆਸਤ 'ਚ ਸਾਡੇ ਲਈ ਇਨ੍ਹਾਂ ਦਾ ਫਾਇਦਾ ਚੁੱਕਣ ਦਾ ਸਮਾਂ ਆ ਗਿਆ ਹੈ।
ਚੈਟਬਾਟ ਦੀਆਂ ਖਾਮੀਆਂ ਨੂੰ ਲੈ ਕੇ ਬਹਿਸ ਛਿੜੀ
ਚੈਟਬਾਟ ਚੈਟ ਜੀ.ਪੀ.ਟੀ. ਦੀ ਲੋਕਪ੍ਰਸਿੱਧੀ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਨੂੰ ਹਜ਼ਮ ਨਹੀਂ ਹੋ ਰਹੀ। ਦੋਵਾਂ ਕੰਪਨੀਆਂ ਵਿਚਾਲੇ ਏ.ਆਈ. ਦੀ ਜੰਗ ਤੇਜ਼ ਹੋ ਗਈ ਹੈ। ਹਾਲਾਂਕਿ, ਫਿਲਹਾਲ ਚੈਟ ਜੀ.ਪੀ.ਟੀ. ਹੀ ਸਭ ਤੋਂ ਅੱਗੇ ਹੈ ਪਰ ਚੈਟ ਜੀ.ਪੀ.ਟੀ. ਦੀ ਇਕ ਵੱਡੀ ਖਾਮੀ ਨੂੰ ਲੈ ਕੇ ਗੂਗਲ ਸਰਚ ਦੇ ਮੁਖੀ ਪ੍ਰਭਾਕਰ ਰਾਘਵਨ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਨੁਕਸਾਨ ਬਾਰੇ ਦੱਸਿਆ ਹੈ।
ਰਾਘਵਨ ਨੇ ਚੈਟਬਾਟਸ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਸੰਭਾਵਿਤ ਖਬਰਾਂ ਨੂੰ ਲੈ ਕੇ ਗੱਲ ਕੀਤੀ ਹੈ। ਉਨ੍ਹਾਂ ਏ.ਆਈ. 'ਚ ਭਰਮ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ। ਰਾਘਵਨ ਮੁਤਾਬਕ, ਚੈਟ ਜੀ.ਪੀ.ਟੀ. ਵਰਗੇ ਏ.ਆਈ. ਟੂਲ ਮਨਘੜਤ ਜਵਾਬ ਦੇ ਸਕਦੇ ਹਨ। ਰਾਘਵਨ ਨੇ ਇਸ ਦੋਸ਼ ਨੂੰ ਘੱਟ ਕਰਨ ਅਤੇ ਜਨਤਾ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਗਲਤੀ ਵੀ ਕਰ ਸਕਦਾ ਹੈ ਏ.ਆਈ. ਚੈਟਬਾਟ
ਸ਼ੁਰੂਆਤ 'ਚ ਚੈਟ ਜੀ.ਪੀ.ਟੀ. ਤੋਂ ਯੂਜ਼ਰਜ਼ ਸਵਾਲ ਪੁੱਛ ਰਹੇ ਸਨ ਤਾਂ ਇਸ ਏ.ਆਈ. ਟੂਲ ਨੇ ਉਨ੍ਹਾਂ ਦਾ ਗਲਤ ਜਵਾਬ ਵੀ ਦਿੱਤਾ ਸੀ। ਦਰਅਸਲ, ਏ.ਆਈ. ਚੈਟਬਾਟ ਪਹਿਲਾਂ ਤੋਂ ਮੌਜੂਦ ਡਾਟਾ ਦੇ ਆਧਾਰ 'ਤੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਜਵਾਬ ਲਗਭਗ ਸਹੀ ਰਹਿੰਦੇ ਹਨ। ਏ.ਆਈ. ਚੈਟਬਾਟਸ, ਮਸ਼ੀਨ ਲਰਨਿੰਗ ਅਤੇ ਡਾਟਾ ਐਲਗੋਰਿਦਮ 'ਤੇ ਕੰਮ ਕਰਦੇ ਹਨ, ਅਜਿਹੇ 'ਚ ਗਲਤੀ ਦੀਆਂ ਸੰਭਾਵਨਾਵਾਂ ਕਾਫੀ ਘੱਟ ਹੁੰਦੀਆਂ ਹਨ ਪਰ ਗਲਤੀਆਂ ਹੋ ਸਕਦੀਆਂ ਹਨ। ਹਾਲ ਹੀ 'ਚ ਗੂਗਲ ਨੂੰ ਆਪਣੇ ਏ.ਆਈ. ਚੈਟਬਾਟ ਬਾਰਡ ਦੀ ਇਕ ਗਲਤ ਜਾਣਕਾਰੀ ਕਾਰਨ ਅਰਬਾਂ ਦਾ ਨੁਕਸਾਨ ਝੱਲਣਾ ਪਿਆ ਸੀ।
ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਲਾਂਚ ਹੋਇਆ Jio True 5G, ਕੁੱਲ 257 ਸ਼ਹਿਰਾਂ 'ਚ ਪਹੁੰਚੀ ਸਰਵਿਸ
NEXT STORY