ਜਲੰਧਰ : ਤੁਰਕੀ 'ਚ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਰਕੀ ਸਰਕਾਰ ਨੇ ਫੇਸਬੁਕ, ਟਵਿਟਰ ਤੇ ਯੂਟਿਊਬ ਆਦਿ ਸੋਸ਼ਲ ਸਾਈਟਾਂ ਬਲਾਕ ਕਰ ਦਿੱਤੀਆਂ ਹਨ। ਇਹ ਖਬਰ ਟੈੱਕ ਕ੍ਰੰਚ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਦੇ ਇਕ ਟਵਿਟਰ ਅਕਾਊਂਟ ਵੱਲੋਂ ਦੇਸ਼ 'ਚ ਸੋਸ਼ਲ ਸਾਈਟਾਂ ਬਲਾਕ ਹੋਣ 'ਤੇ ਨਜ਼ਰ ਰੱਖੀ ਜਾ ਰਹੀ ਸੀ ਤੇ ਸ਼ੁੱਕਰਵਾਰ ਸਾਮ ਸਮੇਂ ਹਾਲਾਤ ਵਿਗੜਨ ਤੋਂ ਕੁਝ ਸਮੇਂ ਬਾਅਦ ਹੀ ਸਰਕਾਰ ਵੱਲੋਂ ਇਸ ਨੂੰ ਬਲਾਕ ਕਰ ਦਿੱਤਾ ਗਿਆ ਸੀ।
ਟਵਿਟਰ ਦਾ ਕਹਿਣਾ ਹੈ ਕਿ ਤੁਰਕੀ 'ਚ ਉਨ੍ਹਾਂ ਦੀ ਸਾਈਟ ਪੂਰੀ ਤਰ੍ਹਾਂ ਬਲਾਕ ਨਹੀਂ ਹੋਈ ਹੈ। ਟਵਿਟਰ ਵੱਲੋਂ ਇਕ ਸਟੇਟਮੈਂਟ 'ਚ ਕਿਹਾ ਗਿਆ ਹੈ ਇੰਟਰਨੈੱਟ ਟ੍ਰੈਫਿਕ ਵਧਾਏ ਜਾਣ ਕਰਕੇ ਟਵਿਟਰ ਤੁਰਕੀ 'ਚ ਸਹੀ ਤਰ੍ਹਾਂ ਕਮ ਨਹੀਂ ਕਰ ਰਹੀ। ਉਥੇ ਹੀ ਇਸਤਾਨਬੁਲ 'ਚ ਟਵਿਟਰ ਦੀ ਲਾਈਵ ਸਟ੍ਰੀਮਿੰਗ ਸਰਵਿਸ ਪੈਰੀਸਕੋਪ, ਫੇਸਬੁਕ ਲਾਈਵ ਵਰਗੀਆਂ ਲਾਈਵ ਸਟ੍ਰੀਮਿੰਗ ਸਰਵਿਸਾਂ ਅਪ੍ਰਭਾਵਿਤ ਹੀ ਦਿੱਖੀਆਂ ਹਨ। ਫੇਸਬੁਕ ਵੱਲੋਂ ਬਲਾਕ ਹੋਣ 'ਤੇ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਭਾਰਤ 'ਚ ਲਾਂਚ ਤੋਂ ਪਹਿਲਾਂ ਇਸ ਤਰ੍ਹਾਂ ਡਾਊਨਲੋਡ ਕਰੋ Pokémon GO
NEXT STORY