ਗੈਜੇਟ ਡੈਸਕ— ਕੋਰੋਨਾਵਾਇਰਸ ਦੇ ਚਲਦੇ ਦੁਨੀਆ ਦੇ ਕਈ ਦੇਸ਼ਾਂ 'ਚ ਲਾਕ ਡਾਊਨ ਚੱਲ ਰਿਹਾ ਹੈ। ਇਸੇ ਕਾਰਨ ਯੂਜ਼ਰਜ਼ ਦਫਤਰ ਦੀ ਮੀਟਿੰਗ ਅਤੇ ਦੋਸਤਾਂ ਨਾਲ ਕੁਨੈਕਟ ਹੋਣ ਲਈ ਵੀਡੀਓ ਕਾਲਿੰਗ ਐਪਸ ਦਾ ਖੂਬ ਇਸਤੇਮਾਲ ਕਰ ਰਹੇ ਹਨ। ਯੂਜ਼ਰਜ਼ ਨੂੰ ਬੈਸਟ ਵੀਡੀਓ ਕਾਲਿੰਗ ਐਕਸਪੀਰੀਅੰਸ ਦੇਣ ਲਈ ਅੱਜ-ਕੱਲ੍ਹ ਗੂਗਲ ਅਤੇ ਵਟਸਐਪ 'ਚ ਸਖਤ ਮੁਕਾਬਲੇਬਾਜ਼ੀ ਚੱਲ ਰਹੀ ਹੈ। ਬੈਸਟ ਬਣਨ ਦੀ ਰੇਸ 'ਚ ਅੱਗੇ ਨਿਕਲਣ ਲਈ ਗੂਗਲ ਨੇ ਹੁਣ ਆਪਣੇ ਗਲੋਬਲ ਯੂਜ਼ਰਜ਼ ਨੂੰ ਕ੍ਰੋਮ ਬ੍ਰਾਊਜ਼ਰ 'ਚ ਵੀਡੀਓ ਕਾਲਿੰਗ ਫੀਚਰ ਦੇਣ ਦਾ ਫੈਸਲਾ ਕੀਤਾ ਹੈ।
ਕ੍ਰੋਮ ਬ੍ਰਾਊਜ਼ਰ ਤੋਂ ਕਰੋ ਗੂਗਲ ਡੂਓ ਕਾਲ
ਨਵੇਂ ਫੀਚਰ ਦੇ ਆਉਣ ਤੋਂ ਬਾਅਦ ਗੂਗਲ ਡੂਓ ਕਾਲ ਨੂੰ ਸਿੱਧਾ ਕ੍ਰੋਮ ਬ੍ਰਾਊਜ਼ਰ 'ਚੋਂ ਹੀ ਸਟਾਰਟ ਕੀਤਾ ਜਾ ਸਕੇਗਾ। ਕੰਪਨੀ ਇਸ ਫੀਚਰ ਨੂੰ ਅਜੇ ਸਿਰਫ ਪ੍ਰੀਵਿਊ ਵਰਜ਼ਨ 'ਚ ਹੀ ਉਪਲੱਬਧ ਕਰਵਾ ਰਹੀ ਹੈ। ਇਸ ਫੀਚਰ ਨੂੰ ਸਟੇਬਲ ਵਰਜ਼ਨ 'ਚ ਆਫਰ ਕਰਨ ਤੋਂ ਪਹਿਲਾਂ ਕੰਪਨੀ ਇਸ ਦਾ ਬੀਟਾ ਟੈਸਟ ਕਰੇਗੀ। ਗੂਗਲ ਕ੍ਰੋਮ ਨੂੰ ਇਸ ਸਮੇਂ ਦੁਨੀਆ ਭਰ ਦੇ 67 ਫੀਸਦੀ ਡੈਸਕਟਾਪ ਯੂਜ਼ਰ ਇਸਤੇਮਲ ਕਰ ਰਹੇ ਹਨ। ਅਜਿਹੇ 'ਚ ਵੀਡੀਓ ਕਾਲਿੰਗ ਫੀਚਰ ਦੇ ਆਉਣ ਨਾਲ ਇਸ ਦੀ ਪ੍ਰਸਿੱਧੀ 'ਚ ਹੋਰ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ— ਆਈਫੋਨ 12 ਦੀ ਲਾਂਚਿੰਗ ਤੋਂ ਪਹਿਲਾਂ ਐਪਲ ਨੂੰ 'ਜ਼ੋਰ ਦਾ ਝਟਕਾ'
ਬੈਸਟ ਵੀਡੀਓ ਕਾਲਿੰਗ ਐਕਸਪੀਰੀਅੰਸ ਦੇਣ ਦੀ ਕੋਸ਼ਿਸ਼
ਇਨ੍ਹਾਂ ਦੋਵਾਂ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਵੀਡੀਓ ਕਾਲਿੰਗ ਫੀਚਰ 'ਚ ਇਕੱਠੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰਨ ਦੀ ਸਹੂਲਤ ਦੇਵੇ। ਗੂਗਲ ਦੀ ਕੋਸ਼ਿਸ਼ ਹੈ ਕਿ ਉਹ ਹੁਣ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਇਕ ਵੀਡੀਓ ਕਾਲਿੰਗ ਐਪ ਦੀ ਤਰ੍ਹਾਂ ਵੀ ਆਫਰ ਕਰੇ। ਕੁਝ ਦਿਨ ਪਹਿਲਾਂ ਵਟਸਐਪ ਨੇ ਇਕ ਅਪਡੇਟ ਰਾਹੀਂ ਆਪਣੇ ਵੀਡੀਓ ਕਾਲਿੰਗ ਲਿਮਟ ਨੂੰ ਚਾਰ ਤੋਂ ਵਧਾ ਕੇ 8 ਕਰ ਦਿੱਤਾ ਸੀ। ਇਸ ਦੇ ਜਵਾਬ 'ਚ ਗੂਗਲ ਨੇ ਆਪਣੀ ਵੀਡੀਓ ਕਾਲਿੰਗ ਸੇਵਾ 'ਗੂਗਲ ਡੂਓ' 'ਚ ਇਕੱਠੇ ਕੁਨੈਕਟ ਹੋਣ ਵਾਲੇ ਯੂਜ਼ਰਜ਼ ਦੀ ਗਿਣਤੀ ਨੂੰ 8 ਤੋਂ ਵਧਾ ਕੇ 12 ਕਰ ਦਿੱਤਾ ਸੀ।
ਵਧ ਗੂਗਲ ਮੀਟ ਦੀ ਪ੍ਰਸਿੱਧੀ
ਵੀਡੀਓ ਕਾਲਿੰਗ ਐਪਸ ਦੀ ਕੈਟਾਗਰੀ 'ਚ ਗੂਗਲ ਮੀਟ ਦੀ ਅੱਜ-ਕੱਲ੍ਹ ਕਾਫੀ ਚਰਚਾ ਹੈ। ਹਾਲ ਹੀ 'ਚ ਕੰਪਨੀ ਨੇ ਇਸ ਸੇਵਾ ਨੂੰ ਸਾਰੇ ਯੂਜ਼ਰਜ਼ ਲਈ ਫਰੀ ਕਰ ਦਿੱਤਾ ਸੀ। ਗੂਗਲ ਮੀਟ ਰਾਹੀਂ ਇਕ ਵਾਰ 'ਚ 100 ਲੋਕਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਕੀਤੀ ਜਾ ਸਕਦੀ ਹੈ। ਗੂਗਲ ਮੀਟ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਫੇਸਬੁੱਕ ਨੇ ਵੀ ਮੈਸੇਂਜਰ ਰੂਮਸ ਸਰਵਿਸ ਲਾਂਚ ਕਰਨ ਦੀ ਪਲਾਨਿੰਗ ਸ਼ੁਰੂ ਕਰ ਦਿੱਤੀ ਹੈ। ਮੈਸੇਂਜਰ ਰੂਮਸ 'ਚ ਇਕ ਵਾਰ 'ਚ 50 ਲੋਕਾਂ ਨਾਲ ਕੁਨੈਕਟ ਹੋਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ— ਇਸ ਦਿਨ ਸ਼ੁਰੂ ਹੋਵੇਗੀ ਨਵੇਂ iPhone SE ਦੀ ਵਿਕਰੀ, ਮਿਲੇਗਾ 3,600 ਰੁਪਏ ਦਾ ਡਿਸਕਾਊਂਟ
ਇਸ ਦਿਨ ਸ਼ੁਰੂ ਹੋਵੇਗੀ ਨਵੇਂ iPhone SE ਦੀ ਵਿਕਰੀ, ਮਿਲੇਗਾ 3,600 ਰੁਪਏ ਦਾ ਡਿਸਕਾਊਂਟ
NEXT STORY