ਜਲੰਧਰ- ਦੈਨਿਕ ਆਧਾਰ 'ਤੇ ਸਮਾਰਟਫੋਨ 'ਚ ਵਰਤੀ ਜਾਣ ਵਾਲੀ ਸਕਾਈਪ ਦੀ ਵਾਇਸ ਕਾਲ ਸਰਵਿਸ ਜਲਦੀ ਹੀ ਵੋਲਵੋ ਦੀਆਂ ਕਾਰਾਂ 'ਚ ਮਿਲਣ ਵਾਲੀ ਹੈ। ਸਵੀਡਿਸ਼ ਕਾਰ ਨਿਰਮਾਤਾ ਕੰਪਨੀ ਵੋਲਵੋ ਹੁਣ ਆਪਣੀਆਂ ਕਾਰਾਂ ਦੇ ਇੰਫੋਟੇਨਮੈਂਟ ਸਿਸਟਮ 'ਚ ਇਸ ਨਵੀਂ ਸਰਵਿਸ ਨੂੰ ਐਡ ਕਰੇਗੀ ਜਿਸ ਲਈ ਕੰਪਨੀ ਨੇ ਮਾਈਕ੍ਰੋਸਾਫਟ ਦੇ ਨਾਲ ਕਰਾਰ ਕੀਤਾ ਹੈ। ਇਸ ਐਪ ਦੀ ਸਹੂਲਤ ਨੂੰ ਵੋਲਵੋ ਦੀ 90 ਸੀਰੀਜ਼ ਕਾਰਾਂ 'ਚ ਸ਼ਾਮਲ ਕੀਤਾ ਜਾਵੇਗਾ ਜੋ ਡਰਾਈਵਰ ਨੂੰ ਅਪਕਮਿੰਗ ਕਾਨਫਰੈਂਸ ਕਾਲਸ ਦੀ ਜਾਣਕਾਰੀ ਅਤੇ ਵਾਇਸ ਮੈਮੋ ਨੂੰ ਰਿਕਾਰਡ ਕਰਨ 'ਚ ਮਦਦ ਕਰੇਗੀ।
ਵੋਲਵੋ ਦੇ ਚੀਫ ਐਂਡਰਸ ਟੇਲਮੈਨ-ਮਿਕੀਵਿਕਜ਼ (Anders Tylman-Mikiewicz) ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਕਾਰ 'ਚ ਬੈਠੇ-ਬੈਠੇ ਕਾਨਫਰੈਂਸ ਕਾਲਸ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਕਾਈਪ ਐਪਲੀਕੇਸ਼ਨ ਦੀ ਮਦਦ ਨਾਲ ਡਰਾਈਵਰ ਵੀਡੀਓ ਕਾਲ ਦੀ ਬਜਾਏ ਵਾਇਸ ਕਾਰ ਦਾ ਹੀ ਮਜ਼ਾ ਲੈ ਸਕਣਗੇ ਕਿਉਂਕਿ ਚੱਲਦੀ ਕਾਰ 'ਚ ਵੀਡੀਓ ਚੈਟ ਕਾਲ ਕਰਨਾ ਅਸੁਰੱਖਿਅਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਵੋਲਵੋ ਇਸ ਤੋਂ ਇਲਾਵਾ ਭਵਿੱਖ 'ਚ ਆਉਣ ਵਾਲੀਆਂ ਕਾਰਾਂ 'ਚ ਡਿਜੀਟਲ ਪਰਸਨਲ ਅਸਿਸਟੈਂਟ ਵੀ ਦੇਣ ਦੀ ਯੋਜਨਾ ਬਣਾ ਰਹੀ ਹੈ।
ਸੈਮਸੰਗ ਦੀਆਂ ਇਨ੍ਹਾਂ ਡਿਵਾਇਸਜ਼ ਨੂੰ ਮਿਲੇਗੀ ਜਨਵਰੀ 'ਚ ਐਂਡ੍ਰਾਇਡ 7.1.1 ਨਾਗਟ ਅਪਡੇਟ
NEXT STORY