ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ 30 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ ’ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਨੂੰ 16 ਜੂਨ ਤੋਂ 31 ਜੁਲਾਈ ਵਿਚਕਾਰ 594 ਸ਼ਿਕਾਇਤਾਂ ਨਾਲ ਜੁੜੀ ਰਿਪੋਰਟ ਮਿਲੀਆਂ ਸਨ। ਇਸ ’ਤੇ ਕਾਰਵਾਈ ਕਰਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ। ਵਟਸਐਪ ਨੇ ਨਵੇਂ ਆਈ.ਟੀ. ਨਿਯਮਾਂ ਤਹਿਤ ਅਨੁਪਾਲਨ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ
ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ
ਮੰਗਲਵਾਰ ਨੂੰ ਜਾਰੀ ਤਾਜ਼ਾ ਰਿਪੋਰਟ ’ਚ ਵਟਸਐਪ ਨੇ ਕਿਹਾ ਕਿ 16 ਜੂਨ ਤੋਂ 31 ਜੁਲਾਈ ਦੌਰਾਨ 3,027,000 ਭਾਰਤੀ ਖਾਤਿਆਂ ’ਤੇ ਰੋਕ ਲਗਾਈ ਗਈ ਹੈ। ਵਟਸਐਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ ਖਾਤਿਆਂ ’ਤੇ ਰੋਕ ਲਗਾਈ ਗਈ ਹੈ ਉਨ੍ਹਾਂ ’ਚੋਂ 95 ਫੀਸਦੀ ਤੋਂ ਜ਼ਿਆਦਾ ਬੈਨ ਆਟੋਮੇਟਿਡ ਜਾਂ ਬਲਕ ਮੈਸੇਜਿੰਗ (ਸਪੈਮ) ਦੇ ਗਲਤ ਇਸਤੇਮਾਲ ਕਰਨ ਕਾਰਨ ਹੈ। ਵਟਸਐਪ ਆਪਣੇ ਪਲੇਟਫਾਰਮ ’ਤੇ ਦੁਰਵਰਤੋਂ ਨੂੰ ਰੋਕਣ ਲਈ ਗਲੋਬਲ ਪੱਧਰ ’ਤੇ ਔਸਤਨ ਹਰ ਮਹੀਨੇ 80 ਲੱਖ ਖਾਤਿਆਂ ’ਤੇ ਰੋਕ ਲਗਾਉਂਦਾ ਹੈ।
‘ਗੂਗਲ ਨੇ ਬੀਤੇ ਮਹੀਨੇ ਭਾਰਤ ’ਚ 95,680 ਸਮੱਗਰੀਆਂ ਨੂੰ ਹਟਾਇਆ’
NEXT STORY