ਗੈਜੇਟ ਡੈਸਕ- ਵਟਸਐਪ 'ਚ ਵੱਡੀਆਂ ਫਾਈਲਾਂ ਨੂੰ ਸ਼ੇਅਰ ਕਰਨਾ ਲੰਬੇ ਸਮੇਂ ਤੋਂ ਇਕ ਸਮੱਸਿਆ ਹੈ। ਵਟਸਐਪ ਦੇ ਮੁਕਾਬਲੇਬਾਜ਼ ਐਪ ਟੈਲੀਗ੍ਰਾਮ 'ਚ 2 ਜੀ.ਬੀ. ਤਕ ਦੀ ਫਾਈਲ ਨੂੰ ਸ਼ੇਅਰ ਕਰਨ ਦਾ ਆਪਸ਼ਨ ਮਿਲਦਾ ਹੈ ਪਰ ਵਟਸਐਪ ਦੇ ਯੂਜ਼ਰਜ਼ ਅਜੇ ਤਕ ਇਸਦਾ ਇੰਤਜ਼ਾਰ ਕਰ ਰਹੇ ਹਨ।
ਹੁਣ ਅਜਿਹਾ ਲੱਗ ਰਿਹਾ ਹੈ ਕਿ ਮੈਟਾ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਹੈ। ਰਿਪੋਰਟ ਮੁਤਾਬਕ, ਵਟਸਐਪ 'ਚ ਇਕ ਨਵਾਂ ਫਾਈਲ ਸ਼ੇਅਰਿੰਗ ਸਿਸਟਮ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਦੇ ਯੂਜ਼ਰਜ਼ ਇਕ-ਦੂਜੇ ਨਾਲ ਵੱਡੀਆਂ ਫਾਈਲਾਂ ਅਤੇ ਐੱਚ.ਡੀ. ਫੋਟੋ-ਵੀਡੀਓ ਨੂੰ ਠੀਕ ਉਸੇ ਤਰ੍ਹਾਂ ਸ਼ੇਅਰ ਕਰ ਸਕਣਗੇ ਜਿਸ ਤਰ੍ਹਾਂ ਸ਼ੇਅਰਇਟ ਅਤੇ ਐਂਡਰਾਇਡ ਦੇ ਨਿਅਰਬਾਈ ਰਾਹੀਂ ਸ਼ੇਅਰ ਹੁੰਦੀਆਂ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਫਿਲਹਾਲ ਵਟਸਐਪ ਦੇ ਇਸ ਨਵੇਂ ਫੀਚਰ ਦੀ ਟੈਸਟਿੰਗ ਹੋ ਰਹੀ ਹੈ ਪਰ ਬੀਟਾ ਯੂਜ਼ਰਜ਼ ਨੂੰ ਵੀ ਇਸਦਾ ਐਕਸੈਸ ਨਹੀਂ ਮਿਲਿਆ। ਕੁਝ ਦਿਨਾਂ 'ਚ ਇਸਦਾ ਬੀਟਾ ਅਪਡੇਟ ਜਾਰੀ ਕਰ ਦਿੱਤਾ ਜਾਵੇਗਾ। ਅਪਡੇਟ ਆਉਣ ਤੋਂ ਬਾਅਦ ਯੂਜ਼ਰਜ਼ ਨਿਅਰਬਾਈ ਸ਼ੇਅਰ ਤਰ੍ਹਾਂ ਫਾਈਲ ਸ਼ੇਅਰ ਕਰ ਸਕਣਗੇ।
ਨਵੇਂ ਫੀਚਰ ਦਾ ਨਾਂ “Share files with people nearby” ਰੱਖਿਆ ਗਿਆ ਹੈ। ਇਸਦਾ ਆਪਸ਼ਨ ਐਪ 'ਚ ਹੀ ਮਿਲੇਗਾ। ਇਸਦੀ ਮਦਦ ਨਾਲ ਬਿਨਾਂ ਨੰਬਰ ਸ਼ੇਅਰ ਕੀਤੇ ਤੁਸੀਂ ਫਾਈਲ ਸ਼ੇਅਰ ਕਰ ਸਕੋਗੇ। ਆਸਾਨ ਭਾਸ਼ਾ 'ਚ ਕਹੀਏ ਤਾਂ ਵਟਸਐਪ ਦਾ ਇਸਤੇਮਾਲ ਤੁਸੀਂ ਫਾਈਲ ਸ਼ੇਅਰ ਲਈ ਵੀ ਕਰ ਸਕੋਗੇ।
Zee-Sony ਦੀ ਡੀਲ ਟੁੱਟਣ ਕਾਰਨ ਮੁਸ਼ਕਲਾਂ ਦੇ ਘੇਰੇ 'ਚ ਇਹ ਕੰਪਨੀਆਂ, ਬਚਾਅ ਦਾ ਨਹੀਂ ਕੋਈ ਰਸਤਾ
NEXT STORY