ਜਲੰਧਰ— ਚੁਕੰਦਰ ਦਾ ਇਸਤੇਮਾਲ ਜ਼ਿਆਦਾਤਰ ਲੋਕ ਸਲਾਦ ਦੇ ਤੌਰ 'ਤੇ ਕਰਦੇ ਹਨ, ਕੁਝ ਲੋਕ ਇਸ ਦਾ ਜੂਸ ਵੀ ਪੀਂਦੇ ਹਨ। ਇਹ ਲਾਲ ਰੰਗ ਦਾ ਫਲ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚੁਕੰਦਰ ਇਕ ਅਜਿਹਾ ਫਲ ਹੈ ਜੋ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕ ਸਰੀਰ 'ਚ ਖੂਨ ਦੀ ਕਮੀ ਪੂਰੀ ਕਰਨ ਲਈ ਇਸ ਦਾ ਸੇਵਨ ਕਰਦੇ ਹਨ ਪਰ ਖੂਨ ਵਧਾਉਣ ਤੋਂ ਇਲਾਵਾ ਚੁਕੰਦਰ ਖਾਣ ਨਾਲ ਵਾਲਾਂ ਦੀ ਚਮਕ ਵੱਧਣ ਸਮੇਤ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਮਿਲਦੇ ਹਨ। ਵਿਟਾਮਿਨਸ, ਖਨਿਜ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਸਲਫਰ, ਕਲੋਰੀਨ ਅਤੇ ਆਇਰਨ ਵਰਗੇ ਤੱਤਾਂ ਨਾਲ ਭਰਪੂਰ ਚੁਕੰਦਰ ਦਾ ਸੇਵਨ ਹੈਲਥੀ ਹਾਰਟ, ਡਾਇਬਟੀਜ਼ ਅਤੇ ਭਾਰ ਘਟਾਉਣ 'ਚ ਵੀ ਮਦਦਗਾਰ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਚੁਕੰਦਰ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਹੱਡੀਆਂ ਅਤੇ ਗੁਰਦੇ ਲਈ ਫਾਇਦੇਮੰਦ
ਚੁਕੰਦਰ 'ਚ ਮੌਜੂਦ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।
2. ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਕਰੇ
ਚੁਕੰਦਰ 'ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ 'ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ 'ਚ ਬਦਲ ਜਾਂਦੇ ਹਨ।ਇਹ ਬੀ. ਪੀ. ਨੂੰ ਕੰਟਰੋਲ 'ਚ ਰੱਖਦੇ ਹਨ।
3. ਕੈਂਸਰ ਤੋਂ ਬਚਾਏ
ਚੁਕੰਦਰ 'ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ, ਜੋ ਕਿ ਕੈਂਸਰ ਕੋਸ਼ਿਕਾਵਾਂ ਨੂੰ ਸਰੀਰ 'ਚ ਬਨਣ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜਾ ਰੰਗ ਵੀ ਇਸੇ ਕਾਰਨ ਹੁੰਦਾ ਹੈ।
4. ਦਿਮਾਗ ਲਈ ਫਾਇਦੇਮੰਦ
ਚੁਕੰਦਰ ਖਾਣ ਨਾਲ ਦਿਮਾਗ ਤਾਜ਼ਾ ਰਹਿੰਦਾ ਹੈ, ਜਿਸ ਨਾਲ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਵਧਦੀ ਹੈ।
5. ਵਾਲਾਂ ਲਈ ਫਾਇਦੇਮੰਦ
ਚੁਕੰਦਰ ਦੇ ਰਸ ਨੂੰ ਮਹਿੰਦੀ 'ਚ ਮਿਲਾ ਕੇ ਲਗਾਉਣ ਨਾਲ ਨਾ ਸਿਰਫ ਵਾਲਾਂ 'ਚ ਚਮਕ ਆਉਂਦੀ ਹੈ ਸਗੋਂ ਵਾਲਾਂ ਨੂੰ ਕੁਦਰਤੀ ਹਾਈਲਾਈਟ ਵੀ ਕੀਤੇ ਜਾਂਦੇ ਹਨ।
6. ਸਿਕਰੀ ਤੋਂ ਦੇਵੇ ਛੁਟਕਾਰਾ
ਚੁਕੰਦਰ ਦੇ ਰਸ 'ਚ ਸਿਰਕਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਿਰ 'ਤੇ ਲਗਾਓ। ਫਿਰ ਸਵੇਰੇ ਉੱਠ ਕੇ ਵਾਲਾਂ ਨੂੰ ਧੋ ਲਵੋ। ਹਫਤੇ 'ਚ 2 ਵਾਰ ਅਜਿਹਾ ਕਰਨ ਨਾਲ ਵਾਲਾਂ ਦੀ ਸਿਕਰੀ ਦੂਰ ਹੋ ਜਾਵੇਗੀ।
7. ਡਾਇਬਿਟੀਜ਼ ਨੂੰ ਕੰਟਰੋਲ ਕਰੇ
ਚੁਕੰਦਰ ਖਾਣ ਨਾਲ ਡਾਇਬੀਟੀਜ਼ ਕੰਟਰੋਲ 'ਚ ਰਹਿੰਦੀ ਹੈ।ਡਾਇਬਿਟੀਜ਼ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
8. ਕਬਜ਼ ਨੂੰ ਕਰੇ ਦੂਰ
ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਾਜਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਦਿਨ 'ਚ ਦੋ ਵਾਰ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - ਸ਼ੂਗਰ ਅਤੇ ਕੋਲੇਸਟਰੌਲ ਦੇ ਮਰੀਜ਼ਾਂ ਲਈ ‘ਤਰ’ ਖਾਣੀ ਹੈ ਬੇਹੱਦ ਉਪਯੋਗੀ, ਜਾਣੋਂ ਕਿਵੇਂ
ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਤੋਂ ਵੀ ਬਚਾਏ ‘ਆਲੂ ਦਾ ਜੂਸ’
9. ਭਾਰ ਘਟਾਉਣ 'ਚ ਸਹਾਇਕ
ਚੁਕੰਦਰ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਕਰਕੇ ਇਸ ਦਾ ਸੇਵਨ ਕਰਨ ਦੇ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ ਸਗੋਂ ਕੰਟਰੋਲ 'ਚ ਵੀ ਰਹਿੰਦਾ ਹੈ।
10. ਤਣਾਅ ਨੂੰ ਰੱਖੇ ਦੂਰ
ਚੁਕੰਦਰ 'ਚ ਉੱਚ ਨਾਈਟ੍ਰੇਟ ਹੁੰਦਾ ਹੈ, ਜਿਸ ਨਾਲ ਦਿਮਾਗ 'ਚ ਖੂਨ ਦਾ ਸੰਚਾਲਨ ਅਤੇ ਆਕਸੀਜ਼ਨ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਨਾ ਸਿਰਫ ਦਿਮਾਗ ਤੇਜ਼ ਹੁੰਦਾ ਹੈ ਸਗੋਂ ਤਣਾਅ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
11. ਦਿਲ ਨੂੰ ਰੱਖੇ ਸਿਹਤਮੰਦ
ਚੁਕੰਦਰ 'ਚ ਪਾਏ ਜਾਣ ਵਾਲਾ ਨਾਈਟ੍ਰੇਟ ਨਾਮਕ ਰਸਾਇਣ ਖੂਨ ਦੇ ਦਬਾਅ ਨੂੰ ਘੱਟ ਕਰਦਾ ਹੈ ਅਤੇ ਇਸ 'ਚ ਮੌਜੂਦ ਬਿਊਟੇਨ ਨਾਂ ਦਾ ਤੱਤ ਖੂਨ ਨੂੰ ਜੰਮਣ ਤੋਂ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੇ ਰੋਗ, ਹਾਈਪਰਟੈਨਸ਼ਨ, ਸਟਰੋਕ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
12. ਚਮੜੀ ਨੂੰ ਬਣਾਏ ਚਮਕਦਾਰ
1 ਇਕ ਚਮਚ ਚੁਕੰਦਰ ਦੇ ਪੇਸਟ 'ਚ 1 ਚਮਚ ਮਾਈਸ਼ਚਰਾਈਜ਼ (moisturizer cream) ਕ੍ਰੀਮ ਚੰਗੀ ਤਰ੍ਹਾਂ ਮਿਕਸ ਕਰਕੇ ਲਗਾਓ। ਇਸ ਨਾਲ ਚਿਹਰਾ ਸਾਫ, ਫਰੈਸ਼ ਅਤੇ ਚਮਕਦਾਰ ਦਿੱਸਣ ਲੱਗੇਗਾ।
13. ਗਰਭਵਤੀ ਔਰਤਾਂ ਲਈ ਫਾਇਦੇਮੰਦ
ਚੁਕੰਦਰ 'ਚ ਉੱਚ ਮਾਤਰਾ 'ਚ ਫਾਲਿਕ ਐਸਿਡ ਹੁੰਦਾ ਹੈ, ਜੋ ਕਿ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਔਰਤ ਦੇ ਪੇਟ 'ਚ ਪੱਲ ਰਹੇ ਅਣਜੰਮੇਂ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ 'ਚ ਮਦਦ ਮਿਲਦੀ ਹੈ।
ਸ਼ੂਗਰ ਅਤੇ ਕੋਲੇਸਟਰੌਲ ਦੇ ਮਰੀਜ਼ਾਂ ਲਈ ‘ਤਰ’ ਖਾਣੀ ਹੈ ਬੇਹੱਦ ਉਪਯੋਗੀ, ਜਾਣੋਂ ਕਿਵੇਂ
NEXT STORY