ਜਲੰਧਰ (ਬਿਊਰੋ) – ਚੰਗੀ ਸਿਹਤ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਸਰੀਰ ਨੂੰ ਦਵਾਈਆਂ ਦੀ ਜ਼ਰੂਰਤ ਹੀ ਹੋਵੇ, ਸਗੋਂ ਤੁਸੀਂ ਕੁਝ ਅਜਿਹੀਆਂ ਚੀਜ਼ਾਂ ਨਾਲ ਵੀ ਚੰਗੀ ਸਿਹਤ ਪਾ ਸਕਦੇ ਹੋ, ਜੋ ਕੁਦਰਤ ਨੇ ਸਾਨੂੰ ਦਿੱਤੀਆਂ ਹਨ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹਨ। ਇਨ੍ਹਾਂ ’ਚੋਂ ਇਕ ਹੈ ਕਸ਼ਮੀਰੀ ਕੇਸਰ। ਕਸ਼ਮੀਰੀ ਕੇਸਰ ਮੁੱਖ ਤੌਰ ’ਤੇ ਪੁਲਵਾਮਾ, ਬਡਗਾਮ ਤੇ ਕਿਸ਼ਤਵਾੜ ਵਰਗੇ ਸਥਾਨਾਂ ’ਤੇ ਉਗਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਜੋ ਹੇਠ ਲਿਖੇ ਅਨੁਸਾਰ ਹਨ–
ਇਹ ਵੀ ਪੜ੍ਹੋ : ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਕਸ਼ਮੀਰੀ ਕੇਸਰ ਦੇ ਫ਼ਾਇਦੇ
- ਕੇਸਰ ਦੀ ਵਰਤੋਂ ਤੁਸੀਂ ਕਈ ਚੀਜ਼ਾਂ ’ਚ ਕਰਦੇ ਹੋ। ਇਸ ਦੀ ਵਰਤੋਂ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਕ ਤਰ੍ਹਾਂ ਨਾਲ ਇਹ ਹੱਡੀਆਂ ਲਈ ਵਰਦਾਨ ਹੈ। ਇਹ ਸਰੀਰ ’ਚ ਕੈਲਸ਼ੀਅਮ ਦੀ ਘਾਟ ਨੂੰ ਵੀ ਪੂਰਾ ਕਰਦਾ ਹੈ।
- ਜੇ ਤੁਹਾਨੂੰ ਪਾਚਨ ਪ੍ਰਣਾਲੀ ਸਬੰਧੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਤੁਸੀਂ ਕੇਸਰ ਦੀ ਵਰਤੋਂ ਕਰ ਸਕਦੇ ਹੋ ਤੇ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਏਗਾ ਤੇ ਸਾਰੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ।
- ਸ਼ੂਗਰ ਦੇ ਮਰੀਜ਼ਾਂ ਲਈ ਕਸ਼ਮੀਰੀ ਕੇਸਰ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ ’ਚ ਰਹਿੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ’ਚ ਮੌਜੂਦ ਮੈਗਨੀਜ਼ ਤੁਹਾਡੇ ਬਲੱਡ ਸ਼ੂਗਰ ਲੈਵਲ ਲਈ ਬਹੁਤ ਮਦਦਗਾਰ ਹੁੰਦਾ ਹੈ।
- ਕੇਸਰ ਦੀ ਵਰਤੋਂ ਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਜੇ ਕਿਸੇ ਦੇ ਦੰਦ ’ਚ ਦਰਦ ਹੋ ਰਿਹਾ ਹੈ ਤਾਂ ਉਸ ਨੂੰ ਕੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ।
- ਜੇ ਤੁਹਾਨੂੰ ਕੀੜਾ ਕੱਟ ਦੇਵੇ ਤਾਂ ਤੁਸੀਂ ਕੇਸਰ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਕੀੜੇ ਦੇ ਕੱਟਣ ਨਾਲ ਸਕਿਨ ’ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲੇਗੀ।
- ਜੇ ਤੁਹਾਡਾ ਢਿੱਡ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਹੈ ਜਾਂ ਤੁਹਾਨੂੰ ਢਿੱਡ ਫੁੱਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਕੇਸਰ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ।
- ਗਠੀਏ ਦੇ ਕਾਰਨ ਜੋੜਾਂ ’ਚ ਸੋਜ ਤੇ ਦਰਦ ਹੋ ਸਕਦੀ ਹੈ। ਕੇਸਰ ਦੀ ਵਰਤੋਂ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ’ਚ ਮਦਦਗਾਰ ਹੋ ਸਕਦੀ ਹੈ।
- ਇਹ ਵੀ ਪੜ੍ਹੋ : iPhone 13 ਹੁਣ 16,000 ਰੁਪਏ 'ਚ, ਜਾਣੋ ਕਿਵੇਂ ਮਿਲੇਗਾ ਇਹ ਸ਼ਾਨਦਾਰ ਆਫ਼ਰ
ਇਸ ਤਰ੍ਹਾਂ ਕਰੋ ਕਸ਼ਮੀਰੀ ਕੇਸਰ ਦੀ ਵਰਤੋਂ
- ਤੁਸੀਂ ਇਸ ਨੂੰ ਦੁੱਧ ’ਚ ਮਿਲਾ ਕੇ ਪੀ ਸਕਦੇ ਹੋ।
- ਖੀਰ, ਮਠਿਆਈ ਜਾਂ ਫਿਰ ਕਿਸੇ ਡਿਸ਼ ’ਚ ਇਸ ਦੀ ਵਰਤੋਂ ਕਰੋ।
- ਇਸ ਨੂੰ ਚੌਲਾਂ ’ਚ ਪਾ ਕੇ ਖਾ ਸਕਦੇ ਹੋ।
- ਜੇ ਤੁਸੀਂ ਨਾਨ-ਵੈੱਜ ਖਾਂਦੇ ਹੋ ਤਾਂ ਤੁਸੀਂ ਉਸ ’ਚ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : New India Co operative Bank crisis: ਖ਼ਾਤਾਧਾਰਕਾਂ ਨੂੰ ਕਿੰਨੇ ਪੈਸੇ ਮਿਲਣਗੇ? ਜਾਣੋ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਣਾ ਸਿਹਤ ਲਈ ਹੈ 'ਵਰਦਾਨ', ਡਿਪਰੈਸ਼ਨ ਸਣੇ ਕਈ ਬੀਮਾਰੀਆਂ ਨੂੰ ਕਰਦੈ ਦੂਰ
NEXT STORY