ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਹ ਸੁੰਦਰ ਦਿਸੇ ਅਤੇ ਉਸ ਦੇ ਬੁੱਲ ਵੀ ਸੋਹਣੇ ਦਿੱਸਣ ਕਿਉਂਕਿ ਕਾਲੇ ਬੁੱਲ ਕਿਸੇ ਨੂੰ ਪਸੰਦ ਨਹੀਂ ਹੁੰਦੇ। ਬੁੱਲਾਂ ਦੇ ਡਾਰਕ ਹੋਣ ਦਾ ਕਾਰਨ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਹੁੰਦੀਆਂ ਹਨ ਜਿਸ ਤਰ੍ਹਾਂ ਨਾਲ ਬੁੱਲ੍ਹਾਂ 'ਤੇ ਵੀ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਅਸੀਂ ਆਪਣੀ ਚਮੜੀ ਨੂੰ ਤਾਂ ਕਈ ਉਪਾਅ ਕਰਕੇ ਬਚਾ ਲੈਂਦੇ ਹਾਂ ਪਰ ਬੁੱਲ੍ਹਾਂ ਨੂੰ ਇੰਝ ਕਿਸ ਤਰ੍ਹਾਂ ਨਾਲ ਭੁੱਲ੍ਹ ਸਕਦੇ ਹਾਂ। ਤਾਂ ਦੇਰ ਕਿਸ ਗੱਲ ਦੀ ਹੈ ਤੁਸੀਂ ਕੁਝ ਆਸਾਨ ਤਰੀਕੇ ਅਪਣਾ ਕੇ ਡਾਰਕ ਲਿਪਸ ਤੋਂ ਹਮੇਸ਼ਾ ਲਈ ਛੁੱਟਕਾਰਾ ਪਾ ਸਕਦੇ ਹੋ।
ਐਸ.ਪੀ.ਐਫ. ਲਿਪਬਾਮ—ਮਾਰਕਿਟ 'ਚ ਕਈ ਅਜਿਹੀ ਲਿਪਸਟਿਕ, ਲਿਪਗਲਾਸ ਅਤੇ ਲਿਪ ਬਾਮ ਆਸਾਨੀ ਨਾਲ ਮਿਲ ਜਾਏਗੀ, ਜਿਸ 'ਚ ਐਸਪੀਐਫ ਮੌਜੂਦ ਹੁੰਦਾ ਹੈ। ਇਹ ਐਸਪੀਐਫ ਬੁੱਲ੍ਹਾਂ ਨੂੰ ਟੈਨਿੰਗ ਤੋਂ ਬਚਾਉਂਦਾ ਹੈ। ਇਸ ਲਈ ਹਮੇਸ਼ਾ ਐਸਪੀਐਫ ਵਾਲੇ ਲਿਪਬਾਮ ਜਾਂ ਲਿਪਸਟਿਕ ਦੀ ਵਰਤੋਂ ਕਰੋ।
ਐਕਸਫੋਲੀਏਸ਼ਨ—ਬੁੱਲ੍ਹਾਂ ਨੂੰ ਐਕਸਫੋਲੀਏਟ ਕਰਨਾ ਕਾਫੀ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਚੀਨੀ ਅਤੇ ਸ਼ਹਿਦ ਨੂੰ ਮਿਲਾ ਕੇ ਮਿਕਸਚਰ ਤਿਆਰ ਕਰੋ ਅਤੇ ਫਿਰ ਇਸ ਨਾਲ ਆਪਣੇ ਬੁੱਲ੍ਹਾਂ ਨੂੰ ਸਕਰੱਬ ਕਰੋ ਅਤੇ ਪਾਓ ਪਿੰਕ ਲਿਪਸ।
ਪੇਪਰਮਿੰਟ ਅਸੇਂਸ਼ੀਅਲ ਆਇਲ ਅਤੇ ਸ਼ਹਿਦ—ਆਪਣੇ ਬੁੱਲ੍ਹਾਂ ਨੂੰ ਸਨ ਡੈਮੇਜ ਤੋਂ ਬੱਚਣ ਲਈ ਇਕ ਕੌਲੀ 'ਚ ਪੇਪਰਮਿੰਟ ਅਸੇਂਸ਼ੀਅਲ ਆਇਲ ਦੀ 10 ਬੂੰਦਾਂ ਲਓ ਅਤੇ ਇਸ 'ਚ 1 ਚਮਚ ਸ਼ਹਿਦ ਮਿਲਾਓ। ਹਰ ਰੋਜ਼ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਬੁੱਲ੍ਹਾਂ 'ਤੇ ਲਗਾਉਣ ਨਾਲ ਕੁਝ ਦਿਨ ਬਾਅਦ ਹੀ ਤੁਹਾਡੇ ਬੁੱਲ੍ਹ ਕਮਾਲ ਦੇ ਦਿੱਸਣ ਲੱਗਣਗੇ।
ਦਹੀ ਅਤੇ ਕੇਸਰ—ਇਕ ਕੌਲੀ 'ਚ ਦਹੀਂ ਲਓ ਅਤੇ ਇਸ 'ਚ ਇਕ ਚੁਟਕੀ ਕੇਸਰ ਮਿਲਾ ਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਦਿਨ ' ਚ ਘੱਟ ਤੋਂ ਘੱਟ ਦੋ ਜਾਂ ਤਿੰਨ ਵਾਰ ਆਪਣੇ ਬੁੱਲ੍ਹਾਂ 'ਤੇ ਲਗਾਓ। ਕੁਝ ਹੀ ਦਿਨ 'ਚ ਤੁਹਾਡੇ ਬੁੱਲ੍ਹਾਂ ਦਾ ਖੋਇਆ ਰੰਗ ਵਾਪਸ ਆ ਜਾਵੇਗਾ।
ਬਾਦਾਮ ਅਤੇ ਨਾਰੀਅਲ—ਜ਼ਿਆਦਾ ਪਾਣੀ ਪੀਣ ਤੋਂ ਇਲਾਵਾ, ਡਰਾਈ ਲਿਪਸ ਤੋਂ ਬਚਣ ਲਈ ਸਮਾਨ ਮਾਤਰਾ 'ਚ ਬਾਦਾਮ ਅਤੇ ਨਾਰੀਅਲ ਤੇਲ ਮਿਲਾ ਕੇ ਮਿਕਸਚਰ ਬੁੱਲ੍ਹਾਂ 'ਤੇ ਲਗਾਉਣ ਨਾਲ ਤੁਹਾਨੂੰ ਬਦਲਾਅ ਖੁਦ ਹੀ ਮਹਿਸੂਸ ਹੋਵੇਗਾ।
ਰੋਜ਼ ਇਕ ਤਰ੍ਹਾਂ ਦੀ ਕਸਰਤ ਕਰਨ ਨਾਲੋਂ ਚੰਗਾ ਹੈ ਨਾ ਕਰੋ
NEXT STORY