ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਮਿਹਨਤ ਕਰਦੇ ਰਹੋਗੇ ਅਤੇ ਆਪਣੇ ਸਰੀਰ ਦੇ ਮੂਵਮੈਂਟ ਨੂੰ ਬਰਾਬਰ ਬਣਾ ਕੇ ਰੱਖੋਗੇ ਤਾਂ ਹਿਊਮੇਟਾਇਡ ਓਰਥਰਾਈਟਿਸ ਨਹੀਂ ਹੋਵੇਗਾ ਤਾਂ ਅਜਿਹਾ ਬਿਲਕੁੱਲ ਗਲਤ ਹੈ। ਇਕ ਨਵੀਂ ਰਿਸਰਚ ਮੁਤਾਬਕ ਲੰਬੇ ਸਮੇਂ ਤੱਕ ਭਾਰੀ ਚੀਜ਼ ਚੁੱਕਣ ਜਾਂ ਮੁੜਣ ਜਿਵੇਂ ਇਕ ਪਾਸੇ ਤੋਂ ਸਰੀਰਕ ਮਿਹਨਤ ਕਰਦੇ ਰਹਿਣ ਨਾਲ ਹਿਊਮੇਟਾਇਡ ਆਰਥਰਾਈਟਿਸ ਯਾਨੀ ਆਰ ਏ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਕੀ ਹੈ ਆਰ-ਏ
ਹਿਊਮੇਟਾਇਡ ਆਰਥਰਾਈਟਿਸ ਗਠੀਆ ਰੋਗ ਦੀ ਤਰ੍ਹਾਂ ਹੈ। ਹਾਲਾਂਕਿ ਕਈ ਸਾਲਾਂ ਤੱਕ ਇਕ ਪਾਸੇ ਦੀ ਸਰੀਰਿਕ ਗਤੀਵਿਧੀ ਕਰਦੇ ਰਹਿਣ ਦੇ ਕਾਰਨ ਆਸੀਟਓਆਰਥਰਾਈਟਿਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਪਰ ਇਹ ਪਹਿਲੀ ਅਜਿਹੀ ਸਟਡੀ ਹੈ ਜੋ ਸਰੀਰਿਕ ਮਿਹਨਤ ਅਤੇ ਆਰ-ਏ ਦੇ ਵਿਚਕਾਰ ਸੰਬੰਧ ਨੂੰ ਦਿਖਾਉਂਦਾ ਹੈ।
ਸਰੀਰਕ ਥਕਾਵਟ ਨਾਲ ਆਰ-ਏ ਹੋਣ ਦਾ ਖਤਰਾ ਹੈ ਜਾਂ ਨਹੀਂ, ਆਰ-ਏ ਨਾਲ ਪੀੜਤ 3,680 ਰੋਗੀਆਂ 'ਤੇ ਇਹ ਰਿਸਰਚ ਕੀਤਾ ਗਿਆ। ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਤੋਂ ਪਿੰਗਲਿੰਗ ਜੇਂਗ ਨੇ ਕਿਹਾ ਹੈ ਕਿ ਇਸ ਰਿਸਰਚ ਤੋਂ ਇਹ ਨਤੀਜ਼ਾ ਸਾਹਮਣੇ ਆਇਆ ਹੈ ਕਿ ਇਕ ਤਰ੍ਹਾਂ ਦੀ ਸਰੀਰਿਕ ਕਸਰਤ ਨਾਲ ਆਰ-ਏ ਵਿਕਸਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੇਂਗ ਨੇ ਕਿਹਾ ਹੈ ਕਿ ਉਮੀਦ ਹੈ ਕਿ ਇਸ ਅਧਿਐਨ ਦੇ ਸਾਹਮਣੇ ਆਉਣ ਤੋਂ ਬਾਅਦ ਆਰ-ਏ ਦੇ ਵਿਕਸਿਤ ਹੋਣ ਤੋਂ ਰੋਕਣ 'ਚ ਮਦਦ ਮਿਲੇਗੀ।
ਪ੍ਰੈਗਨੈਂਸੀ 'ਚ ਸਾਫਟ ਡਰਿੰਕ ਪੀਣੀ ਹੋ ਸਕਦੀ ਹੈ ਖਤਰਨਾਕ
NEXT STORY