ਨਵੀਂ ਦਿੱਲੀ— ਇਲਾਇਚੀ ਇਕ ਅਜਿਹਾ ਮਸਾਲਾ ਹੈ ਜੋ ਹਰ ਭਾਰਤੀ ਰਸੋਈ 'ਚ ਆਸਾਨੀ ਨਾਲ ਪਾਇਆ ਜਾਂਦਾ ਹੈ। ਇਸ ਦਾ ਇਸਤੇਮਾਲ ਖਾਣੇ ਦਾ ਸੁਆਦ ਵਧਾਉਣ ਅਤੇ ਖੁਸ਼ਬੂ ਲਿਆਉਣ ਲਈ ਕੀਤਾ ਜਾਂਦਾ ਹੈ। ਇਹ ਦੇਖਣ 'ਚ ਭਾਂਵੇ ਹੀ ਛੋਟੀ ਹੋਵੇ ਪਰ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਪੱਥਰੀ, ਗਲੇ ਦੀ ਸਮੱਸਿਆ, ਕਫ, ਗੈਸ, ਬਵਾਸੀਰ, ਟੀ.ਬੀ. ਯੂਰਿਨ ਕਰਨ ਸਮੇਂ ਜਲਣ ਤੋਂ ਰਾਹਤ, ਉਲਟੀ, ਪਿੱਤ, ਖੂਨ ਰੋਗ, ਦਿਲ ਦੇ ਰੋਗਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਲਾਇਚੀ ਨੂੰ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ ਪਰ ਰਾਤ 'ਚ ਇਸ ਦਾ ਸੇਵਨ ਪਾਣੀ ਦੇ ਨਾਲ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਇਲਾਇਚੀ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
1. ਪੇਟ ਸਬੰਧੀ ਸਮੱਸਿਆਵਾਂ
ਕੁਝ ਲੋਕਾਂ ਨੂੰ ਹਮੇਸ਼ਾ ਪੇਟ ਸਬੰਧੀ ਸਮੱਸਿਆ ਰਹਿੰਦੀ ਹੈ। ਪੇਟ ਠੀਕ ਨਾ ਰਹਿਣ ਕਾਰਨ ਵਾਲ ਝੜਣ ਲੱਗਦੇ ਹਨ। ਇਨ੍ਹਾਂ ਦੋਹਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ 1 ਇਲਾਇਚੀ ਕੋਸੇ ਪਾਣੀ ਦੇ ਨਾਲ ਖਾਓ। ਕੁਝ ਦਿਨਾਂ ਤਕ ਲਗਾਤਾਰ ਖਾਣ ਨਾਲ ਫਰਕ ਦਿਖਾਈ ਦੇਣ ਲੱਗੇਗਾ।
2. ਨੀਂਦ ਨਾ ਆਉਣਾ
ਕੁਝ ਲੋਕਾਂ ਨੂੰ ਢੇਰ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਸੌਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜਿਸ ਦਾ ਸਰੀਰ 'ਤੇ ਗਲਤ ਪ੍ਰਭਾਵ ਪੈਂਦਾ ਹੈ। ਕੁਦਰਤੀ ਤਰੀਕਿਆਂ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਓ। ਇਸ ਨਾਲ ਨੀਂਦ ਆਏਗੀ ਅਤੇ ਖਰਾਟਿਆਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
3. ਮਾਨਸਿਕ ਤਣਾਅ ਦੂਰ ਕਰੇ
ਰੋਜ਼ਾਨਾ ਇਸ ਦਾ ਕਾੜ੍ਹਾ ਪੀਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ। ਫਿਰ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
4. ਗਰਭ ਅਵਸਥਾ 'ਚ ਫਾਇਦੇਮੰਦ
ਗਰਭਵਤੀ ਔਰਤਾਂ ਨੂੰ ਅਕਸਰ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
5. ਖੂਨ ਸਾਫ ਕਰੇ
ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ਅਮ ਵਰਗੇ ਹੋਰ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਖੂਨ ਨੂੰ ਸਾਫ ਕਰਕੇ ਖੂਨ ਦੇ ਦੌਰੇ ਨੂੰ ਸਹੀ ਰੱਖਦਾ ਹੈ।
6. ਸਰਦੀ-ਖਾਂਸੀ ਤੋਂ ਆਰਾਮ
ਹਰੀ ਇਲਾਇਚੀ ਫੇਫੜਿਆਂ 'ਚ ਖੂਨ ਦੇ ਸੰਚਾਰ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਅਸਥਮਾ, ਜ਼ੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ। ਇਹ ਬਲਗਮ ਅਤੇ ਕਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਣ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
7. ਅਸਥਮਾ ਦੀ ਸਮੱਸਿਆ
ਇਲਾਇਚੀ ਦੀ ਵਰਤੋਂ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜੇਕਰ ਤੁਹਾਨੂੰ ਫੇਫੜਿਆਂ ਆਦਿ ਸਬੰਧੀ ਕੋਈ ਸਮੱਸਿਆ ਹੈ ਤਾਂ ਵੱਡੀ ਇਲਾਇਚੀ ਲੈਣਾ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ। ਸਰਦੀ-ਖਾਂਸੀ ਹੋਵੇ ਤਾਂ ਵੀ ਇਸ ਦਾ ਇਸਤੇਮਾਲ ਕਰਨਾ ਚੰਗਾ ਰਹੇਗਾ।
8. ਬਲੱਡ ਪ੍ਰੈਸ਼ਰ
ਇਲਾਇਚੀ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜਿਸ ਵਜ੍ਹਾ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।
ਕਿਤੇ ਸ਼ਹਿਦ ਤੁਹਾਨੂੰ ਬੀਮਾਰ ਨਾ ਕਰ ਦੇਵੇ!
NEXT STORY