ਜਲੰਧਰ- ਡਾਂਸ ਇੱਕ ਅਜਿਹੀ ਕਲਾ ਹੈ ਜੋ ਵਿਅਕਤੀ ਦੇ ਹੁਨਰ ਨੂੰ ਦਿਖਾਉਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਨੂੰ ਕਰਨ ਲਈ ਹਰ ਕੋਈ ਤਨ ਅਤੇ ਮਨ ਦੋਵਾਂ ਨਾਲ ਸ਼ਾਮਲ ਹੁੰਦਾ ਹੈ। ਇਸ ਤਰ੍ਹਾਂ ਇਹ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਪੂਰੇ ਸਰੀਰ ਲਈ ਸਿਹਤਮੰਦ ਕਸਰਤ ਮੰਨਿਆ ਜਾਂਦਾ ਹੈ। ਇਹ ਇੱਕ ਕਾਰਡੀਓ ਕਸਰਤ ਹੈ ਜੋ ਮਨ ਅਤੇ ਸਰੀਰ ਦੇ ਤਾਲਮੇਲ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਦੇ ਸਿਹਤ ਲਈ ਕਈ ਫਾਇਦੇ ਹਨ। ਜ਼ਿੰਦਗੀ ਵਿਚ ਡਾਂਸ ਕਿੰਨਾ ਜ਼ਰੂਰੀ ਹੈ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 29 ਅਪ੍ਰੈਲ ਯਾਨੀ ਅੱਜ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਜਾਂਦਾ ਹੈ। ਤਾਂ ਆਓ ਇਸ ਮੌਕੇ 'ਤੇ ਤੁਹਾਨੂੰ ਦੱਸਦੇ ਹਾਂ ਡਾਂਸ ਦੇ ਸਿਹਤ ਲਾਭ...
ਵਧਦੀ ਹੈ ਸਰੀਰ ਦੀ ਲਚਕਤਾ
ਡਾਂਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਦੀ ਲਚਕਤਾ ਵਧਦੀ ਹੈ। ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਤੁਹਾਨੂੰ ਨਿਯਮਿਤ ਤੌਰ 'ਤੇ ਡਾਂਸ ਕਰਨਾ ਚਾਹੀਦਾ ਹੈ, ਇਸ ਨਾਲ ਸਰੀਰ 'ਚ ਤਾਕਤ ਦੇ ਨਾਲ-ਨਾਲ ਲਚਕਤਾ ਵੀ ਵਧੇਗੀ।
ਇਹ ਵੀ ਪੜ੍ਹੋ : ਨਹੀਂ ਵਧ ਰਿਹਾ ਭਾਰ ਤਾਂ ਅੱਜ ਹੀ ਇਸ ਤਰੀਕੇ ਨਾਲ ਖਾਣੇ ਸ਼ੁਰੂ ਕਰੋ ਸੁੱਕੇ ਮੇਵੇ, ਦਿਨਾਂ ’ਚ ਦਿਖੇਗਾ ਅਸਰ
ਦਿਲ ਅਤੇ ਫੇਫੜੇ ਰਹਿੰਦੇ ਹਨ ਸਿਹਤਮੰਦ
ਨੱਚਣ ਨਾਲ ਫੇਫੜੇ ਅਤੇ ਦਿਲ ਵੀ ਪੂਰੀ ਤਰ੍ਹਾਂ ਤੰਦਰੁਸਤ ਰਹਿੰਦੇ ਹਨ। ਇਹ ਦਿਲ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ, ਅਜਿਹੇ ਵਿਚ ਇਹ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਰੀਰ ਦੇ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਸਰੀਰ ਨੂੰ ਕਈ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਘਟਾਉਂਦਾ ਹੈ ਭਾਰ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਡਾਂਸ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਇਹ ਸਰੀਰ ਵਿੱਚ ਮੌਜੂਦ ਵਾਧੂ ਕੈਲੋਰੀ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਇੱਕ ਕਾਰਡੀਓ ਕਸਰਤ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਮਾਸਪੇਸ਼ੀਆਂ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਖ਼ਤਮ ਕਰਨ ਵਿੱਚ ਵੀ ਮਦਦ ਕਰਦਾ ਹੈ। ਤੁਸੀਂ ਕੈਲੋਰੀ ਬਰਨਿੰਗ ਕਸਰਤਾਂ ਜਿਵੇਂ ਕਿ ਹਿਪ-ਹੌਪ, ਫ੍ਰੀਸਟਾਈਲ, ਜ਼ੁੰਬਾ, ਬੈਲੀ ਡਾਂਸ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ।
ਇਹ ਵੀ ਪੜ੍ਹੋ : ਜਾਣੋ ਫਿੱਟ ਰਹਿਣ ਲਈ ਰੋਜ਼ਾਨਾ ਕਿਸ ਸਮੇਂ ਤੇ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ
ਸੁਧਾਰਦਾ ਹੈ ਮੂਡ
ਡਾਂਸ ਇੱਕ ਮਾਨਸਿਕ ਗਤੀਵਿਧੀ ਹੈ ਜੋ ਤਣਾਅ, ਚਿੰਤਾ ਅਤੇ ਉਦਾਸੀ ਵਰਗੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਨੱਚਣ ਨਾਲ ਦਿਮਾਗ ਵਿੱਚ ਕੋਰਟੀਸੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਆਕਸੀਟੋਸਿਨ ਦਾ ਪੱਧਰ ਵਧਦਾ ਹੈ। ਆਕਸੀਟੌਸੀਨ ਇੱਕ ਚੰਗਾ ਮਹਿਸੂਸ ਕਰਨ ਵਾਲਾ ਹਾਰਮੋਨ ਹੈ, ਜਦੋਂ ਇਹ ਵਧਦਾ ਹੈ ਤਾਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ।
ਵਾਲਾਂ ਅਤੇ ਚਮੜੀ ਲਈ ਫਾਇਦੇਮੰਦ
ਡਾਂਸ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਚਮੜੀ ਦੇ ਪੋਰਸ ਖੁੱਲ੍ਹਦੇ ਹਨ, ਜਿਸ ਨਾਲ ਵਾਲਾਂ ਦੇ ਵਾਧੇ 'ਚ ਮਦਦ ਮਿਲਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਚਮਕਦਾਰ ਚਮੜੀ ਅਤੇ ਮਜ਼ਬੂਤ ਵਾਲਾਂ ਲਈ ਡਾਂਸ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੁਰਸ਼ ਕਰਨ ਤੋਂ ਪਹਿਲਾਂ ਪੀਓ ਇਹ ਡਰਿੰਕ, ਦਿਨ ਭਰ ਕੋਲੈਸਟ੍ਰੋਲ ਰਹੇਗਾ ਕੰਟਰੋਲ
NEXT STORY