ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਹਰ ਕੋਈ ਬੇਹਾਲ ਹੈ ਅਜਿਹੇ 'ਚ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਮਾਤਾ-ਪਿਤਾ ਦੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਮੌਸਮ 'ਚ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਖਾਣਾ ਪਚਾਉਣ 'ਚ ਸਮਾਂ ਲਗਦਾ ਹੈ। ਅਜਿਹੇ 'ਚ ਬੱਚਿਆਂ ਨੂੰ ਡਾਇਰੀਆ, ਪੀਲੀਆ ਅਤੇ ਟਾਈਫਾਈਡ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬੱਚਿਆਂ ਦੇ ਖਾਣ-ਪਾਣ 'ਤੇ ਮਾਤਾ-ਪਿਤਾ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
1. ਮੱਛਰਾਂ ਤੋਂ ਬਚਾਅ
ਹਰ ਮੌਸਮ 'ਚ ਮੱਛਰਾਂ ਅਤੇ ਕੀੜੇ ਬਹੁਤ ਜ਼ਿਆਦਾ ਹੋ ਜਾਂਦੇ ਹਨ। ਧਿਆਨ ਰੱਖੋ ਕਿ ਜਦੋਂ ਵੀ ਬੱਚੇ ਘਰ ਤੋਂ ਬਾਹਰ ਜਾਉਣ ਤਾਂ ਉਨ੍ਹਾਂ ਨੂੰ ਮੱਛਰਾਂ ਤੋਂ ਸੁਰੱਖਿਅਤ ਰੱਖਣ ਵਾਲੀ ਕਰੀਮ ਜ਼ਰੂਰ ਲਗਾਓ।
2. ਘਰ ਦੇ ਅੰਦਰ ਹੀ ਖੇਡਣ
ਬੱਚੇ ਨੂੰ ਦੁਪਹਿਰ ਦੇ ਸਮੇਂ ਬਾਹਰ ਜਾਣ ਦੀ ਬਜਾਏ ਘਰ 'ਚ ਹੀ ਖੇਡਣ ਦੇ ਲਈ ਕਹੋ। ਬਾਹਰ ਧੁੱਪ ਅਤੇ ਲੂ 'ਚ ਖੇਡਣਾ ਖਤਰਨਾਕ ਹੋ ਸਕਦਾ ਹੈ।
3. ਪਾਣੀ ਦੀ ਕਮੀ
ਗਰਮੀ 'ਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬੱਚਿਆਂ ਨੂੰ ਅਜਿਹੇ ਫਲ ਦਿਓ ਜਿਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਘਰ 'ਚ ਬਣਿਆ ਜੂਸ, ਲੱਸੀ ਅਤੇ ਨਾਰੀਅਲ ਪਾਣੀ ਪੀਣ ਨੂੰ ਦਿਓ।
4. ਸਫਾਈ
ਬੱਚਿਆਂ ਨੂੰ ਰੋਜ਼ ਨਹਾਉਣ ਦੀ ਆਦਤ ਪਾਓ ਅਤੇ ਬਾਅਦ 'ਚ ਉਸ ਨੂੰ ਪਿੱਤ ਨੂੰ ਮਾਰਨ ਵਾਲਾ ਪਾਊਡਰ ਵੀ ਲਗਾਓ। ਉਸ ਨੂੰ ਥੋੜੀ-ਥੋੜੀ ਦੇਰ ਬਾਅਦ ਅੱਖਾਂ ਅਤੇ ਚਿਹਰਾ ਧੋਣ ਦੇ ਲਈ ਕਹੋ।
5. ਪੋਸ਼ਟਿਕ ਆਹਾਰ
ਬੱਚਿਆਂ ਦੇ ਖਾਣ-ਪਾਣ 'ਤੇ ਪੂਰਾ ਧਿਆਨ ਰੱਖੋ ਅਤੇ ਤਾਜ਼ਾ ਖਾਣਾ ਹੀ ਖਾਣ ਨੂੰ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਬੱਚਾ ਬਾਹਰ ਕੁਝ ਨਾ ਖਾਏ। ਇਸ ਮੌਸਮ 'ਚ ਪਾਚਨ ਸ਼ਕਤੀ ਕਮਜ਼ੋਰ ਹੋਣ ਦੇ ਕਾਰਨ ਖਾਣਾ ਪਚਣ 'ਚ ਜ਼ਿਆਦਾ ਸਮਾਂ ਲਗਦਾ ਹੈ ਅਤੇ ਬੀਮਾਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਐਂਟੀਬਾਇਓਟਿਕ ਦਵਾਈਆਂ ਦੀ ਤਰ੍ਹਾਂ ਕੰਮ ਕਰਦੀਆਂ ਹਨ ਕਿਚਨ ਦੀਆਂ ਇਹ ਚੀਜ਼ਾਂ
NEXT STORY