ਨਵੀਂ ਦਿੱਲੀ— ਨਰਾਤਿਆਂ ਦਾ ਤਿਉਹਾਰ ਭਾਰਤ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਫਤੇ ਦੇ 9 ਦਿਨ ਚਲਣ ਵਾਲੇ ਇਸ ਤਿਉਹਾਰ 'ਚ ਲੋਕ ਦੇਵੀ ਮਾਤਾ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ ਪਰ ਵਰਤ ਰੱਖਦੇ ਸਮੇਂ ਉਹ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਨ। ਨਰਾਤਿਆਂ ਦੇ ਵਰਤ ਦੇ ਨਾਲ-ਨਾਲ ਖੁਦ ਨੂੰ ਸਿਹਤਮੰਦ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅੱਜਕਲ ਲੋਕ ਵਰਤ ਰੱਖ ਕੇ ਜ਼ਿਆਦਾਤਰ ਪੈਕੇਟ ਵਾਲੇ ਚਿਪਸ ਦੀ ਵਰਤੋ ਕਰਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਅਤੇ ਇਹ ਸਿਹਤ ਲਈ ਵੀ ਹਾਨੀਕਾਰਕ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਦੋਗੁਣਾ ਊਰਜਾ ਤਾਂ ਮਿਲੇਗੀ ਹੀ ਨਾਲ ਹੀ ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ। ਚਲੋ ਜਾਣਦੇ ਹਾਂ ਵਰਤ ਦੌਰਾਨ ਖਾਦੇ ਜਾਣ ਵਾਲੇ ਭੋਜਨ ਦੀ ਨਿਊਟ੍ਰਿਸ਼ਿਅਨ ਵੈਲਯੂ।
1. ਸਿੰਘਾੜੇ ਦਾ ਆਟਾ
ਵਰਤ 'ਚ ਹਰ ਕੋਈ ਸਿੰਘਾੜੇ ਦੇ ਆਟੇ ਨਾਲ ਬਣਿਆ ਖਾਣਾ ਖਾਂਦਾ ਹੈ। ਪ੍ਰੋਟੀਨ, ਵਸਾ, ਕਾਰਬੋਹਾਈਡ੍ਰੇਟ, ਵਿਟਾਮਿਨ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਸਫੋਰਸ, ਪੋਟਾਸ਼ੀਅਮ, ਆਇਓਡੀਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਸਿੰਘਾੜੇ ਦਾ ਆਟਾ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਵਰਤ ਦੇ ਦੌਰਾਨ ਇਸ ਦੀ ਵਰਤੋਂ ਜ਼ਰੂਰ ਕਰੋ।

2. ਆਲੂ
ਅਕਸਰ ਲੋਕ ਵਰਤ 'ਚ ਆਲੂ ਖਾ ਕੇ ਬੋਰ ਹੋ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ 'ਚ ਆਇਰਨ ਅਤੇ 70% ਪਾਣੀ ਹੁੰਦਾ ਹੈ, ਜੋ ਕਿ ਤੁਹਾਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਬੀਟਾ ਕੈਰੋਟੀਨ, ਆਇਰਨ, ਵਿਟਾਮਿਨ ਬੀ ਅਤੇ ਸੀ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਤੁਹਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

3. ਦਹੀਂ
ਵਰਤ ਦੇ ਦੌਰਾਨ ਬਹੁਤ ਘੱਟ ਲੋਕ ਦਹੀਂ ਦੀ ਵਰਤੋਂ ਕਰਦੇ ਹਨ ਪਰ ਫਲਾਂ ਦੇ ਮੁਕਾਬਲੇ ਦਹੀਂ 'ਚ ਜ਼ਿਆਦਾ ਮਾਤਰਾ 'ਚ ਪ੍ਰੋਟੀਨ, ਕੈਲੋਰੀ ਅਤੇ ਊਰਜਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪਿਆਸ ਵੀ ਨਹੀਂ ਲੱਗਦੀ ਹੈ ਅਤੇ ਇਸ ਨਾਲ ਤੁਹਾਡਾ ਪੇਟ ਵੀ ਭਰਿਆ ਰਹਿੰਦਾ ਹੈ।

4. ਫਲ
ਅੱਜਕਲ ਬਹੁਤ ਘੱਟ ਲੋਕ ਨਰਾਤਿਆਂ ਦੇ ਵਰਤ 'ਚ ਫਲਾਂ ਦੀ ਵਰਤੋਂ ਕਰਦੇ ਹਨ। ਨਰਾਤਿਆਂ ਦੇ ਵਰਤ ਦੌਰਾਨ ਘੱਟ ਤੋਂ ਘੱਟ ਆਹਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਨਰਾਤਿਆਂ ਦੇ ਵਰਤ 'ਚ ਸੇਬ, ਕੇਲਾ, ਚੀਕੂ, ਪਪੀਤਾ, ਤਰਬੂਜ਼ ਅਤੇ ਮਿੱਠੇ ਅੰਗੂਰ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਰਤ ਦੇ ਦੌਰਾਨ ਕਰੌਦਾ, ਆਂਵਲੇ ਦਾ ਰਸ, ਲੌਕੀ ਦਾ ਰਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ।

ਅਲਸਰ ਦੀ ਸਮੱਸਿਆ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ
NEXT STORY