ਜਲੰਧਰ (ਬਿਊਰੋ) - ਗਰਮੀ ਦੇ ਮੌਸਮ ਵਿੱਚ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਅਚਾਨਕ ਢਿੱਡ ਨਾਲ ਸਬੰਧਿਤ ਸਮੱਸਿਆ ਹੋ ਜਾਂਦੀਆਂ ਹਨ। ਢਿੱਡ ਖ਼ਰਾਬ ਹੋਣ ਨਾਲ ਬਦਹਜ਼ਮੀ, ਦਸਤ ਸਣੇ ਕਈ ਬੀਮਾਰੀਆਂ ਹੋ ਜਾਂਦੀਆਂ ਹਨ, ਜਿਸ ਨਾਲ ਢਿੱਡ ’ਚ ਇਨਫੈਕਸ਼ਨ ਹੋ ਜਾਂਦੀ ਹੈ। ਜਦੋਂ ਸਾਡੇ ਢਿੱਡ ਵਿੱਚ ਲੋੜ ਤੋਂ ਜ਼ਿਆਦਾ ਗਰਮੀ ਪੈ ਜਾਂਦੀ ਹੈ, ਤਾਂ ਢਿੱਡ ’ਚ ਦਰਦ ਹੋਣ ਲੱਗਦਾ ਹੈ, ਜਿਸ ਨਾਲ ਗੈਸ ਅਤੇ ਬਦਹਜ਼ਮੀ ਹੋ ਜਾਂਦੀ ਹੈ। ਇਨ੍ਹਾਂ ਤੋਂ ਰਾਹਤ ਪਾਉਣ ਲਈ ਤੁਸੀਂ ਘਰ ’ਚ ਜੂਸ ਬਣਾ ਕੇ ਪੀ ਸਕਦੇ ਹੋ, ਜੋ ਸੌਖੇ ਤਰੀਕੇ ਨਾਲ ਹਜ਼ਮ ਹੋ ਜਾਂਦਾ ਹੈ। ਇਸ ਨਾਲ ਤੁਸੀਂ ਉਕਤ ਸਮੱਸਿਆਵਾਂ ਤੋਂ ਨਿਜ਼ਾਤ ਪਾ ਸਕਦੇ ਹੋ....
ਤਰਬੂਜ਼ ਦਾ ਜੂਸ
ਗਰਮੀਆਂ ਵਿਚ ਮਿਲਣ ਵਾਲਾ ਕਾਫ਼ੀ ਪਸੰਦੀਦਾ ਫਲ ਹੈ ਤਰਬੂਜ਼। ਤਰਬੂਜ਼ ਵਿੱਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਸਾਨੂੰ ਹਾਈਡਰੇਟ ਰੱਖਦਾ ਹੈ। ਇਸ ਦੇ ਨਾਲ-ਨਾਲ ਤਰਬੂਜ਼ ਦਾ ਜੂਸ ਸਾਡੇ ਪਾਚਨ ਤੰਤਰ ਨੂੰ ਸਾਫ਼ ਰੱਖਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਬਦਹਜ਼ਮੀ ਦੀ ਸਮੱਸਿਆ ਹੋਣ ’ਤੇ 1 ਗਿਲਾਸ ਤਰਬੂਜ਼ ਦਾ ਜੂਸ ਪੀਓ ।

ਮਸਮੀ ਦਾ ਜੂਸ
ਮਸਮੀ ਵਿੱਚ ਸਿਟਰਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਾਡੀਆਂ ਅੰਤੜੀਆਂ ਵਿੱਚ ਮੌਜੂਦ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਨਾਲ ਢਿੱਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਹ ਸਾਡੇ ਢਿੱਡ ਨੂੰ ਠੰਢਾ ਰੱਖਦਾ ਹੈ। ਇਸ ਨਾਲ ਕਬਜ਼ ਅਤੇ ਢਿੱਡ ਦੇ ਭਾਰੀਪਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਸੰਤਰੇ ਦਾ ਜੂਸ
ਸੰਤਰੇ ਦਾ ਜੂਸ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਸਾਡੀ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਫਾਈਬਰ ਵੀ ਹੁੰਦਾ ਹੈ, ਜੋ ਸਾਡੇ ਭੀੜ ਨੂੰ ਸਾਫ ਕਰਦਾ ਹੈ। ਇਸ ਲਈ ਬਦਹਜ਼ਮੀ ਦੀ ਸਮੱਸਿਆ ਹੋਣ ’ਤੇ 1 ਗਿਲਾਸ ਸੰਤਰੇ ਦਾ ਜੂਸ ਪੀਓ। ਇਸ ਨਾਲ ਬਦਹਜ਼ਮੀ ਦੀ ਸਮੱਸਿਆ ਤੁਰੰਤ ਠੀਕ ਹੋ ਜਾਵੇਗੀ। ਇਸ ਦੇ ਨਾਲ-ਨਾਲ ਸਰੀਰ ਵਿੱਚ ਖੂਨ ਦੀ ਘਾਟ ਵੀ ਪੂਰੀ ਹੁੰਦੀ ਹੈ।
ਪੜੋ ਇਹ ਵੀ ਖ਼ਬਰ - ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਸੇਬ ਦਾ ਜੂਸ
ਸੇਬ ਦੇ ਰਸ ਵਿੱਚ ਸੁਰਬਿਓਟੋਲ ਨਾਮਕ ਤੱਤ ਹੁੰਦਾ ਹੈ, ਜੋ ਸਾਡੇ ਪਾਚਨ ਨੂੰ ਮਜ਼ਬੂਤ ਬਣਾਉਣ ਅਤੇ ਪਾਚਨ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੇਬ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ।

ਅਨਾਨਾਸ ਦਾ ਜੂਸ
ਅਨਾਨਾਸ ਵਿੱਚ ਮੌਜੂਦ ਤਰਲ ਪਦਾਰਥ ਅਤੇ ਪਾਣੀ ਢਿੱਡ ਸੰਬੰਧੀ ਸਮੱਸਿਆਵਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਫਲ ਵਿੱਚ ਬਰੋਮੇਲੈਨ ਨਾਮਕ ਇਕ ਐਨਜਾਈਮ ਹੁੰਦਾ ਹੈ, ਜੋ ਸਾਡੇ ਢਿੱਡ ਦੇ ਫੰਕਸ਼ਨਸ ਨੂੰ ਸੁਧਾਰਦਾ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਜਾਣੋ ਕਿਉਂ ਹੁੰਦੀ ਹੈ ਪੈਰਾਂ ’ਚ ਸੋਜ ਦੀ ਸਮੱਸਿਆ, ਲੂਣ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ
ਖੀਰੇ ਦਾ ਜੂਸ
ਖੀਰੇ ਦਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਸਾਡੇ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਖੀਰੇ ਦਾ ਜੂਸ ਪੀਣ ਨਾਲ ਪਾਚਨ ਤੰਤਰ ਵਿੱਚ ਸੁਧਾਰ ਆਉਂਦਾ ਹੈ, ਜਿਸ ਨਾਲ ਕਬਜ਼, ਬਦਹਜ਼ਮੀ ਜਿਹੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਲਈ ਖੀਰੇ ਨੂੰ ਗਰਮੀਆਂ ਦੇ ਮੌਸਮ ਵਿੱਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।
ਨਿੰਬੂ ਪਾਣੀ
ਨਿੰਬੂ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਬਦਹਜ਼ਮੀ ਕਬਜ਼ ਅਤੇ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਨਿੰਬੂ ਦਾ ਪਾਣੀ ਭਾਰ ਘੱਟ ਕਰਨ, ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਕਬਜ਼ ਜਿਹੀਆਂ ਸਮੱਸਿਆਵਾਂ ਨੂੰ ਬਹੁਤ ਜਲਦ ਦੂਰ ਕਰਦਾ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਦੰਦਾਂ ਦੀ ਹਰੇਕ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ‘ਲਸਣ’ ਸਣੇ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

Health Tips: ਡੇਂਗੂ ਜਾਂ ਟਾਈਫਾਇਡ ਦੇ ਬੁਖ਼ਾਰ ਨਾਲ ਘਟੇ ਸੈੱਲ ਪੂਰੇ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ਾ
NEXT STORY