ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਗਲਤ ਰਹਿਣ-ਸਹਿਣ, ਗਲਤ ਖਾਣ ਪੀਣ ਅਤੇ ਤਣਾਅ ਮੋਟਾਪੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਸਰੀਰ ’ਚ ਮੋਟਾਪਾ ਆ ਜਾਂਦਾ ਹੈ। ਮੋਟਾਪੇ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਜੇਕਰ ਮੋਟਾਪਾ ਇਕ ਵਾਰ ਵਧਣਾ ਸ਼ੁਰੂ ਹੋ ਜਾਵੇ ਤਾਂ, ਇਸ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਬਾਹਰਲਾ ਖਾਣਾ ਜ਼ਿਆਦਾ ਖਾਣ ਨਾਲ ਭਾਰ ਵੱਧਦਾ ਹੈ, ਜਦਕਿ ਮਿੱਠੀਆਂ ਅਤੇ ਭਾਰੀਆਂ ਚੀਜ਼ਾਂ ਖਾਣ ਨਾਲ ਪਾਚਣ ਤੰਤਰ ਅਤੇ ਭਾਰ ਪ੍ਰਭਾਵਿਤ ਹੁੰਦਾ ਹੈ। ਮੋਟਾਪੇ ’ਤੇ ਕਾਬੂ ਪਾਉਣ ਲਈ ਸਾਨੂੰ ਕੁਝ ਚੰਗੀਆਂ ਆਦਤਾਂ ਰਾਤ ਦੇ ਸਮੇਂ ਸੋਣ ਤੋਂ ਪਹਿਲਾਂ ਅਪਣਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਮੋਟਾਪਾ ਜਲਦੀ ਘੱਟ ਹੋ ਜਾਂਦਾ ਹੈ।
ਸੋਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਸੋਣ ਤੋਂ ਪਹਿਲਾਂ ਜ਼ਰੂਰ ਪੀਓ ਪਾਣੀ
ਜੇ ਤੁਸੀਂ ਆਪਣਾ ਭਾਰ ਤੇਜ਼ੀ ਨਾਲ ਘੱਟ ਕਰਨਾ ਚਾਹੁੰਦੇ ਹੋ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਓ। ਪਾਣੀ ਸਾਡੇ ਮੈਟਾਬਾਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਰਾਤ ਨੂੰ ਖਾਧਾ ਹੋਇਆ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਇਹ ਖਾਣਾ ਫੈਟ ਵਿੱਚ ਨਹੀਂ ਬਦਲਦਾ। ਸਾਡੇ ਸਰੀਰ ਵਿੱਚ ਪ੍ਰੋਟੀਨ ਨੂੰ ਹਜ਼ਮ ਕਰਨ ਲਈ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸੋਣ ਤੋਂ ਪਹਿਲਾਂ 1 ਗਿਲਾਸ ਪਾਣੀ ਜ਼ਰੂਰ ਪੀਓ ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਸੌਣ ਤੋਂ 4 ਘੰਟੇ ਪਹਿਲਾਂ ਖਾਣਾ ਖਾ ਲਓ
ਜੇ ਤੁਸੀਂ ਤੇਜ਼ੀ ਨਾਲ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ, ਤਾਂ ਸੌਣ ਤੋਂ ਚਾਰ ਘੰਟੇ ਪਹਿਲਾਂ ਖਾਣਾ ਖਾਓ। ਜੇਕਰ ਅਸੀਂ ਖਾਣਾ ਖਾਣ ਤੋਂ ਬਾਅਦ ਸੌਂ ਜਾਂਦੇ ਹਾਂ, ਤਾਂ ਇਹ ਖਾਣਾ ਫੈਟ ਵਿੱਚ ਬਦਲ ਜਾਂਦਾ ਹੈ, ਜੋ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ ਅਤੇ ਇਸ ਨਾਲ ਢਿੱਡ ਵਿੱਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਵੀ ਰਹਿਣ ਲੱਗਦੀ ਹੈ ।
ਪੜ੍ਹੋ ਇਹ ਵੀ ਖ਼ਬਰਾਂ - Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾਤ
ਛੇ ਘੰਟੇ ਦੀ ਨੀਂਦ ਜ਼ਰੂਰ ਲਓ
ਸਾਨੂੰ ਰੋਜ਼ਾਨਾ ਛੇ ਤੋਂ ਸੱਤ ਘੰਟੇ ਜ਼ਰੂਰ ਸੌਣਾ ਚਾਹੀਦਾ ਹੈ, ਕਿਉਂਕਿ ਰਾਤ ਦੇ ਸਮੇਂ ਮੈਟਾਬਾਲੀਜ਼ਮ ਜ਼ਿਆਦਾ ਤੇਜ਼ ਹੁੰਦਾ ਹੈ। ਜੇ ਸਾਡਾ ਮੈਟਾਬਾਲਿਜ਼ਮ ਤੇਜ਼ ਹੋਵੇਗਾ, ਤਾਂ ਸਾਡਾ ਫੈਟ ਚੱਲਦੀ ਵਰਨ ਹੋਵੇਗਾ। ਇਸ ਲਈ ਮੋਟਾਪਾ ਘੱਟ ਕਰਨ ਲਈ ਛੇ ਤੋਂ ਸੱਤ ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਹਲਕੇ ਅਤੇ ਖੁੱਲ੍ਹੇ ਕੱਪੜੇ ਪਾਓ
ਰਾਤ ਨੂੰ ਸੌਂਦੇ ਸਮੇਂ ਟਾਈਟ ਕੱਪੜੇ ਪਾਉਣ ਨਾਲ ਢਿੱਡ ਦਾ ਹਾਜ਼ਮਾ ਠੀਕ ਨਹੀਂ ਰਹਿੰਦਾ ਅਤੇ ਸਾਨੂੰ ਨੀਂਦ ਵੀ ਚੰਗੀ ਨਹੀਂ ਆਉਂਦੀ । ਇਸ ਲਈ ਰਾਤ ਨੂੰ ਖੁੱਲ੍ਹੇ ਅਤੇ ਹਲਕੇ ਕੱਪੜੇ ਪਾਓ, ਜਿਸ ਨਾਲ ਸਾਨੂੰ ਨੀਂਦ ਚੰਗੀ ਆਵੇ, ਜਿਸ ਨਾਲ ਸਾਡਾ ਹਾਜ਼ਮਾ ਤੰਦਰੁਸਤ ਰਹਿੰਦਾ ਹੈ ਅਤੇ ਮੋਟਾਪਾ ਜਲਦੀ ਘੱਟ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਐਕਸਰਸਾਈਜ਼ ਜ਼ਰੂਰ ਕਰੋ
ਮੋਟਾਪਾ ਤੇਜ਼ੀ ਨਾਲ ਘੱਟ ਕਰਨ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰੋ ਅਤੇ ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੈਰ ਜ਼ਰੂਰ ਕਰੋ। ਇਸ ਤਰ੍ਹਾਂ ਕਰਨ ਨਾਲ ਸਾਡਾ ਮੋਟਾਪਾ ਬਹੁਤ ਜਲਦੀ ਘੱਟ ਹੋਵੇਗਾ ।
ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਸੀਂ ਵੀ ਤੇਜ਼ੀ ਨਾਲ ਘੱਟ ਕਰਨਾ ਚਾਹੁੰਦੇ ਹੋ ‘ਮੋਟਾਪਾ’ ਤਾਂ ਸੋਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
NEXT STORY