ਹੈਲਥ ਡੈਸਕ- ਸਰਦੀਆਂ ਨੇ ਕਾਫੀ ਜ਼ੋਰ ਫੜਿਆ ਹੋਇਆ ਹੈ। ਇਸ ਮੌਸਮ 'ਚ ਸਾਡੇ ਸਰੀਰ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੰਡ ਦੇ ਮੌਸਮ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਹਮੇਸ਼ਾ ਸਿੱਕਰੀ ਦੀ ਸਮੱਸਿਆ ਨਾਲ ਜੂਝਦੇ ਹਨ। ਜਿਸ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਸਿੱਕਰੀ ਨੂੰ ਖਤਮ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸ਼ੈਂਪੂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਫਿਰ ਵੀ ਸਿਕਰੀ ਦੂਰ ਨਹੀਂ ਹੁੰਦੀ। ਸਿੱਕਰੀ ਨੂੰ ਖਤਮ ਕਰਨ ਲਈ ਅੱਜ ਅਸੀਂ ਤੁਹਾਡੇ ਲਈ ਆਯੁਰਵੇਦ ਡਾਕਟਰ ਦੀ ਸਲਾਹ ਨਾਲ ਇੱਕ ਅਜਿਹਾ ਘਰੇਲੂ ਨੁਸਖ਼ਾ ਲੈ ਕੇ ਆਏ ਹਾਂ, ਜਿਸ ਦੀ ਵਰਤੋਂ ਨਾਲ ਸਿੱਕਰੀ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ।
ਡਾਕਟਰਾਂ ਮੁਤਾਬਕ ਨਾਰੀਅਲ ਦੇ ਤੇਲ ਨੂੰ ਲਗਾਤਾਰ ਲਗਾਉਣ ਨਾਲ ਸਿਰ ‘ਚ ਹੋਣ ਵਾਲੀ ਜਲਣ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਐਲੋਵੇਰਾ ਦੇ ਨਾਲ ਨਿੰਬੂ ਦੇ ਰਸ, ਸੰਤਰੇ ਦੇ ਛਿਲਕੇ ਦੇ ਰਸ ਅਤੇ ਪਿਆਜ਼ ਦੇ ਰਸ ਨਾਲ ਵਾਲਾਂ ਨੂੰ ਧੋਵੋ, ਜੋ ਕਿ ਸਿੱਕਰੀ ਨੂੰ ਦੂਰ ਕਰੇਗਾ। ਪਹਿਲਾਂ ਦਾਦਾ-ਦਾਦੀ ਇਨ੍ਹਾਂ ਪੁਰਾਣੇ ਉਪਚਾਰਾਂ ਦੀ ਵਰਤੋਂ ਕਰਦੇ ਸਨ। ਇਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਸਿੱਕਰੀ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਅਤੇ ਉਨ੍ਹਾਂ ਦੇ ਵਾਲ ਵੀ ਸੰਘਣੇ ਅਤੇ ਲੰਬੇ ਹੁੰਦੇ ਸਨ। ਅੱਜ ਦੀ ਪੀੜ੍ਹੀ ਇਨ੍ਹਾਂ ਪੁਰਾਣੇ ਘਰੇਲੂ ਨੁਸਖ਼ਿਆਂ ਨੂੰ ਛੱਡ ਕੇ ਆਪਣੇ ਵਾਲਾਂ ਲਈ ਰਸਾਇਣਕ ਉਤਪਾਦਾਂ ਦੀ ਵਰਤੋਂ ਕਰਦੀ ਹੈ, ਜਿਸ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਜਲਦੀ ਟੁੱਟਣ ਲੱਗਦੇ ਹਨ।
ਇਹ ਵੀ ਪੜ੍ਹੋ-ਲਗਾਤਾਰ ਹੋਣ ਵਾਲੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਬ੍ਰੇਨ ਟਿਊਮਰ
ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਸਿੱਕਰੀ ਤੋਂ ਛੁਟਕਾਰਾ
ਡਾਕਟਰਾਂ ਮੁਤਾਬਕ ਅੱਜ ਦੇ ਸਮੇਂ ਵਿੱਚ ਸਿੱਕਰੀ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਕਾਰਨ ਲੋਕਾਂ ਵਿੱਚ ਵਾਲ ਝੜਨ ਦੀ ਸਮੱਸਿਆ ਵੀ ਸਾਹਮਣੇ ਆਉਣ ਲੱਗੀ ਹੈ। ਫੰਗਲ ਇਨਫੈਕਸ਼ਨ ਕਾਰਨ ਵਾਲ ਟੁੱਟਣ ਦੀ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਸਿੱਕਰੀ ਦੀ ਸਮੱਸਿਆ ‘ਚ ਨਾਰੀਅਲ ਦਾ ਤੇਲ ਵਧੀਆ ਕੰਮ ਕਰਦਾ ਹੈ।
ਕੋਈ ਵੀ ਵਿਅਕਤੀ ਜੋ ਨਿਯਮਿਤ ਤੌਰ ‘ਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰਦਾ ਹੈ, ਉਸ ਨੂੰ ਸਿਰ ਦੀ ਸੋਜ ਅਤੇ ਜਲਣ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਨਿੰਬੂ ਦੇ ਰਸ ਦੀ ਵਰਤੋਂ ਵਾਲਾਂ ‘ਚ ਵੀ ਕੀਤੀ ਜਾ ਸਕਦੀ ਹੈ, ਜੋ ਕਿ ਸਿੱਕਰੀ ਨੂੰ ਦੂਰ ਕਰਨ ‘ਚ ਵਧੀਆ ਕੰਮ ਕਰਦਾ ਹੈ।
ਇਹ ਵੀ ਪੜ੍ਹੋ-ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਇਹ ਉਪਾਅ ਕਿਸੇ ਵੀ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ‘ਚ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਸੰਤਰੇ ਦੇ ਛਿਲਕਿਆਂ ਦਾ ਰਸ ਕੱਢ ਕੇ ਵਾਲਾਂ ‘ਤੇ ਲਗਾਓ ਤਾਂ ਇਸ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਕਾਫ਼ੀ ਰਾਹਤ ਮਿਲਦੀ ਹੈ।
ਪਿਆਜ਼ ਦਾ ਰਸ ਜੇਕਰ ਕੱਢ ਕੇ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਇਆ ਜਾਵੇ ਤਾਂ ਇਹ ਸਿੱਕਰੀ ਨੂੰ ਦੂਰ ਕਰਨ ‘ਚ ਕਾਫ਼ੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ-ਜੇਕਰ ਤੁਸੀਂ ਵੀ ਰਜਾਈ ਅੰਦਰ ਮੂੰਹ ਦੇ ਕੇ ਸੋਂਦੇ ਹੋ ਤਾਂ ਹੋ ਜਾਓ ਸਾਵਧਾਨ, ਪੜ੍ਹੋ ਇਹ ਖ਼ਬਰ
ਇਸ ਦੇ ਨਾਲ ਹੀ ਐਲੋਵੇਰਾ ਐਂਟੀ ਇਨਫੈਕਸ਼ਨ ਅਤੇ ਐਂਟੀ ਮਾਈਕ੍ਰੋਬੇਅਲ ਵੀ ਹੈ, ਜੋ ਕਿਸੇ ਵੀ ਸੋਜ ਨੂੰ ਦੂਰ ਕਰਦਾ ਹੈ। ਐਲੋਵੇਰਾ ਵਾਲਾਂ ਲਈ ਕੰਡੀਸ਼ਨਰ ਦਾ ਵੀ ਕੰਮ ਕਰਦਾ ਹੈ।
ਜੇਕਰ ਇਨ੍ਹਾਂ ਸਭ ਨੁਕਤਿਆਂ ਨਾਲ ਤੁਹਾਡੀ ਸਿੱਕਰੀ ਠੀਕ ਨਹੀਂ ਹੋ ਰਹੀ ਹੈ ਤਾਂ ਬਿਨਾਂ ਦੇਰੀ ਕੀਤੇ ਕਿਸੇ ਚੰਗੇ ਡਾਕਟਰ ਦੀ ਸਲਾਹ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੜ੍ਹੇ ਹੋ ਕੇ ਪਾਣੀ ਪੀਣਾ ਸਹੀ ਜਾਂ ਗਲਤ
NEXT STORY