ਨਵੀਂ ਦਿੱਲੀ- ਅੱਜ ਭਾਵ ਬੁੱਧਵਾਰ ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਗਏ ਹਨ, ਮਾਂ ਦੇ ਭਗਤ ਦੇਵੀ ਦਾ ਅਸ਼ੀਰਵਾਦ ਪਾਉਣ ਲਈ 9 ਦਿਨਾਂ ਦਾ ਵਰਤ ਰੱਖਦੇ ਹਨ। ਪਰ ਲਗਾਤਾਰ 9 ਦਿਨਾਂ ਤੱਕ ਭੁੱਖੇ ਰਹਿਣ ਕਾਰਨ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ 'ਚ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਵਰਤ ਦੇ ਦੌਰਾਨ ਕਿੰਝ ਤੁਸੀਂ ਖ਼ੁਦ ਨੂੰ ਫਿਟ ਅਤੇ ਹੈਲਦੀ ਰੱਖ ਸਕਦੇ ਹੋ।
ਫਲ ਖਾਂਦੇ ਰਹੋ
ਗਰਮੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਤੁਸੀਂ ਸਰੀਰ ਨੂੰ ਊਰਜਾਵਾਨ ਰੱਖਣ ਲਈ ਭਰਪੂਰ ਫਲ ਖਾਂਦੇ ਰਹੋ। ਇਸ ਤੋਂ ਇਲਾਵਾ ਵਰਤ 'ਚ ਦੁੱਧ ਜ਼ਰੂਰ ਪੀਓ। ਫਲਾਂ ਦੇ ਨਾਲ-ਨਾਲ ਚੰਗੀ ਮਾਤਰਾ 'ਚ ਪਾਣੀ ਪੀਓ ਤਾਂ ਜੋ ਸਰੀਰ ਹਾਈਡ੍ਰੇਟ ਰਹੇ।
ਸ਼ੇਕ ਅਤੇ ਜੂਸ ਪੀਓ
ਨਵਰਾਤਿਆਂ 'ਚ ਪੂਜਾ ਦੀ ਤਿਆਰੀ ਦੌਰਾਨ ਕਈ ਲੋਕ ਹਮੇਸ਼ਾ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਹਨ ਪਰ ਨਿਯਮਿਤ ਫਲ ਖਾਓ। ਫਲ ਠੀਕ ਤਰ੍ਹਾਂ ਨਾਲ ਨਾ ਖਾਣ ਨਾਲ ਸਰੀਰ 'ਚ ਕਮਜ਼ੋਰੀ ਆ ਸਕਦੀ ਹੈ ਅਤੇ ਬੀਪੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਜੂਸ, ਸ਼ੇਕ ਦਾ ਸੇਵਨ ਜ਼ਰੂਰ ਕਰੋ।
ਭੁੰਨੇ ਹੋਏ ਮਖਾਣੇ
ਤੁਸੀਂ ਸਨੈਕਸ ਦੇ ਤੌਰ 'ਤੇ ਭੁੰਨੇ ਹੋਏ ਮਖਾਣੇ ਖਾ ਸਕਦੇ ਹੋ। ਇਹ ਤੁਹਾਨੂੰ ਊਰਜਾਵਾਨ ਰੱਖਣ 'ਚ ਵੀ ਮਦਦ ਕਰਨਗੇ। ਮਖਾਣਿਆਂ 'ਚ ਕੈਲੋਰੀ ਘੱਟ ਅਤੇ ਪ੍ਰੋਟੀਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਵਰਤ ਦੇ ਦੌਰਾਨ ਤੁਸੀਂ ਇਸ ਨੂੰ ਘਿਓ 'ਚ ਭੁੰਨ ਕੇ ਅਤੇ ਉੱਪਰ ਥੋੜ੍ਹਾ ਜਿਹਾ ਲੂਣ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।
ਕੱਦੂ ਅਤੇ ਆਲੂ ਵਰਗੀਆਂ ਸਬਜ਼ੀਆਂ ਦਾ ਕਰੋ ਸੇਵਨ
ਇਕ ਚੰਗੀ ਖੁਰਾਕ ਲਈ ਫਲਾਂ ਤੋਂ ਇਲਾਵਾ ਸਬਜ਼ੀਆਂ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰੋ। ਵਰਤ 'ਚ ਤੁਸੀਂ ਆਪਣੀ ਰੋਜ਼ਾਨਾ ਰੂਟੀਨ 'ਚ ਆਲੂ, ਸ਼ਕਰਕੰਦੀ ਅਤੇ ਕੱਦੂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਉਬਾਲ ਕੇ ਵੀ ਖਾ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ
-ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਕਾਫ਼ੀ ਮਾਤਰਾ 'ਚ ਪਾਣੀ ਪੀਓ। ਨਾਰੀਅਲ ਪਾਣੀ, ਲੱਸੀ, ਦੁੱਧ, ਨਿੰਬੂ ਪਾਣੀ, ਗ੍ਰੀਨ ਟੀ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
-ਇਸ ਤੋਂ ਇਲਾਵਾ ਇਸ ਦੌਰਾਨ ਜ਼ਿਆਦਾ ਖਾਣਾ ਨਾ ਖਾਓ ਨਹੀਂ ਤਾਂ ਅਪਚ ਅਤੇ ਢਿੱਡ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਵਰਤ ਦਾ ਖਾਣਾ ਸਵਾਦ ਤਾਂ ਹੁੰਦਾ ਹੈ ਪਰ ਖਾਂਦੇ ਸਮੇਂ ਥੋੜ੍ਹੀ ਸਾਵਧਾਨੀ ਵਰਤੋਂ।
-ਜ਼ਿਆਦਾ ਆਇਲੀ ਫੂਡ ਦਾ ਸੇਵਨ ਨਾ ਕਰੋ। ਇਸ ਤੋਂ ਇਲਾਵਾ ਬਾਜ਼ਾਰੀ ਮਠਿਆਈਆਂ ਅਤੇ ਨਮਕੀਨ ਦਾ ਵੀ ਸੇਵਨ ਘੱਟ ਹੀ ਕਰੋ। ਇਸ ਨਾਲ ਤੁਹਾਡੀਆਂ ਪਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ।
-ਵਰਤ 'ਚ ਚੰਗੀ ਤਰ੍ਹਾਂ ਆਰਾਮ ਕਰੋ, ਕਸਰਤ ਕਰੋ ਅਤੇ ਜ਼ਿਆਦਾ ਤਣਾਅ ਨਾ ਲਓ। ਤਣਾਅ ਦੇ ਕਾਰਨ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ।
-ਇਸ ਤੋਂ ਇਲਾਵਾ ਵਰਤ 'ਚ ਖੱਟੇ ਫਲਾਂ ਦਾ ਸੇਵਨ ਵੀ ਨਾ ਕਰੋ। ਇਸ ਦੇ ਸੇਵਨ ਨਾਲ ਤੁਹਾਨੂੰ ਸਰੀਰ 'ਚ ਐਸਿਡਿਟੀ ਹੋ ਸਕਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ ਐਨਰਜੀ ਡ੍ਰਿੰਕ, ਮੋਟਾਪਾ ਤੇ ਸ਼ੂਗਰ ਦੇ ਸ਼ਿਕਾਰ ਹੋਣ ਦਾ ਖ਼ਤਰਾ
NEXT STORY