ਨਵੀਂ ਦਿੱਲੀ— ਸਵੇਰੇ ਉੱਠਦੇ ਹੀ ਲੋਕ ਬਰੱਸ਼ ਕਰਦੇ ਹਨ ਤਾਂ ਕਿ ਮੂੰਹ 'ਚ ਜਮ੍ਹਾ ਬੈਕਟੀਰੀਆ ਆਸਾਨੀ ਨਾਲ ਦੂਰ ਹੋ ਸਕੇ। ਅਕਸਰ ਵਾਰ-ਵਾਰ ਬਰੱਸ਼ ਕਰਦੇ ਸਮੇਂ ਮੂੰਹ 'ਚੋਂ ਖੂਨ ਨਿਕਲਣ ਲੱਗਦਾ ਹੈ,ਜਿਸ ਨੂੰ ਅਸੀਂ ਲੋਕ ਹਲਕੇ 'ਚ ਲੈ ਲੈਂਦੇ ਹਾਂ। ਅਸਲ 'ਚ ਬਰੱਸ਼ ਕਰਦੇ ਸਮੇਂ ਦੰਦਾਂ 'ਚੋਂ ਖੂਨ ਨਿਕਲਣ ਦਾ ਮਤਲੱਬ ਹੈ ਕਿ ਮਸੂੜਿਆਂ 'ਚ ਸੋਜ ਹੈ ਪਰ ਤੁਹਾਡੇ ਦੁਆਰਾ ਜਰਾ ਜਿਹੀ ਬਰਤੀ ਗਈ ਲਾਪਰਵਾਹੀ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ। ਇਸ ਲਈ ਜੇ ਤੁਹਾਡੇ ਦੰਦਾਂ ਤੋਂ ਵੀ ਬਰੱਸ਼ ਕਰਦੇ ਸਮੇਂ ਖੂਨ ਨਿਕਲਦਾ ਹੈ ਤਾਂ ਤੁਰੰਤ ਇਸ ਦਾ ਇਲਾਜ ਸ਼ੁਰੂ ਕਰ ਦਿਓ। ਜੇ ਤੁਸੀਂ ਡਾਕਟਰੀ ਦਵਾਈਆਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਸਦੀਆਂ ਤੋਂ ਇਸਤੇਮਾਲ ਕੀਤੇ ਜਾ ਰਹੇ ਦਾਦੀ-ਨਾਨੀ ਮਾਂ ਦੇ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਚਲੋ ਜਾਣਦੇ ਹਾਂ ਓਨ੍ਹਾ ਅਸਰਦਾਰ ਨੁਸਖਿਆਂ ਬਾਰੇ...
1. ਲੌਂਗ ਦਾ ਤੇਲ
ਕਿਸੇ ਸਖਤ ਚੀਜ਼ ਨੂੰ ਖਾਣ ਜਾਂ ਬਰੱਸ਼ ਕਰਦੇ ਸਮੇਂ ਮਸੂੜਿਆਂ 'ਚੋਂ ਖੂਨ ਨਿਕਲ ਰਿਹਾ ਹੈ ਤਾਂ ਰੂੰ ਨੂੰ ਲੌਂਗ ਦੇ ਤੇਲ 'ਚ ਡੁਬੋਕੇ ਮਸੂੜਿਆਂ ਅਤੇ ਦੰਦਾਂ 'ਚ ਲਗਾਓ। ਥੋੜ੍ਹੀ ਦੇਰ ਬਾਅਦ ਹਲਕੇ ਕੋਸੇ ਪਾਣੀ ਨਾਲ ਮੂੰਹ ਸਾਫ ਕਰੋ। ਜੇ ਤੁਸੀਂ ਤੇਲ ਨਹੀਂ ਲਗਾਉਣਾ ਚਾਹੁੰਦੇ ਤਾਂ ਦਿਨ 'ਚ ਘੱਟ ਤੋਂ ਘੱਟ ਦੰਦਾਂ ਦੇ ਥੱਲੇ ਲੌਂਗ ਚਬਾ ਕੇ ਰੱਖੋ। ਇਸ ਨਾਲ ਕਾਫੀ ਆਰਾਮ ਮਿਲੇਗਾ।
2. ਸਰ੍ਹੋਂ ਦਾ ਤੇਲ
ਲੌਂਗ ਦੀ ਤਰ੍ਹਾਂ ਸਰ੍ਹੋਂ ਵੀ ਮਸੂੜਿਆਂ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ 1 ਚੱਮਚ ਸਰ੍ਹੋਂ ਦੇ ਤੇਲ 'ਚ ਚੁਟਕੀ ਇਕ ਨਮਕ ਮਿਲਾ ਕੇ ਦੰਦਾਂ ਅਤੇ ਮਸੂੜਿਆਂ ਦੀ ਮਸਾਜ ਕਰੋ। ਕੁਝ ਹੀ ਦਿਨਾਂ 'ਚ ਮਸੂੜਿਆਂ 'ਚੋਂ ਖੂਨ ਨਿਕਲਣਾ ਬੰਦ ਹੋ ਜਾਵੇਗਾ।
3. ਫੱਟਕੜੀ
ਜੇ ਦੰਦਾਂ 'ਚ ਦਰਦ ਜਾਂ ਬਰੱਸ਼ ਕਰਦੇ ਸਮੇਂ ਖੂਨ ਆਉਂਦਾ ਹੈ ਤਾਂ ਫੱਟਕੜੀ ਵਾਲੇ ਪਾਣੀ ਨਾਲ ਕੁਰਲੀ ਕਰੋ। ਫੱਟਕੜੀ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਖੂਨ ਰੋਕਣ ਦੀ ਸਮਰੱਥਾ ਰੱਖਦੀ ਹੈ।
4. ਨਮਕ
ਦਿਨ 'ਚ ਘੱਟ ਤੋਂ ਘੱਟ 1 ਵਾਰ ਨਮਕ ਦੇ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਦਰਦ ਦੂਰ ਹੋਵੇਗਾ ਅਤੇ ਦੰਦਾਂ ਅਤੇ ਮਸੂੜਿਆਂ 'ਚ ਇਫੈਕਸ਼ਨ ਦਾ ਖਤਰਾ ਵੀ ਘੱਟ ਹੋਵੇਗਾ।
5. ਐਲੋਵੇਰਾ
ਐਲੋਵੇਰਾ ਦੇ ਪਲਪ ਨਾਲ ਮਸੂੜਿਆਂ ਦੀ ਮਸਾਜ ਕਰੋ। ਇਹ ਪਲਪ ਮਸੂੜਿਆਂ ਦੇ ਅੰਦਰ ਜਾ ਕੇ ਇਨਫੈਕਸ਼ਨ ਨੂੰ ਖਤਮ ਕਰ ਦਿੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਦੰਦਾਂ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਇਹ ਹਨ ਪੇਟ 'ਚ ਕੀੜੇ ਹੋਣ ਦੇ ਕਾਰਨ, ਲੱਛਣ ਅਤੇ ਘਰੇਲੂ ਉਪਾਅ
NEXT STORY