ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਲਗੀਆਂ ਰਹਿੰਦੀਆਂ ਹਨ। ਇਸ 'ਚ ਇਕ ਸਭ ਤੋਂ ਵੱਡੀ ਸਮੱਸਿਆ ਹੈ ਅੱਖਾਂ ਦੀ ਇੰਨਫੈਕਸ਼ਨ ਦੀ। ਇਸ ਸਮੱਸਿਆ ਨਾਲ ਅੱਖਾਂ 'ਚ ਜਲਣ , ਖਾਰਸ਼ ਅਤੇ ਲਾਲ ਹੋ ਜਾਣ ਵਰਗੀ ਸਮੱਸਿਆਵਾਂ ਹੋ ਜਾਂਦੀਆਂ ਹਨ। ਅੱਖਾਂ ਦੀ ਇਸ ਇੰਫੈਕਸ਼ਨ ਦਾ ਦੇ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਜਲਦੀ ਦੂਜਿਆਂ ਲੋਕਾਂ 'ਚ ਫੈਲ ਜਾਂਦੀ ਹੈ। ਇਸ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਆਈਡਰੋਪ ਮਿਲਦੇ ਹਨ ਪਰ ਘਰੇਲੂ ਉਪਾਅ ਕਰਕੇ ਇਸ ਦੀ ਸ਼ੁਰੂਆਤ ਤੋਂ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਨੁਸਖਿਆਂ ਦੇ ਬਾਰੇ 'ਚ
1. ਨਮਕ ਦਾ ਪਾਣੀ
ਨਮਕ ਦੇ ਪਾਣੀ ਨਾਲ ਅੱਖਾਂ ਨੂੰ ਸਾਫ ਕਰਨ ਨਾਲ ਗੰਦਗੀ ਬਾਹਰ ਨਿਕਲ ਜਾਂਦੀ ਹੈ। ਇਸ ਲਈ 1 ਕੱਪ ਸਾਫ ਪਾਣੀ 'ਚ 1 ਚਮਚ ਨਮਕ ਪਾਓ ਅਤੇ ਇਸ ਪਾਣੀ ਨੂੰ ਉਬਾਲੋ। ਉਬਲਾਣ ਦੇ ਬਾਅਦ ਇਸ ਮਿਸ਼ਰਣ ਨੂੰ ਠੰਡਾ ਹੋਣ ਦੇ ਲਈ ਰੱਖ ਦਿਓ। ਜਦੋਂ ਚੰਗੀ ਤਰ੍ਹਾਂ ਨਾਲ ਠੰਡਾ ਹੋ ਜਾਵੇ ਤਾਂ ਇਸ ਨੂੰ ਆਈ ਡਰੋਪ ਦੀ ਤਰ੍ਹਾਂ ਅੱਖਾਂ 'ਚ ਪਾਓ। ਦਿਨ 'ਚ 4-5 ਵਾਰ ਇਸ ਦਾ ਇਸਤੇਮਾਲ ਕਰਨ ਨਾਲ ਇੰਫੈਕਸ਼ਨ ਠੀਕ ਹੋ ਜਾਵੇਗੀ।
2. ਦੁੱਧ ਅਤੇ ਸ਼ਹਿਦ
ਇਸ ਲਈ ਬਰਾਬਰ ਮਾਤਰਾ 'ਚ ਹਲਕੇ ਗਰਮ ਦੁੱਧ 'ਚ ਸ਼ਹਿਦ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਠੰਡਾ ਹੋਣ ਦੇ ਲਈ ਕੁਝ ਦੇਰ ਲਈ ਫਰਿੱਜ 'ਚ ਰੱਖ ਦਿਓ ਅਤੇ ਫਿਰ ਡਰੋਪਰ ਦੀ ਮਦਦ ਨਾਲ ਇਸ ਨੂੰ ਅੱਖਾਂ 'ਚ ਪਾਓ।
3. ਐਲੋਵੇਰਾ
ਇਸ 'ਚ ਮੋਜੂਦ ਐਂਟੀਸੈਪਟਿਕ ਗੁਣ ਅੱਖਾਂ ਦੀ ਜਲਣ ਅਤੇ ਦਰਦ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਲਈ ਐਲੋਵੇਰਾ ਦੇ ਪੌਦੇ 'ਚੋਂ ਤਾਜ਼ਾ ਜੈੱਲ ਕੱਢੋ ਅਤੇ ਇਸ ਨੂੰ ਪਾਣੀ 'ਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਨੂੰ ਡ੍ਰਾਪਰ ਦੀ ਮਦਦ ਨਾਲ 3-4 ਵਾਰ ਅੱਖਾਂ 'ਚ ਪਾਓ
4. ਬੋਰਿਕ ਐਸਿਡ
ਇਕ ਕੱਪ ਪਾਣੀ 'ਚ ਇਕ ਚਮਚ ਬੋਰਿਕ ਐਸਿਡ ਪਾ ਕੇ ਉਬਾਲ ਲਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਕਾਟਨ ਨੂੰ ਇਸ 'ਚ ਭਿਓਂ ਕੇ ਅੱਖਾਂ 'ਤੇ ਰੱਖੋ ਅਤੇ ਫਿਰ ਇਸ ਮਿਸ਼ਰਣ ਦੀਆਂ 2-3 ਬੂੰਦਾ ਪਾਓ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ ਅਤੇ ਸਾਫ ਕੱਪੜੇ ਨਾਲ ਸਾਫ ਕਰ ਲਓ। ਇਸ ਨਾਲ ਅੱਖਾਂ ਦੀ ਜਲਣ ਅਤੇ ਖਾਰਸ਼ ਠੀਕ ਹੋ ਜਾਵੇਗੀ।
ਇਨ੍ਹਾਂ ਗਲਤ ਆਦਤਾਂ ਕਾਰਨ ਜਲਦੀ ਟੁੱਟ ਸਕਦੇ ਹਨ ਤੁਹਾਡੇ ਦੰਦ
NEXT STORY